ਰੈਪਰ ਬਾਦਸ਼ਾਹ ਤੇ ਅਭਿਨੇਤਾ ਸੰਜੇ ਦੱਤ ਸਮੇਤ 40 ਕਲਾਕਾਰਾਂ ਵਿਰੁੱਧ ਮਾਮਲਾ ਦਰਜ, ਜਾਣੋ ਕੀ ਹੈ ਪੂਰਾ ਮਾਮਲਾ

ਰੈਪਰ ਬਾਦਸ਼ਾਹ ਤੇ ਅਭਿਨੇਤਾ ਸੰਜੇ ਦੱਤ ਸਮੇਤ 40 ਕਲਾਕਾਰਾਂ ਵਿਰੁੱਧ ਮਾਮਲਾ ਦਰਜ, ਜਾਣੋ ਕੀ ਹੈ ਪੂਰਾ ਮਾਮਲਾ


ਵੀਓਪੀ ਬਿਊਰੋ, ਨੈਸ਼ਨਲ-ਆਨਲਾਈਨ ਸੱਟੇਬਾਜ਼ੀ ਦਾ ਮਾਮਲਾ ਭੱਖਦਾ ਜਾ ਰਿਹਾ ਹੈ। ਕਈ ਸਿਤਾਰੇ ਈਡੀ ਦੇ ਨਿਸ਼ਾਨੇ ‘ਤੇ ਆ ਚੁੱਕੇ ਹਨ। ਈਡੀ ਨੇ ਮਹਾਦੇਵ ਆਨਲਾਈਨ ਸੱਟੇਬਾਜ਼ੀ ਐਪ ਦੇ ਮਾਮਲੇ ਵਿਚ ਅਦਾਕਾਰ ਰਣਬੀਰ ਕਪੂਰ, ਸ਼ਰਧਾ ਕਪੂਰ ਅਤੇ ਕਾਮੇਡੀਅਨ ਕਪਿਲ ਸ਼ਰਮਾ ਸਮੇਤ ਕਈ ਲੋਕਾਂ ਨੂੰ ਨੋਟਿਸ ਭੇਜਿਆ ਹੈ। ਰੈਪਰ ਬਾਦਸ਼ਾਹ ਤੇ ਸੰਜੇ ਦੱਤ ਖਿਲਾਫ਼ ਵੀ ਇਕ ਹੋਰ ਸੱਟੇਬਾਜ਼ੀ ਐਪ ਫੇਅਰਪਲੇ ‘ਤੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦਾ ਪ੍ਰਚਾਰ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਦੋਵਾਂ ਖਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। 30 ਅਕਤੂਬਰ ਨੂੰ ਬਾਦਸ਼ਾਹ ਨੂੰ ਮਹਾਰਾਸ਼ਟਰ ਦੇ ਸਾਈਬਰ ਦਫ਼ਤਰ ‘ਚ ਦੇਖਿਆ ਗਿਆ ਸੀ।


ਜਾਣਕਾਰੀ ਮੁਤਾਬਕ ਇਹ ਮਾਮਲਾ ਫੇਅਰਪਲੇ ਨਾਂ ਦੀ ਐਪ ਨਾਲ ਜੁੜਿਆ ਹੋਇਆ ਹੈ। ਸੂਤਰਾਂ ਮੁਤਾਬਕ ਬਾਦਸ਼ਾਹ ਨੇ ਇਸ ਐਪ ਨੂੰ ਪ੍ਰਮੋਟ ਕੀਤਾ ਸੀ। ਇਲਜ਼ਾਮ ਹਨ ਕਿ ਫੇਅਰਪਲੇ ਆਈਪੀਐਲ ਨੂੰ ਦਿਖਾ ਰਿਹਾ ਸੀ ਭਾਵੇਂ ਕਿ ਉਸ ਕੋਲ ਕਿਸੇ ਕਿਸਮ ਦੀ ਸਟ੍ਰੀਮਿੰਗ ਦੀ ਇਜਾਜ਼ਤ ਨਹੀਂ ਸੀ। ਇਸ ਤੋਂ ਬਾਅਦ ਵਾਇਕਾਮ 18 ਨੈੱਟਵਰਕ ਨੇ ਸੱਟੇਬਾਜ਼ੀ ਐਪ ਫੇਅਰਪਲੇ ‘ਤੇ ਆਈਪੀਐਲ ਮੈਚ ਦੇਖਣ ਨੂੰ ਉਤਸ਼ਾਹਿਤ ਕਰਨ ਲਈ ਰੈਪਰ ਬਾਦਸ਼ਾਹ, ਅਭਿਨੇਤਾ ਸੰਜੇ ਦੱਤ ਸਮੇਤ 40 ਹੋਰ ਕਲਾਕਾਰਾਂ ਖਿਲਾਫ਼ ਐਫਆਈਆਰ ਦਰਜ ਕਰਵਾਈ ਸੀ।

ਰਿਪੋਰਟ ਮੁਤਾਬਕ ਉਹਨਾਂ ਖਿਲਾਫ਼ ਡਿਜੀਟਲ ਪਾਇਰੇਸੀ ਦਾ ਮਾਮਲਾ ਦਰਜ ਕੀਤਾ ਗਿਆ ਹੈ ਤੇ ਇਸ ਮਾਮਲੇ ‘ਚ ਹੋਰ ਅਦਾਕਾਰਾਂ ਨੂੰ ਸੰਮਨ ਭੇਜੇ ਜਾਣ ਦੀ ਸੰਭਾਵਨਾ ਹੈ। ਫੇਅਰਪਲੇ ਐਪ ਮਹਾਦੇਵ ਐਪ ਨਾਲ ਜੁੜਿਆ ਹੋਇਆ ਹੈ, ਜਿਸ ਨੂੰ ਸੌਰਭ ਚੰਦਰਾਕਰ ਤੇ ਰਵੀ ਉੱਪਲ ਦੁਆਰਾ ਮਾਸਟਰਮਾਈਂਡ ਕੀਤਾ ਗਿਆ ਹੈ।

error: Content is protected !!