ਕ੍ਰਿਕਟ ਵਰਲਡ ਕੱਪ ‘ਚ ਭਾਰਤ ਵੱਲੋਂ ਜਿੱਤ ਦਾ SIXER, ਇੰਗਲੈਂਡ ਨੂੰ ਦਿੱਤੀ ਕਰਾਰੀ ਹਾਰ

ਕ੍ਰਿਕਟ ਵਰਲਡ ਕੱਪ ‘ਚ ਭਾਰਤ ਵੱਲੋਂ ਜਿੱਤ ਦਾ SIXER, ਇੰਗਲੈਂਡ ਨੂੰ ਦਿੱਤੀ ਕਰਾਰੀ ਹਾਰ

 

ਲਖਨਊ (ਵੀਓਪੀ ਬਿਊਰੋ) ICC ਪੁਰਸ਼ ਕ੍ਰਿਕਟ ਵਿਸ਼ਵ ਕੱਪ 2023 ਦਾ 29ਵਾਂ ਮੈਚ ਭਾਰਤ ਅਤੇ ਇੰਗਲੈਂਡ ਵਿਚਕਾਰ ਲਖਨਊ ਦੇ ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਏਕਾਨਾ ਸਟੇਡੀਅਮ ਵਿੱਚ ਖੇਡਿਆ ਗਿਆ। ਇਸ ਮੈਚ ‘ਚ ਇੰਗਲੈਂਡ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੇ ਇੰਗਲੈਂਡ ਨੂੰ 230 ਦੌੜਾਂ ਦਾ ਟੀਚਾ ਦਿੱਤਾ।

ਇਸ ਦੌਰਾਨ ਰੋਹਿਤ ਸ਼ਰਮਾ ਨੇ ਸਭ ਤੋਂ ਵੱਧ 87 ਦੌੜਾਂ ਬਣਾਈਆਂ ਜਦਕਿ ਸੂਰਿਆਕੁਮਾਰ ਯਾਦਵ ਨੇ 49 ਦੌੜਾਂ ਦਾ ਯੋਗਦਾਨ ਪਾਇਆ। ਕੇਐੱਲ ਰਾਹੁਲ 39 ਦੌੜਾਂ ਬਣਾ ਕੇ ਆਊਟ ਹੋਏ। ਇਸ ਮੈਚ ‘ਚ ਵਿਰਾਟ ਕੋਹਲੀ ਆਪਣਾ ਖਾਤਾ ਨਹੀਂ ਖੋਲ੍ਹ ਸਕੇ। ਸ਼ੁਭਮਨ ਗਿੱਲ (9), ਵਿਰਾਟ ਕੋਹਲੀ (0) ਅਤੇ ਸ਼੍ਰੇਅਸ ਅਈਅਰ (4) ਵੀ ਸਸਤੇ ‘ਚ ਆਊਟ ਹੋ ਗਏ।

ਇੰਗਲੈਂਡ ਲਈ ਡੇਵਿਡ ਵਿਲੀ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ। ਆਦਿਲ ਰਾਸ਼ਿਦ ਅਤੇ ਕ੍ਰਿਸ ਵੋਕਸ ਨੇ 2-2 ਵਿਕਟਾਂ ਜਦਕਿ ਮਾਰਕ ਵੁੱਡ ਨੇ ਇਕ ਵਿਕਟ ਲਈ।

ਇੰਗਲੈਂਡ ਨੂੰ ਜਿੱਤ ਲਈ 230 ਦੌੜਾਂ ਦਾ ਟੀਚਾ ਮਿਲਿਆ ਸੀ ਪਰ ਭਾਰਤ ਦੀ ਘਾਤਕ ਗੇਂਦਬਾਜ਼ੀ ਦੇ ਸਾਹਮਣੇ ਡਿਫੈਂਡਿੰਗ ਚੈਂਪੀਅਨ ਟੀਮ 34.5 ਓਵਰਾਂ ‘ਚ 129 ਦੌੜਾਂ ‘ਤੇ ਆਲ ਆਊਟ ਹੋ ਗਈ। ਭਾਰਤ ਦੀ ਘਾਤਕ ਗੇਂਦਬਾਜ਼ੀ ਦੇ ਸਾਹਮਣੇ ਇੰਗਲੈਂਡ ਦੀ ਪਾਰੀ ਪੂਰੀ ਤਰ੍ਹਾਂ ਉਖੜ ਗਈ ਅਤੇ ਸਭ ਤੋਂ ਵਧੀਆ ਸਕੋਰਰ ਲਿਵਿੰਗਸਟੋਨ ਰਿਹਾ ਜਿਸ ਨੇ 29 ਦੌੜਾਂ ਦੀ ਪਾਰੀ ਖੇਡੀ।

ਇਸ ਮੈਚ ‘ਚ ਸ਼ਮੀ ਨੇ 4 ਵਿਕਟਾਂ ਲਈਆਂ ਜਦਕਿ ਬੁਮਰਾਹ ਨੇ 3 ਵਿਕਟਾਂ ਲਈਆਂ। ਭਾਰਤ ਦੀ ਇਹ ਲਗਾਤਾਰ ਛੇਵੀਂ ਜਿੱਤ ਸੀ ਅਤੇ ਇਹ ਟੀਮ 12 ਅੰਕਾਂ ਨਾਲ ਅੰਕ ਸੂਚੀ ਵਿੱਚ ਪਹਿਲੇ ਸਥਾਨ ’ਤੇ ਪਹੁੰਚ ਗਈ ਹੈ, ਜਦੋਂ ਕਿ ਛੇਵੇਂ ਮੈਚ ਵਿੱਚ ਇੰਗਲੈਂਡ ਦੀ ਇਹ ਪੰਜਵੀਂ ਹਾਰ ਸੀ ਅਤੇ ਇਹ ਟੀਮ ਸੈਮੀਫਾਈਨਲ ਦੀ ਦੌੜ ਵਿੱਚੋਂ ਲਗਭਗ ਬਾਹਰ ਹੋ ਗਈ ਹੈ।

 

IND vs ENG ICC World Cup 2023 INDIA BEAT ENGLAND VIRAT KOHLI ROHIT SHARMA

error: Content is protected !!