ਚੰਡੀਗੜ੍ਹ ਤੋਂ ਮਾਮੇ ਦਾ ਵਿਆਹ ਵੇਖ ਪਰਤ ਰਹੇ ਚਾਰ ਭਰਾਵਾਂ ਦੀ ਸੜਕ ਹਾਦਸੇ ਵਿਚ ਮੌ+ਤ, ਸਰਕਾਰੀ ਬੱਸ ਨੇ ਕਾਰ ਨੂੰ ਮਾਰੀ ਟੱਕਰ

ਚੰਡੀਗੜ੍ਹ ਤੋਂ ਮਾਮੇ ਦਾ ਵਿਆਹ ਵੇਖ ਪਰਤ ਰਹੇ ਚਾਰ ਭਰਾਵਾਂ ਦੀ ਸੜਕ ਹਾਦਸੇ ਵਿਚ ਮੌ+ਤ, ਸਰਕਾਰੀ ਬੱਸ ਨੇ ਕਾਰ ਨੂੰ ਮਾਰੀ ਟੱਕਰ


ਵੀਓਪੀ ਬਿਊਰੋ, ਨੈਸ਼ਨਲ-ਹਰਿਆਣਾ ਦੇ ਸੋਨੀਪਤ ਵਿਚ ਸੜਕ ਹਾਦਸੇ ਨੇ ਚਾਰ ਪਰਿਵਾਰਾਂ ਦੀਆਂ ਖੁਸ਼ੀਆਂ ਨੂੰ ਮਾਤਮ ਵਿਚ ਬਦਲ ਦਿੱਤਾ। ਹਾਦਸੇ ਵਿੱਚ ਚਾਰ ਚਚੇਰੇ ਭਰਾਵਾਂ ਦੀ ਦਰਦਨਾਕ ਮੌ+ਤ ਹੋ ਗਈ। ਜਦਕਿ ਇੱਕ ਹੋਰ ਜ਼ਖਮੀ ਹੈ, ਜਿਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਇਹ ਪੰਜੇ ਚਚੇਰੇ ਭਰਾ ਚੰਡੀਗੜ੍ਹ ਤੋਂ ਆਪਣੇ ਮਾਮੇ ਦੇ ਵਿਆਹ ਵਿੱਚ ਸ਼ਾਮਲ ਹੋ ਕੇ ਘਰ ਪਰਤ ਰਹੇ ਸਨ ਜਦੋਂ ਉਨ੍ਹਾਂ ਦੀ ਕਾਰ ਦੀ ਪੰਜਾਬ ਰੋਡਵੇਜ਼ ਬੱਸ ਨਾਲ ਟੱਕਰ ਹੋ ਗਈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ।


ਜਾਣਕਾਰੀ ਮੁਤਾਬਕ ਸੋਮਵਾਰ ਸਵੇਰੇ ਇਹ ਦਰਦਨਾਕ ਸੜਕ ਹਾਦਸਾ ਸੋਨੀਪਤ ਤੋਂ ਲੰਘਦੇ ਨੈਸ਼ਨਲ ਹਾਈਵੇ-44 ਉਤੇ ਵਾਪਰਿਆ। ਚੰਡੀਗੜ੍ਹ-ਦਿੱਲੀ ਲੇਨ ਉਤੇ ਕਨਕ ਗਾਰਡਨ ਦੇ ਸਾਹਮਣੇ ਤੇਜ਼ ਰਫਤਾਰ ਪੰਜਾਬ ਰੋਡਵੇਜ਼ ਦੀ ਬੱਸ ਨੇ ਕਾਰ ਨੂੰ ਟੱਕਰ ਮਾਰ ਦਿੱਤੀ।ਕਵਿਡ ਕਾਰ ‘ਚ ਸਵਾਰ ਪੰਜ ਚਚੇਰੇ ਭਰਾਵਾਂ ‘ਚੋਂ ਚਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਇਕ ਭਰਾ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ।

ਮ੍ਰਿਤ+ਕਾਂ ਦੀ ਪਛਾਣ ਫੈਸਲ, ਨਦੀਮ, ਮੁਹੰਮਦ ਜ਼ੈਦ ਅਤੇ ਆਜ਼ਮ ਵਜੋਂ ਹੋਈ ਹੈ। ਜਦਕਿ ਦਿਲਸ਼ਾਦ ਜ਼ਖਮੀ ਹੋ ਗਿਆ। ਇਹ ਸਾਰੇ ਦਿੱਲੀ ਦੇ ਨੰਦਨਗਰ ਦੇ ਰਹਿਣ ਵਾਲੇ ਹਨ। ਦੱਸਿਆ ਜਾ ਰਿਹਾ ਹੈ ਕਿ ਸਾਰੇ ਚੰਡੀਗੜ੍ਹ ਆਪਣੇ ਮਾਮੇ ਦੇ ਵਿਆਹ ਸਮਾਗਮ ‘ਚ ਸ਼ਾਮਲ ਹੋਣ ਲਈ ਆਏ ਸਨ। ਉਥੋਂ ਵਾਪਸ ਆ ਰਹੇ ਸਨ। ਸੋਨੀਪਤ ਗਨੌਰ ਥਾਣਾ ਪੁਲਿਸ ਨੇ ਚਾਰਾਂ ਦੀਆਂ ਲਾ+ਸ਼ਾਂ ਨੂੰ ਆਪਣੇ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਜ਼ਖਮੀ ਨੌਜਵਾਨ ਦਾ ਰੋਹਤਕ ਪੀਜੀਆਈ ਵਿੱਚ ਇਲਾਜ ਚੱਲ ਰਿਹਾ ਹੈ।

ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਂਚ ਅਧਿਕਾਰੀ ਏਐਸਆਈ ਦਿਨੇਸ਼ ਕੁਮਾਰ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਨੈਸ਼ਨਲ ਹਾਈਵੇ 44 ਨੇੜੇ ਕਨਕ ਗਾਰਡਨ ਦੇ ਸਾਹਮਣੇ ਪੰਜਾਬ ਰੋਡਵੇਜ਼ ਦੀ ਬੱਸ ਅਤੇ ਕਾਰ ਵਿਚਾਲੇ ਟੱਕਰ ਹੋ ਗਈ। ਕਾਰ ‘ਚ ਸਵਾਰ ਚਾਰ ਲੋਕਾਂ ਦੀ ਮੌਕੇ ਉਤੇ ਹੀ ਮੌ+ਤ ਹੋ ਗਈ। ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਿਸ ਨੇ ਬੱਸ ਚਾਲਕ ਖਿਲਾਫ ਮਾਮਲਾ ਦਰਜ ਕਰ ਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

error: Content is protected !!