ਗਲ਼ੀ ਵਿਚ ਖੇਡਦੇ ਚਾਰ ਸਾਲਾ ਬੱਚੇ ਉਤੇ ਚੜ੍ਹ ਗਈ ਕਾਰ, ਟਾਇਰਾਂ ਹੇਠ ਦਰੜੇ ਜਾਣ ਕਾਰਨ ਹੋਈ ਦਰਦਨਾਕ ਮੌ+ਤ

ਗਲ਼ੀ ਵਿਚ ਖੇਡਦੇ ਚਾਰ ਸਾਲਾ ਬੱਚੇ ਉਤੇ ਚੜ੍ਹ ਗਈ ਕਾਰ, ਟਾਇਰਾਂ ਹੇਠ ਦਰੜੇ ਜਾਣ ਕਾਰਨ ਹੋਈ ਦਰਦਨਾਕ ਮੌ+ਤ


ਵੀਓਪੀ ਬਿਊਰੋ, ਜ਼ੀਰਕਪੁਰ : ਜ਼ੀਰਕਪੁਰ ਦੇ ਪੀਰ ਮੁਛੱਲਾ ‘ਚ ਇਕ ਕਾਰ ਦੇ ਟਾਇਰ ਹੇਠ ਆਉਣ ਕਾਰਨ 4 ਸਾਲਾ ਬੱਚੇ ਦੀ ਮੌ+ਤ ਹੋ ਗਈ। ਮ੍ਰਿਤ+ਕ ਬੱਚੇ ਦੀ ਪਛਾਣ ਪ੍ਰਿੰਸ ਵਾਸੀ ਪੀਰ ਮੁਛੱਲਾ ਵਜੋਂ ਹੋਈ ਹੈ, ਜੋ ਗਲੀ ‘ਚ ਖੇਡ ਰਿਹਾ ਸੀ।

ਇਸ ਦੌਰਾਨ ਗਲੀ ‘ਚੋਂ ਲੰਘ ਰਹੀ ਇਕ ਕਾਰ ਹੇਠਾਂ ਆ ਗਿਆ।ਜਾਣਕਾਰੀ ਮੁਤਾਬਕ ਪੀਰ ਮੁਛੱਲਾ ‘ਚ ਵੀਰਵਾਰ ਸਵੇਰੇ ਤਕਰੀਬਨ 11 ਵਜੇ ਇਕ 4 ਸਾਲ ਦਾ ਬੱਚਾ ਆਪਣੇ ਘਰ ਦੇ ਬਾਹਰ ਦੁਕਾਨਾਂ ਅੱਗੇ ਖੇਡ ਰਿਹਾ ਸੀ। ਇਸ ਦੌਰਾਨ ਪਿੱਛੋਂ ਆ ਰਹੀ ਇਕ ਸਵਿੱਫਟ ਡਿਜ਼ਾਇਰ ਕਾਰ ਹੇਠ ਆ ਗਿਆ ਅਤੇ ਕਾਰ ਦੇ ਦੋਵੇਂ ਟਾਇਰਾਂ ਨੇ ਉਸ ਨੂੰ ਦਰੜ ਦਿੱਤਾ।ਇਹ ਘਟਨਾ ਦੇਖਣ ਵਾਲਿਆਂ ਦੇ ਰੌਂਗਟੇ ਖੜ੍ਹੇ ਹੋ ਗਏ। ਬੱਚੇ ਨੂੰ ਤੁਰੰਤ ਗੰਭੀਰ ਹਾਲਤ ‘ਚ ਹਸਪਤਾਲ ਦਾਖ਼ਲ ਕਰਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ+ਕ ਕਰਾਰ ਦੇ ਦਿੱਤਾ। ਢਕੋਲੀ ਪੁਲਿਸ ਨੇ ਹਾਦਸੇ ਦੇ ਜ਼ਿੰਮੇਵਾਰ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਕੇ ਕਾਰਵਾਈ ਆਰੰਭ ਕਰ ਦਿੱਤੀ ਹੈ।

error: Content is protected !!