ਇਕੱਠੇ ਮਚੇ ਪੰਜ ਸਿਵੇ, ਸੁੱਤੇ ਪਏ ਪੁੱਤ ਨੂੰ ਨਾਲ ਲੈ ਗਿਆ ਸੀ ਪਿਤਾ, ਸੁਨਾਮ ਨੇੜੇ ਵਾਪਰੇ ਸੜਕ ਹਾਦਸੇ ਵਿਚ ਛੇ ਜਣਿਆਂ ਦੀ ਹੋਈ ਸੀ ਮੌਤ

ਇਕੱਠੇ ਮਚੇ ਪੰਜ ਸਿਵੇ, ਸੁੱਤੇ ਪਏ ਪੁੱਤ ਨੂੰ ਨਾਲ ਲੈ ਗਿਆ ਸੀ ਪਿਤਾ, ਸੁਨਾਮ ਨੇੜੇ ਵਾਪਰੇ ਸੜਕ ਹਾਦਸੇ ਵਿਚ ਛੇ ਜਣਿਆਂ ਦੀ ਹੋਈ ਸੀ ਮੌਤ


ਵੀਓਪੀ ਬਿਊਰੋ, ਸੁਨਾਮ : ਸੁਨਾਮ ਨੇੜੇ ਵਾਪਰੇ ਸੜਕ ਹਾਦਸੇ ਵਿਚ ਪੰਜ ਮ੍ਰਿਤਕਾਂ ਦਾ ਦੁਪਹਿਰ ਬਾਅਦ ਬੱਸ ਸਟੈਂਡ ਨੇੜਲੇ ਸ਼ਮਸ਼ਾਨਘਾਟ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ, ਜਦਕਿ ਮ੍ਰਿਤਕ ਦੀਵੇਸ਼ ਜਿੰਦਲ ਦਾ ਅੰਤਿਮ ਸਸਕਾਰ ਉਸ ਦੇ ਭਰਾ ਦੇ ਵਿਦੇਸ਼ ਤੋਂ ਪਰਤਣ ਬਾਅਦ ਕੀਤਾ ਜਾਵੇਗਾ।


ਅੰਤਿਮ ਸਸਕਾਰ ਮੌਕੇ ਜਦੋਂ ਨੀਰਜ ਸਿੰਗਲਾ ਤੇ ਉਸ ਦੇ ਚਾਰ ਸਾਲ ਦੇ ਬੇਟੇ ਮਾਧਵ ਦਾ ਇੱਕੋ ਸਿਵੇ ਵਿੱਚ ਸਸਕਾਰ ਕੀਤਾ ਜਾ ਰਿਹਾ ਸੀ ਤਾਂ ਹਰ ਅੱਖ ਵਿਚੋਂ ਹੰਝੂ ਵਹਿ ਰਹੇ ਸਨ। ਸਸਕਾਰ ਵਿਚ ਸ਼ਾਮਲ ਹੋਏ ਵੱਡੀ ਗਿਣਤੀ ਸ਼ਹਿਰੀ ਕਹਿ ਰਹੇ ਸਨ ਕਿ ਹੋਣੀ ਕਿੰਨੀ ਤਾਕਤਵਰ ​​ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਵੀਰਵਾਰ ਰਾਤ ਨੀਰਜ ਦਾ ਬੇਟਾ ਮਾਧਵ ਸੌਂ ਰਿਹਾ ਸੀ।

ਧਾਰਮਿਕ ਸਥਾਨ ‘ਤੇ ਮੱਥਾ ਟਿਕਾਉਣ ਲਈ ਨੀਰਜ ਸਿੰਗਲਾ ਨੇ ਆਪਣੇ ਬੇਟੇ ਨੂੰ ਜਗਾਇਆ ਤੇ ਆਪਣੇ ਨਾਲ ਲੈ ਗਿਆ। ਮ੍ਰਿਤਕਾਂ ਦੇ ਅੰਤਿਮ ਸਸਕਾਰ ਮੌਕੇ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ, ਭਾਜਪਾ ਦੀ ਸੂਬਾ ਸਕੱਤਰ ਦਮਨ ਥਿੰਦ ਬਾਜਵਾ, ਨਗਰ ਕੌਂਸਲ ਪ੍ਰਧਾਨ ਨਿਸ਼ਾਨ ਸਿੰਘ ਟੋਨੀ, ਭਾਜਪਾ ਆਗੂ ਵਿਨੋਦ ਗੁਪਤਾ, ਗੁਰਪ੍ਰੀਤ ਸਿੰਘ ਲਖਮੀਰਵਾਲਾ, ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਮਨਪ੍ਰੀਤ ਸਿੰਘ ਮਨੀ ਵੜੈਚ, ਚੇਅਰਮੈਨ ਮੁਕੇਸ਼ ਜੁਨੇਜਾ, ਸਾਬਕਾ ਕੌਂਸਲਰ ਯਾਦਵਿੰਦਰ ਸਿੰਘ ਨਿਰਮਾਣ, ਆਮ ਆਦਮੀ ਪਾਰਟੀ ਦੇ ਆਗੂ ਮਨੀ ਸਰਾਓ, ਠੇਕੇਦਾਰ ਨਰਿੰਦਰ ਸਿੰਘ ਕਣਕਵਾਲ, ਮਨਪ੍ਰੀਤ ਬਾਂਸਲ, ਅਗਰਵਾਲ ਸਭਾ ਦੇ ਪ੍ਰਧਾਨ ਈਸ਼ਵਰ ਗਰਗ, ਮੋਹਨ ਲਾਲ ਸ਼ਾਹਪੁਰ, ਸਮੇਤ ਵੱਡੀ ਗਿਣਤੀ ਸ਼ਹਿਰੀਆਂ ਨੇ ਪੀੜਤ ਪਰਿਵਾਰਾਂ ਨਾਲ ਦੁੱਖ ਵੰਡਾਇਆ

error: Content is protected !!