ਦੋਸਤ ਬਣੀ ਕੁੜੀ ਨੂੰ ਲੈ ਗਿਆ ਮੋਟਰ ਉਤੇ, ਉਤੋਂ ਸੱਦ ਲਏ ਦੋ ਦੋਸਤ, ਸਮੂਹਿਕ ਜਬਰ-ਜਨਾਹ ਕਰ ਵੀਡੀਓ ਬਣਾ ਕੇ ਕਰਤੀ ਵਾਇਰਲ

ਦੋਸਤ ਬਣੀ ਕੁੜੀ ਨੂੰ ਲੈ ਗਿਆ ਮੋਟਰ ਉਤੇ, ਉਤੋਂ ਸੱਦ ਲਏ ਦੋ ਦੋਸਤ, ਸਮੂਹਿਕ ਜਬਰ-ਜਨਾਹ ਕਰ ਵੀਡੀਓ ਬਣਾ ਕੇ ਕਰਤੀ ਵਾਇਰਲ


ਵੀਓਪੀ ਬਿਊਰੋ, ਬਰਨਾਲਾ : ਜ਼ਿਲ੍ਹੇ ਦੇ ਇਕ ਪਿੰਡ ‘ਚ ਇਕ ਨੌਜਵਾਨ ਨੇ ਆਪਣੀ ਦੋਸਤ ਲੜਕੀ ਨੂੰ ਖੇਤ ਵਾਲੀ ਮੋਟਰ ‘ਤੇ ਲਿਜਾ ਕੇ ਦੋਸਤਾਂ ਨਾਲ ਮਿਲ ਕੇ ਜਬਰ ਜਨਾਹ ਕੀਤਾ। ਉਸ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਥਾਣਾ ਟੱਲੇਵਾਲ ਦੀ ਪੁਲਿਸ ਨੇ ਪੀੜਤ ਲੜਕੀ ਦੀ ਸ਼ਿਕਾਇਤ ’ਤੇ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਸਮੂਹਿਕ ਜਬਰ ਜਨਾਹ ਅਤੇ ਆਈਟੀ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।

ਥਾਣਾ ਟੱਲੇਵਾਲ ਦੇ ਇੰਚਾਰਜ ਜਗਦੇਵ ਸਿੰਘ ਅਤੇ ਤਫਤੀਸ਼ੀ ਅਫਸਰ ਲੇਡੀ ਇੰਸਪੈਕਟਰ ਜਸਵਿੰਦਰ ਕੌਰ ਨੇ ਦੱਸਿਆ ਕਿ ਪੀੜਤਾ ਦੇ ਬਿਆਨਾਂ ਦੇ ਆਧਾਰ ‘ਤੇ ਮੁਲਜ਼ਮ ਦਮਨਪ੍ਰੀਤ ਸਿੰਘ, ਗੁਰਸ਼ਰਨ ਸਿੰਘ ਵਾਸੀ ਪਿੰਡ ਗੇਹਲਾਂ ਤੇ ਪਰਮਿੰਦਰ ਸਿੰਘ ਵਾਸੀ ਪਿੰਡ ਭੋਤਨਾ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੀੜਤ ਲੜਕੀ ਨੇ ਬਿਆਨ ‘ਚ ਦੱਸਿਆ ਕਿ ਮੁਲਜ਼ਮ ਦਮਨਪ੍ਰੀਤ ਸਿੰਘ ਨਾਲ ਉਸ ਦੀ ਕਰੀਬ ਇਕ ਮਹੀਨੇ ਤੋਂ ਦੋਸਤੀ ਸੀ।ਮੁਲਜ਼ਮ ਦਮਨਪ੍ਰੀਤ ਸਿੰਘ ਨੇ ਉਸ ਨੂੰ ਬਰਨਾਲਾ ਤੋਂ ਮਿਲਣ ਲਈ ਬੁਲਾਇਆ। ਉਥੋਂ ਕਥਿਤ ਦੋਸ਼ੀ ਦਮਨਪ੍ਰੀਤ ਸਿੰਘ ਅਤੇ ਗੁਰਸ਼ਰਨ ਸਿੰਘ ਗਲਤ ਇਰਾਦੇ ਨਾਲ ਉਸ ਨੂੰ ਮੋਟਰ ‘ਤੇ ਪਿੰਡ ਭੋਤਨਾ ਦੇ ਇਕ ਖੇਤ ‘ਚ ਲੈ ਗਏ ਜਿੱਥੇ ਪਹਿਲਾਂ ਤੋਂ ਹੀ ਪਰਮਿੰਦਰ ਸਿੰਘ ਵੀ ਮੌਜੂਦ ਸੀ। ਫਿਰ ਤਿੰਨਾਂ ਨੇ ਉਸ ਨਾਲ ਜਬਰ ਜਨਾਹ ਕੀਤਾ।


ਇਸ ਦੌਰਾਨ ਜਦੋਂ ਮੁਲਜ਼ਮ ਗੁਰਸ਼ਰਨ ਸਿੰਘ ਉਸ ਨਾਲ ਜਬਰ-ਜਨਾਹ ਕਰ ਰਿਹਾ ਸੀ ਤਾਂ ਮੁਲਜ਼ਮ ਦਮਨਪ੍ਰੀਤ ਸਿੰਘ ਨੇ ਉਸ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਫੀਮੇਲ ਇੰਸਪੈਕਟਰ ਜਸਵਿੰਦਰ ਕੌਰ ਨੇ ਦੱਸਿਆ ਕਿ ਪੁਲਿਸ ਨੇ ਸਿਵਲ ਹਸਪਤਾਲ ਤੋਂ ਪੀੜਤਾ ਦਾ ਮੈਡੀਕਲ ਕਰਵਾਇਆ, ਉਸ ਨੂੰ ਬਰਨਾਲਾ ਦੇ ਜੱਜ ਅਨੁਪਮ ਗੁਪਤਾ ਦੀ ਅਦਾਲਤ ‘ਚ ਪੇਸ਼ ਕੀਤਾ ਅਤੇ ਉਸ ਦੇ ਬਿਆਨ ਦਰਜ ਕੀਤੇ। ਪੁਲਿਸ ਨੇ ਮੁਲਜ਼ਮਾਂ ਦੀ ਗ੍ਰਿਫ਼+ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।

error: Content is protected !!