ਚਾਚੇ ਦੇ ਮੁੰਡੇ ਦਾ ਧਰਿਆ ਸੀ ਵਿਆਹ, ਜਾਗੋ ਵਿਚ ਭੰਗੜਾ ਪਾਉਂਦਿਆਂ ਮੋਢਾ ਵੱਜਣ ਉਤੇ ਦੋਸਤਾਂ ਨੂੰ ਸੱਦ ਕੇ ਮਾਰ’ਤਾ ਫੌਜੀ

ਚਾਚੇ ਦੇ ਮੁੰਡੇ ਦਾ ਧਰਿਆ ਸੀ ਵਿਆਹ, ਜਾਗੋ ਵਿਚ ਭੰਗੜਾ ਪਾਉਂਦਿਆਂ ਮੋਢਾ ਵੱਜਣ ਉਤੇ ਦੋਸਤਾਂ ਨੂੰ ਸੱਦ ਕੇ ਮਾ-ਰ’ਤਾ ਫੌਜੀ


ਵੀਓਪੀ ਬਿਊਰੋ, ਲੁਧਿਆਣਾ : ਲੁਧਿਆਣਾ ‘ਚ ਛੁੱਟੀ ਲੈ ਕੇ ਆਪਣੇ ਚਾਚੇ ਦੇ ਮੁੰਡੇ ਦਾ ਵਿਆਹ ਦੇਖਣ ਲਈ ਆਏ ਫ਼ੌਜੀ ਦਾ ਬੇਰਹਿਮੀ ਨਾਲ ਕ+ਤ+ਲ ਕਰ ਦਿੱਤਾ ਗਿਆ ਹੈ। ਦਰਅਸਲ ਫ਼ੌਜੀ ਮਲਕੀਤ ਸਿੰਘ ਦੇ ਚਾਚੇ ਦੇ ਮੁੰਡੇ ਦਾ ਵਿਆਹ ਸੀ। ਉਹ ਇਕ ਦਿਨ ਪਹਿਲਾਂ ਹੀ ਵਿਆਹ ਲਈ ਛੁੱਟੀ ਲੈ ਕੇ ਆਇਆ ਸੀ ਅਤੇ ਪਿੰਡ ਫੁੱਲਾਂਵਾਲ ਭਰਾ ਦੀ ਜਾਗੋ ‘ਤੇ ਗਿਆ ਸੀ।

ਜਾਗੋ ਦੌਰਾਨ ਭੰਗੜਾ ਪਾਉਣ ਦੌਰਾਨ ਉਸ ਦਾ ਮੋਢਾ ਕਿਸੇ ਮੁੰਡੇ ਨਾਲ ਲੱਗ ਗਿਆ ਤਾਂ ਇਸ ਗੱਲ ਨੂੰ ਲੈ ਕੇ ਪੰਗਾ ਖੜ੍ਹਾ ਹੋ ਗਿਆ। ਇਸ ਮਗਰੋਂ ਝਗੜਾ ਕਰਨ ਵਾਲੇ ਨੇ ਆਪਣੇ ਦੋਸਤਾਂ ਨੂੰ ਬੁਲਾ ਕੇ ਤੇਜ਼+ਧਾਰ ਹਥਿ+ਆਰ ਨਾਲ ਫ਼ੌਜੀ ‘ਤੇ ਵਾਰ ਕਰ ਦਿੱਤਾ, ਜਿਸ ਕਾਰਨ ਫ਼ੌਜੀ ਦੀ ਮੌ+ਤ ਹੋ ਗਈ। ਫਿਲਹਾਲ ਫ਼ੌਜੀ ਦੇ ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ ਕੀਤੀ ਗਈ ਹੈ। ਮ੍ਰਿਤ+ਕ ਆਪਣੇ ਪਿੱਛੇ ਪਤਨੀ ਅਤੇ 9 ਮਹੀਨੇ ਦੀ ਧੀ ਛੱਡ ਗਿਆ ਹੈ। ਉਕਤ ਸਾਰੀ ਵਾਰਦਾਤ ਵਾਲੀ ਥਾਂ ‘ਤੇ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ, ਜਿਨ੍ਹਾਂ ਨੂੰ ਕਬਜ਼ੇ ਵਿਚ ਲੈ ਕੇ ਪੁਲਿਸ ਜਾਂਚ ‘ਚ ਲੱਗ ਗਈ ਹੈ। ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਗ੍ਰਿਫ਼+ਤਾਰ ਕਰ ਲਿਆ ਜਾਵੇਗਾ।

error: Content is protected !!