ਪਿਰਾਮਿਡ ਕਾਲਜ ਆਫ ਬਿਜ਼ਨਸ ਐਂਡ ਟੈਕਨਾਲੋਜੀ ਵਿਖੇ ਆਯੋਜਿਤ ਹੋਈ ਫਰੈਸ਼ਰ ਪਾਰਟੀ ‘ਚ ਦਿਖਾਏ ਨਵੇਂ ਵਿਦਿਆਰਥੀਆਂ ਨੇ ਆਪਣੇ ਜੌਹਰ

ਪਿਰਾਮਿਡ ਕਾਲਜ ਆਫ਼ ਬਿਜ਼ਨਸ ਐਂਡ ਟੈਕਨਾਲੋਜੀ ਨੇ 27 ਅਕਤੂਬਰ, 2023 ਨੂੰ ਕਾਲਜ ਦੇ ਆਡੀਟੋਰੀਅਮ ਵਿੱਚ “ਫਿਰੋਸ਼ 2023 – ਫਰੈਸ਼ਰ ਪਾਰਟੀ” ਦਾ ਆਯੋਜਨ ਕਰਕੇ ਆਪਣੇ ਨਵੇਂ ਵਿਦਿਆਰਥੀਆਂ ਦਾ ਨਿੱਗਾ ਸੁਆਗਤ ਕੀਤਾ। ਸਮਾਹਰੋਹ ਦੀ ਸ਼ੁਰੂਆਤ ਪਿਰਾਮਿਡ ਕਾਲਜ ਦੇ ਚੇਅਰਮੈਨ – ਪ੍ਰੋ: ਜਤਿੰਦਰ ਸਿੰਘ ਬੇਦੀ, ਡਾਇਰੈਕਟਰ – ਡਾ: ਵਿਵੇਕ ਮਿੱਤਲ, ਮੁੱਖ ਮਹਿਮਾਨ ਸ੍ਰੀਮਤੀ ਮਨਜੋਤ ਕੌਰ (ਗੋਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ- ਲੜਕੇ, ਫਗਵਾੜਾ), ਸ੍ਰੀ ਅਸ਼ੀਸ਼ (ਜੀ.ਡੀ.ਆਰ. ਸਕੂਲ, ਫਗਵਾੜਾ) ਅਤੇ ਮਾਣਯੋਗ ਫੈਕਲਟੀ ਮੈਂਬਰਾਂ ਵੱਲੋਂ ਸ਼ਮ੍ਹਾਂ ਰੌਸ਼ਨ ਕਰਕੇ ਕੀਤੀ ਗਈ। ਸਮਾਹਰੋਹ ਦੌਰਾਨ ਨਵੇਂ ਵਿਦਿਆਰਥੀਆਂ ਨੂੰ ਆਪਣੇ ਸੀਨੀਅਰਜ਼ ਦੇ ਨਾਲ ਰੈਂਪ ਵਾਕ, ਸੋਲੋ, ਡੂਓ ਅਤੇ ਗਰੁੱਪ ਡਾਂਸ ਵਰਗੇ ਕਈ ਤਰ੍ਹਾਂ ਦੇ ਸੱਭਿਆਚਾਰਕ ਪ੍ਰੋਗਰਾਮਾਂ ਰਾਹੀਂ ਆਪਣੀ ਪ੍ਰਤਿਭਾ ਦਿਖਾਉਣ ਦਾ ਸ਼ਾਨਦਾਰ ਮੌਕਾ ਮਿਲਿਆ।


ਇਸਤੋਂ ਬਾਅਦ ਵੱਖ-ਵੱਖ ਰਾਊਂਡਾਂ ਦੁਆਰਾ ਮਾਡਲਿੰਗ ਪ੍ਰਸਤੁਤ ਕੀਤੀ ਗਈ ਅਤੇ ਪ੍ਰਸ਼ਨ ਪ੍ਰਤਿਭਾ ਪ੍ਰਦਰਸ਼ਨ ਮੁਕਾਬਲੇ ਹੋਏ। ਮਾਡਲਿੰਗ ਵਿੱਚ ਕੁੱਲ 81 ਵਿਦਿਆਰਥੀਆਂ ਨੇ ਭਾਗ ਲਿਆ ਜਿੰਨ੍ਹਾਂ ਵਿਚੋਂ ਦੀਕਸ਼ਿਤ (BVoc) ਨੂੰ ਮਿਸਟਰ ਫਰੈਸ਼ਰ, ਤਨਵੀ (BVoc – ਵੈੱਬ ਟੈਕਨਾਲੋਜੀ ਅਤੇ ਮਲਟੀਮੀਡੀਆ) ਨੂੰ ਮਿਸ ਫਰੈਸ਼ਰ, ਮੁਸਕਾਨ (BCA) ਨੂੰ ਮਿਸ ਚਾਰਮਿੰਗ ਅਤੇ ਯਾਦਵਿੰਦਰ (BBA) ਨੂੰ ਮਿਸਟਰ ਹੈਂਡਸਮ, ਪਲਕ (BBA) ਨੂੰ ਮਿਸ ਕੋਨਫੀਡੈਂਟ, ਮੋਨਾ ਨੂੰ ਮਿਸ ਐਲੀਗੈਂਟ, ਅਤੇ ਸਤਿਅਮ (BCom )ਨੂੰ ਮਿਸਟਰ ਕੋਨਫੀਡੈਂਟ ਦਾ ਟੈਗ ਦਿੱਤਾ ਗਿਆ। ਇਸ ਉਪਰੰਤ ਕੁਝ ਵਿਦਿਆਰਥੀਆਂ ਵਲੋਂ ਬਾਕੀ ਵਿਦਿਆਰਥੀਆਂ ਨੂੰ ਸਾਰਥਕ ਸੰਦੇਸ਼ ਦਿੰਦੇ ਹੋਏ ਵਿਸ਼ੇਸ਼ ਪ੍ਰਦਰਸ਼ਨ ਦੇ ਹਾਸੋਹੀਣੇ ਪਾਤਰ ਪੇਸ਼ ਕੀਤੇ।
ਇਸ ਮੌਕੇ ਤੇ ਪ੍ਰੋ: ਜਤਿੰਦਰ ਸਿੰਘ ਬੇਦੀ ਚੇਅਰਮੈਨ ਪੀ.ਸੀ.ਬੀ.ਟੀ. ਨੇ ਸਮਾਗਮ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਅਤੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਆਪਣੇ ਵਿਦਿਆਰਥੀਆਂ ਦੇ ਉਜਵਲ ਅਤੇ ਸ਼ਾਨਦਾਰ ਭਵਿੱਖ ਲਈ ਪ੍ਰਾਰਥਨਾ ਕੀਤੀ, ਅਤੇ ਉਨ੍ਹਾਂ ਨੂੰ ਬੁਲੰਦੀਆਂ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ।
ਡਾ: ਵਿਵੇਕ ਮਿੱਤਲ ਡਾਇਰੈਕਟਰ ਪੀ.ਸੀ.ਬੀ.ਟੀ. ਨੇ ਸਾਰੇ ਨਵੇਂ ਵਿਦਿਆਰਥੀਆਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਉਹਨਾਂ ਦੀਆਂ ਅਕਾਦਮਿਕ ਅਤੇ ਗੈਰ-ਅਕਾਦਮਿਕ ਗਤੀਵਿਧੀਆਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਲਈ ਮਾਰਗਦਰਸ਼ਨ ਕੀਤਾ।

error: Content is protected !!