ਸ਼ਰਾਬ ਨਾਲ ਰੱਜੇ ਨੂੰ ਵਿਆਹ ਜਾਣ ਤੋਂ ਰੋਕਿਆ ਤਾਂ ਪੁੱਤ ਨੇ ਰਾਡ ਨਾਲ ਵਾਰ ਕਰ ਕੇ ਮਾਪੇ ਹੀ ਮਾਰ’ਤੇ

ਸ਼ਰਾਬ ਨਾਲ ਰੱਜੇ ਨੂੰ ਵਿਆਹ ਜਾਣ ਤੋਂ ਰੋਕਿਆ ਤਾਂ ਪੁੱਤ ਨੇ ਰਾਡ ਨਾਲ ਵਾਰ ਕਰ ਕੇ ਮਾਪੇ ਹੀ ਮਾਰ’ਤੇ


ਵੀਓਪੀ ਬਿਊਰੋ, ਅੰਮ੍ਰਿਤਸਰ-ਦੋਹਰੇ ਕ+ਤ+ਲ ਕਾਂਡ ਨਾਲ ਇਕ ਵਾਰ ਫਿਰ ਪੰਜਾਬ ਦੀ ਧਰਤੀ ਕੰਬ ਉਠੀ। ਜ਼ਿਲ੍ਹਾ ਅੰਮ੍ਰਿਤਸਰ ਵਿਚ ਦੋਹਰੇ ਕ+ਤ+ਲ ਕਾਰਨ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਪਿੰਡ ਪੰਧੇਰ ਕਲਾ ਵਿਚ ਇਕ ਨੌਜਵਾਨ ਨੇ ਆਪਣੇ ਮਾਤਾ-ਪਿਤਾ ਦੀ ਹੀ ਹੱਤਿ+ਆ ਕਰ ਦਿੱਤੀ। ਮੁੱਢਲੀ ਜਾਣਕਾਰੀ ਅਨੁਸਾਰ ਨੌਜਵਾਨ ਨੂੰ ਉਸ ਦੇ ਮਾਪਿਆਂ ਨੇ ਸ਼ਰਾਬ ਪੀ ਕੇ ਵਿਆਹ ਵਿਚ ਜਾਣ ਤੋਂ ਰੋਕਿਆ ਸੀ। ਫਿਲਹਾਲ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿਤੀ ਹੈ।


ਮ੍ਰਿਤਕਾਂ ਦੀ ਪਛਾਣ ਗੁਰਮੀਤ ਸਿੰਘ ਤੇ ਕੁਲਵਿੰਦਰ ਕੌਰ ਉਮਰ ਕਰੀਬ 70 ਸਾਲ ਵਜੋਂ ਹੋਈ ਹੈ। ਇਹ ਘਟਨਾ ਅੰਮ੍ਰਿਤਸਰ ਦੇ ਮਜੀਠਾ ‘ਚ ਪੈਂਦੇ ਪਿੰਡ ਪੰਧੇਰ ਕਲਾਂ ਦੀ ਹੈ। ਮਿਲੀ ਜਾਣਕਾਰੀ ਅਸਾਰ ਪਿੰਡ ਵਿਚ ਹੀ ਇਕ ਨੌਜਵਾਨ ਦਾ ਵਿਆਹ ਸੀ। ਦੇਰ ਰਾਤ ਪਿੰਡ ਵਿਚ ਜਾਗੋ ਕੱਢੀ ਜਾ ਰਹੀ ਸੀ।
ਇਸੇ ਦੌਰਾਨ ਪ੍ਰਿਤਪਾਲ ਸਿੰਘ ਨਾਂਅ ਦਾ ਨੌਜਵਾਨ ਸ਼ਰਾਬ ਪੀ ਕੇ ਘਰ ਆਇਆ।

ਨੌਜਵਾਨ ਨੂੰ ਨਸ਼ੇ ਵਿਚ ਦੇਖ ਕੇ ਉਸ ਦੇ ਮਾਪਿਆਂ ਨੇ ਉਸ ਨੂੰ ਵਿਆਹ ਵਿਚ ਜਾਣ ਤੋਂ ਰੋਕਿਆ। ਇਸ ਗੱਲ ਨੂੰ ਲੈ ਕੇ ਉਨ੍ਹਾਂ ਦੀ ਬਹਿਸ ਹੋ ਗਈ ਅਤੇ ਗੁੱਸੇ ਵਿਚ ਨੌਜਵਾਨ ਨੇ ਲੋਹੇ ਦੀ ਰਾਡ ਮਾਰ ਕੇ ਮਾਤਾ-ਪਿਤਾ ਉਤੇ ਹਮਲਾ ਕਰ ਦਿਤਾ, ਜਿਸ ਤੋਂ ਬਾਅਦ ਦੋਵਾਂ ਦੀ ਮੌਕੇ ‘ਤੇ ਹੀ ਮੌ+ਤ ਹੋ ਗਈ। ਉਧਰ, ਪੁਲਿਸ ਨੇ ਲਾ+ਸ਼ਾਂ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

error: Content is protected !!