ਪਾਤੜਾਂ ਦੇ ਪਰਿਵਾਰ ਦੀਆਂ ਖੁਸ਼ੀਆਂ ਤੇ ਆਸਾਂ ਨੂੰ ਗ੍ਰਹਿਣ ਲਾ ਗਿਆ ਕੈਨੇਡਾ ਵਿਚ ਵਾਪਰਿਆ ਸੜਕ ਹਾਦਸਾ, ਜਵਾਨ ਪੁੱਤ ਦੀ ਹੋਈ ਮੌ+ਤ

ਪਾਤੜਾਂ ਦੇ ਪਰਿਵਾਰ ਦੀਆਂ ਖੁਸ਼ੀਆਂ ਤੇ ਆਸਾਂ ਨੂੰ ਗ੍ਰਹਿਣ ਲਾ ਗਿਆ ਕੈਨੇਡਾ ਵਿਚ ਵਾਪਰਿਆ ਸੜਕ ਹਾਦਸਾ, ਜਵਾਨ ਪੁੱਤ ਦੀ ਹੋਈ ਮੌ+ਤ


ਵੀਓਪੀ ਬਿਊਰੋ, ਪਾਤੜਾਂ/ਕੈਨੇਡਾ : ਕੈਨੇਡਾ ’ਚ ਪੰਜਾਬੀਆਂ ਦੀਆਂ ਮੌ+ਤਾਂ ਦਾ ਸਿਲਸਿਲਾ ਥੰਮ੍ਹਣ ਦਾ ਨਾਂ ਨਹੀਂ ਲੈ ਰਿਹਾ। ਤਾਜ਼ਾ ਮਾਮਲੇ ਵਿਚ ਭਿਆਨਕ ਹਾਦਸੇ ਦੌਰਾਨ ਪਟਿਆਲਾ ਜ਼ਿਲ੍ਹੇ ਦੇ ਪਾਤੜਾਂ ਦੇ ਨੌਜਵਾਨ ਦੀ ਦਰਦ+ਨਾਕ ਮੌ+ਤ ਹੋ ਗਈ। ਮ੍ਰਿਤ+ਕ ਨੌਜਵਾਨ ਤਰਵਿੰਦਰ ਸਿੰਘ ਪੁੱਤਰ ਜਸਪਾਲ ਸਿੰਘ ਪਿੰਡ ਸੇਲਵਾਲਾ ਤਹਿ ਪਾਤੜਾਂ ਜ਼ਿਲ੍ਹਾ ਪਟਿਆਲਾ ਥੋੜ੍ਹਾ ਸਮਾਂ ਪਹਿਲਾਂ ਹੀ ਕੈਨੇਡਾ ਗਿਆ ਸੀ। ਜਿਸ ਦੀ ਬੀਤੇ ਦਿਨੀਂ ਕਾਰ ਅਤੇ ਟਰੱਕ ਵਿਚਾਲੇ ਵਾਪਰੇ ਹਾਦਸੇ ਦੌਰਾਨ ਮੌ+ਤ ਹੋ ਗਈ।


ਸੂਤਰਾਂ ਮੁਤਾਬਕ ਮ੍ਰਿਤ+ਕ ਤਰਵਿੰਦਰ ਸਿੰਘ ਆਪਣੀ ਪਤਨੀ ਨਾਲ ਕੰਮ ਕਰਨ ਕੈਨੇਡਾ ਗਿਆ ਹੋਇਆ ਸੀ। ਮ੍ਰਿਤ+ਕ ਦੇ ਭਰਾ ਨੇ ਦੱਸਿਆ ਕਿ ਮੇਰਾ ਭਰਾ ਪਿਤਾ ਨੂੰ ਕਹਿੰਦਾ ਸੀ ਕਿ ਪਿਤਾ ਜੀ ਚਿੰਤਾ ਨਾ ਕਰੋ, ਉਹ ਪਿੰਡ ਵਿਚ ਇਕ ਘਰ ਬਣਾ ਦੇਵੇਗਾ। ਅਸੀਂ ਦੋਵੇਂ ਪਤੀ-ਪਤਨੀ ਇੱਥੇ ਮਿਹਨਤ ਕਰਾਂਗੇ ਪਰ ਬੀਤੀ ਸਵੇਰੇ ਜਦੋਂ ਉਹ ਕਾਰ ਰਾਹੀਂ ਜਾ ਰਿਹਾ ਸੀ ਤਾਂ ਇਕ ਟਰਾਲੇ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌ+ਤ ਹੋ ਗਈ।

ਇਸ ਦੀ ਸੂਚਨਾ ਜਦੋਂ ਪਿੰਡ ਪੁੱਜੀ ਤਾਂ ਪਰਿਵਾਰਕ ਮੈਂਬਰਾਂ ’ਚ ਕੋਹਰਾਮ ਮਚ ਗਿਆ। ਨੌਜਵਾਨ ਪੁੱਤਰ ਦੀ ਮੌਤ ਤੋਂ ਬਾਅਦ ਟੁੱਟ ਚੁੱਕੇ ਪਰਿਵਾਰ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਨੌਜਵਾਨ ਪੁੱਤਰ ਦੀ ਲਾਸ਼ ਭਾਰਤ ਲਿਆਉਣ ਵਿਚ ਉਨ੍ਹਾਂ ਦੀ ਮਦਦ ਕੀਤੀ ਜਾਵੇ। ਇਸ ਦਰਦਨਾਕ ਘਟਨਾ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਹੈ।

error: Content is protected !!