ਕਰਵਾਚੌਥ ਵਾਲੇ ਦਿਨ ਪਤਨੀ ਨੂੰ ਤੋਹਫੇ ਵਿਚ ਦਿੱਤੀ ਰੂਹ ਕੰਬਾਊ ਮੌ+ਤ !

ਕਰਵਾਚੌਥ ਵਾਲੇ ਦਿਨ ਪਤਨੀ ਨੂੰ ਤੋਹਫੇ ਵਿਚ ਦਿੱਤੀ ਰੂਹ ਕੰਬਾਊ ਮੌ+ਤ !


ਵੀਓਪੀ ਬਿਊਰੋ, ਲੁਧਿਆਣਾ : ਕਰਵਾਚੌਥ ਵਾਲੇ ਦਿਨ ਪਤੀ ਨੇ ਪਤਨੀ ਨੂੰ ਮੌ+ਤ ਦੇ ਘਾਟ ਉਤਾਰ ਦਿੱਤਾ। 85 ਸਾਲਾ ਰਿਟਾਇਰਡ ਜ਼ਿਲ੍ਹਾ ਅਟਾਰਨੀ ਨੇ ਆਪਣੀ 80 ਸਾਲਾ ਪਤਨੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ।

ਵਾਰਦਾਤ ਤੋਂ ਬਾਅਦ ਉਸ ਨੇ ਪਟਿਆਲਾ ਦੇ ਇਕ ਪਿੰਡ ’ਚ ਰਹਿਣ ਵਾਲੇ ਪੁੱਤਰ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ-5 ਦੀ ਪੁਲਿਸ ਮੌਕੇ ’ਤੇ ਪੁੱਜੀ। ਮ੍ਰਿਤ+ਕਾ ਦੀ ਪਛਾਣ ਮਨਜੀਤ ਕੌਰ ਨਿਵਾਸੀ ਗੁਰਦੇਵ ਨਗਰ ਵਜੋਂ ਹੋਈ ਹੈ। ਥਾਣਾ ਇੰਚਾਰਜ ਨੀਰਜ ਚੌਧਰੀ ਨੇ ਦੱਸਿਆ ਕਿ ਹਰਚਰਨ ਸਿੰਘ ਰਿਟਾਇਰਡ, ਜ਼ਿਲ੍ਹਾ ਅਟਾਰਨੀ (ਡੀ. ਏ. ਲੀਗਲ) ਹੈ, ਜੋ ਕਿ ਆਪਣੀ ਪਤਨੀ ਨਾਲ ਗੁਰਦੇਵ ਨਗਰ ਇਲਾਕੇ ’ਚ ਰਹਿੰਦਾ ਹੈ। ਪਰਿਵਾਰ ’ਚ ਕਾਫੀ ਸਮਾਂ ਪਹਿਲਾਂ ਘਰੇਲੂ ਕਲੇਸ਼ ਚੱਲ ਰਿਹਾ ਸੀ।

ਹਰਚਰਨ ਸਿੰਘ ਦਾ ਪੁੱਤਰ ਪਟਿਆਲਾ ਦੇ ਨੇੜੇ ਇਕ ਪਿੰਡ ’ਚ ਆਪਣੇ ਪਰਿਵਾਰ ਨਾਲ ਰਹਿੰਦਾ ਹੈ। ਹਰਚਰਰਨ ਸਿੰਘ ਡਿਪਰੈਸ਼ਨ ਦਾ ਸ਼ਿਕਾਰ ਹੈ। ਇੰਚਾਰਜ ਨੇ ਦੱਸਿਆ ਕਿ ਹਰਚਰਨ ਸਿੰਘ ਦਾ ਬੁੱਧਵਾਰ ਦੁਪਹਿਰ ਨੂੰ ਪਤਨੀ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ, ਜਿਸ ਤੋਂ ਬਾਅਦ ਹਰਚਰਨ ਨੇ ਛੁਰੇ ਨਾਲ ਪਤਨੀ ’ਤੇ ਹਮਲਾ ਕਰ ਦਿੱਤਾ। ਸਿਰ ‘ਚ ਲੱਗੇ ਇਕ ਹੀ ਵਾਰ ਨਾਲ ਮਨਜੀਤ ਕੌਰ ਦੀ ਮੌ+ਤ ਹੋ ਗਈ। ਸੂਚਨਾ ਮਿਲਣ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ-5 ਦੀ ਪੁਲਿਸ ਨੇ ਮੌਕੇ ’ਤੇ ਪੁੱਜ ਕੇ ਲਾ+ਸ਼ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤੀ ਹੈ। ਫਿਲਹਾਲ ਪੁਲਿਸ ਨੇ ਅਜੇ ਤੱਕ ਕੇਸ ਦਰਜ ਨਹੀਂ ਕੀਤਾ। ਤਿਉਹਾਰ ਕਾਰਨ ਅਤੇ ਵੀ. ਆਈ. ਪੀ. ਡਿਊਟੀ ਕਾਰਨ ਪੁਲਿਸ ਕਾਫੀ ਰੁੱਝੀ ਹੋਈ ਹੈ। ਇਸ ਕ+ਤ+ਲ ਕੇਸ ਦੀ ਜਾਂਚ ਵੀਰਵਾਰ ਤੋਂ ਸ਼ੁਰੂ ਹੋਵੇਗੀ।

error: Content is protected !!