ਦੂਜੀ ਪਤਨੀ ਨੇ ਆਪਣੇ ਆਸ਼ਿਕ ਨਾਲ ਮਿਲ ਕੇ ਮਰਵਾ ਦਿੱਤਾ ਬੈਂਕ ਮੈਨੇਜਰ

ਦੂਜੀ ਪਤਨੀ ਨੇ ਆਪਣੇ ਆਸ਼ਿਕ ਨਾਲ ਮਿਲ ਕੇ ਮਰਵਾ ਦਿੱਤਾ ਬੈਂਕ ਮੈਨੇਜਰ

ਪਟਿਆਲਾ (ਵੀਓਪੀ ਬਿਊਰੋ) ਬੀਤੇ ਦਿਨੀ ਪਟਿਆਲਾ ਦੇ ਵਿੱਚ ਹੋਏ ਬੈਂਕ ਮੈਨੇਜਰ ਦੇ ਕਤਲ ਦੇ ਮਾਮਲੇ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਮੈਨੇਜਰ ਦਾ ਦੂਜੀ ਪਤਨੀ ਨੇ ਨਜਾਇਜ਼ ਸਬੰਧਾਂ ਦੇ ਚਲਦੇ ਆਪਣੇ ਆਸ਼ਕ ਨਾਲ ਮਿਲ ਕੇ ਕਤਲ ਕਰਵਾਇਆ ਸੀ। ਇਸ ਸਬੰਧ ਵਿੱਚ ਪੁਲਿਸ ਵੱਲੋਂ ਪਤਨੀ ਸਮੇਤ 4 ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ।

ਇਸ ਕਤਲ ਕੇਸ ਵਿਚ ਮ੍ਰਿਤਕ ਬਲਬੀਰ ਸਿੰਘ ਚਹਿਲ ਨੂੰ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਵਾਲੇ ਗੁਰਤੇਜ ਸਿੰਘ ਉਰਫ ਗੁਰੀ ਪੁੱਤਰ ਸੁਖਵਿੰਦਰ ਸਿੰਘ, ਅਜੇ ਪੁੱਤਰ ਸਲਾਮਤ ਸਿੰਘ ਅਤੇ ਅਰਸ਼ਪ੍ਰੀਤ ਸਿੰਘ ਉਰਫ ਅਰਸ਼ ਪੁੱਤਰ ਮਾਨ ਸਿੰਘ ਵਾਸੀ ਸਾਦੀਪੁਰ ਥਾਣਾ ਸਦਰ ਪਟਿਆਲਾ ਨੂੰ ਪਟਿਆਲਾ ਪੁਲਿਸ ਨੇ ਅੱਜ ਮਿਤੀ 21.10.2023 ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਇਸ ਕਤਲ ਕੇਸ ਵਿੱਚ ਸ਼ਾਮਲ ਮ੍ਰਿਤਕ ਦੀ ਦੂਜੀ ਪਤਨੀ ਹਰਪ੍ਰੀਤ ਕੌਰ ਚਹਿਲ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।

ਮ੍ਰਿਤਕ ਦੀ ਪਹਿਲੀ ਪਤਨੀ ਆਪਣੀਆਂ 2 ਲੜਕੀਆਂ ਸਮੇਤ ਕੈਨੇਡਾ ਵਿਖੇ ਰਹਿ ਰਹੀ ਹੈ ਅਤੇ ਇਸਦਾ ਦਾ ਹਰਪ੍ਰੀਤ ਕੌਰ ਚਹਿਲ ਨਾਲ ਮਿਤੀ 19.10.2005 ਵਿੱਚ ਹੋਇਆ ਸੀ। ਜਿਸ ਤੋਂ ਇਸਦੇ ਇੱਕ ਲੜਕਾ ਅਤੇ ਇੱਕ ਲੜਕੀ ਹਨ । ਮ੍ਰਿਤਕ ਦੀ ਪਤਨੀ ਹਰਪ੍ਰੀਤ ਕੌਰ ਚਹਿਲ ਅਤੇ ਮੁੱਖ ਦੋਸ਼ੀ ਗੁਰਤੇਜ ਸਿੰਘ ਉਰਫ ਗੁਰੀ ਦਾ ਆਪਸ ਵਿੱਚ ਮੇਲ ਮਿਲਾਪ ਸਾਲ 2022 ਵਿੱਚ ਹੋਇਆ ਸੀ। 21 ਨੰਬਰ ਫਾਟਕ ਦੇ ਨੇੜੇ ਉਸ ਦੇ ਆਸਿਕ ਦਾ ਜਿੰਮ ਸੀ, ਜਿਸ ਤੋਂ ਬਾਅਦ ਕਿ ਇਨ੍ਹਾਂ ਦਾ ਮੇਲ ਮਿਲਾਪ ਗੂੜੇ ਸਬੰਧਾਂ ਵਿੱਚ ਤਬਦੀਲ ਹੋ ਗਿਆ ਸੀ ਜੋ ਗੁਰਤੇਜ ਸਿੰਘ ਆਪ ਵੀ ਸ਼ਾਦੀਸ਼ੁਦਾ ਹੈ ਜਿਸ ਲੜਕਾ ਹੈ, ਜਿਸ ਦੀ ਸ਼ਾਦੀ ਵੀ ਸਾਲ 2018 ਵਿੱਚ ਹੋਈ ਸੀ ਜਿਸ ਦੇ ਚਲਦੇ ਹੋਏ ਹੀ ਸਾਜਿਸ਼ ਦੇ ਤਹਿਤ ਹਰਪ੍ਰੀਤ ਕੌਰ ਚਹਿਲ ਦੇ ਪੇਮੀ ਗੁਰਤੇਜ ਗੁਰੀ ਨੇ ਆਪਣੇ ਸਾਥੀਆਂ ਅਜੇ ਅਤੇ ਅਰਸ਼ਪ੍ਰੀਤ ਸਿੰਘ ਉਰਫ ਅਰਥ ਉਕਤਾਨ ਨਾਲ ਮਿਲਕੇ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ।

ਮ੍ਰਿਤਕ ਬਲਬੀਰ ਸਿੰਘ ਚਹਿਲ ਦੇ ਹਰ ਰੋਜ ਸੈਰ ਕਰਨ ਦੇ ਸਮੇਂ ਅਤੇ ਸਥਾਨ ਬਾਰੇ ਪਤਾ ਸੀ, ਜਿਸ ਦੇ ਚਲਦੇ ਹੋਏ ਹੀ ਕਈ ਦਿਨ ਤੋਂ ਆਪਣੇ ਸਾਥੀਆਂ ਨਾਲ ਮਿਲ ਕੇ ਮ੍ਰਿਤਕ ਬਲਬੀਰ ਸਿੰਘ ਚਹਿਲ ਸਵੇਰੇ ਸੈਰ ਕਰਨ ਦੀ ਰੇਕੀ ਕਰ ਰਿਹਾ ਸੀ ਅਤੇ ਇਸਦੇ ਕਤਲ ਦੀ ਸਾਜਿਸ਼ ਰਿਹਾ ਸੀ ਅਤੇ ਫਿਰ ਗੁਰਤੇਜ ਸਿੰਘ ਨੇ ਬਲਬੀਰ ਸਿੰਘ ਦਾ ਜੋ ਕਿ ਉਸਦੇ ਪ੍ਰੇਮ ਸਬੰਧਾਂ ਵਿੱਚ ਅੜਿੱਕਾ ਬਣ ਰਿਹਾ ਸੀ ਦਾ ਗਿਣੀ ਮਿਥੀ ਸਾਜਿਸ਼ ਤਹਿਤ ਨੂੰ ਤੇਜਧਾਰ ਹਥਿਆਰਾ ਨਾਲ ਕਤਲ ਕਰ ਦਿੱਤਾ। ਦੋਸ਼ੀਆਂ ਤੋਂ ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ ਅਤੇ ਹਥਿਆਰ ਪੁਲਿਸ ਨੂੰ ਬਰਾਮਦ ਹੋਇਆ ਹੈ। ਜੋ ਪੁਲਿਸ ਇਸ ਕੇਸ ਦੀ ਹਰ ਪਹਿਲੂ ਨਾਲ ਬਰੀਕੀ ਵਿੱਚ ਤਫਤੀਸ਼ ਕਰ ਰਹੀ ਹੈ।

Bank manager murder Patiala crime Punjab

error: Content is protected !!