ਕਾਲਾ ਰੰਗ ਹੋਣ ਕਾਰਨ ਪਤੀ ਉਤੇ ਪੈਟ+ਰੋਲ ਪਾ ਕੇ ਲਾ ਦਿੱਤੀ ਸੀ ਅੱਗ, ਕੋਰਟ ਨੇ ਤਾਉਮਰ ਦੀ ਕੈਦ ਦੀ ਸੁਣਾਈ ਸਜ਼ਾ

ਕਾਲਾ ਰੰਗ ਹੋਣ ਕਾਰਨ ਪਤੀ ਉਤੇ ਪੈਟ+ਰੋਲ ਪਾ ਕੇ ਲਾ ਦਿੱਤੀ ਸੀ ਅੱਗ, ਕੋਰਟ ਨੇ ਤਾਉਮਰ ਦੀ ਕੈਦ ਦੀ ਸੁਣਾਈ ਸਜ਼ਾ

ਵੀਓਪੀ ਬਿਊਰੋ, ਨੈਸ਼ਨਲ : ਵਧੀਕ ਸੈਸ਼ਨ ਕੋਰਟ ਨੇ ਇਕ ਅਜਿਹੀ ਔਰਤ ਨੂੰ ਤਾਉਮਰ ਕੈਦ ਤੇ 25 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ, ਜਿਸ ਨੇ ਕਾਲਾ ਰੰਗ ਹੋਣ ਕਰ ਕੇ ਪਤੀ ਨੂੰ ਜਿਊਂਦਾ ਸਾੜ ਦਿੱਤਾ ਸੀ । ਜੁਰਮਾਨੇ ਦੀ ਰਕਮ ਜਮ੍ਹਾਂ ਨਾ ਕਰਨ ’ਤੇ ਉਸ ਨੂੰ ਦੋ ਸਾਲ ਦੀ ਵਾਧੂ ਕੈਦ ਭੁਗਤਣੀ ਪਵੇਗੀ।

ਸ਼ਨਿਚਰਵਾਰ ਨੂੰ ਦੋਵੇਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕੋਰਟ ਨੇ ਪਤਨੀ ਨੂੰ ਪਤੀ ਦੀ ਹੱਤਿ+ਆ ’ਚ ਦੋਸ਼ੀ ਕਰਾਰ ਦਿੰਦਿਆਂ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ। ਫ਼ੈਸਲਾ ਸੋਮਵਾਰ ਨੂੰ ਸੁਣਾਇਆ ਗਿਆ। ਇਹ ਮਾਮਲਾ ਉਤਰ ਪ੍ਰਦੇਸ਼ ਦੇ ਸੰਭਲ ਜ਼ਿਲ੍ਹੇ ਦਾ ਹੈ। 15 ਅਪ੍ਰੈਲ 2019 ਨੂੰ ਦਰਜ ਕਰਵਾਈ ਐੱਫਆਈਆਰ ’ਚ ਸੰਭਲ ਜ਼ਿਲ੍ਹੇ ਦੇ ਚੰਦੌਸੀ ਤਹਿਸੀਲ ਦੇ ਪਿੰਡ ਵਿਚੈਟਾ ਨਿਵਾਸੀ ਹਰਵੀਰ ਦਾ ਕਹਿਣਾ ਸੀ ਕਿ ਭਾਈ ਸਤਿਆਵੀਰ ਸਿੰਘ ਦਾ ਵਿਆਹ 2018 ’ਚ ਪ੍ਰੇਮਸ਼੍ਰੀ ਉਰਫ ਨੰਨ੍ਹੀ ਨਾਲ ਹੋਇਆ ਸੀ।

ਸਤਿਆਵੀਰ ਦਾ ਰੰਗ ਕਾਲਾ ਸੀ। ਇਸ ਕਾਰਨ ਪਤਨੀ ਉਸ ਨੂੰ ਪਸੰਦ ਨਹੀਂ ਕਰਦੀ ਸੀ ਤੇ ਛੱਡਣ ਦਾ ਦਬਾਅ ਬਣਾਉਂਦੀ ਸੀ। 15 ਅਪ੍ਰੈਲ, 2019 ਦੀ ਸਵੇਰ ਉਹ ਪਿਤਾ ਨਾਲ ਖੇਤਾਂ ’ਚ ਗਿਆ ਸੀ। ਭਰਾ ਸਤਿਆਵੀਰ ਤੇ ਭਾਬੀ ਘਰੇ ਸਨ। ਇਸ ਦੌਰਾਨ ਰਜਾਈ ’ਚ ਪਏ ਸਤਿਆਵੀਰ ’ਤੇ ਪੈਟ੍ਰੋਲ ਪਾ ਕੇ ਨੰਨ੍ਹੀ ਨੇ ਅੱਗ ਲਾ ਦਿੱਤੀ। ਗੁਆਂਢੀਆਂ ਨੇ ਜਾਣਕਾਰੀ ਦਿੱਤੀ ਤਾਂ ਉਹ ਘਰ ਪੁੱਜੇ। ਗੰਭੀਰ ਹਾਲਤ ’ਚ ਚੰਦੌਸੀ ਦੇ ਕਮਿਊਨਿਟੀ ਹਸਪਤਾਲ ’ਚ ਭਰਤੀ ਕਰਵਾਇਆ। ਇਲਾਜ ਦੌਰਾਨ ਉਨ੍ਹਾਂ ਦੀ ਮੌ+ਤ ਹੋ ਗਈ। ਇਸ ਵਿਚਾਲੇ ਨੰਨ੍ਹੀ ਪੁਲਿਸ ਤੇ ਪਰਿਵਾਰ ਨੂੰ ਗੁਮਰਾਹ ਕਰਦੀ ਰਹੀ। ਇਸ ਮਾਮਲੇ ਵਿਚ ਵਧੀਕ ਸੈਸ਼ਨ ਕੋਰਟ ਨੇ ਉਕਤ ਔਰਤ ਨੂੰ ਤਾਉਮਰ ਕੈਦ ਦੀ ਸਜ਼ਾ ਸੁਣਾਈ ਹੈ।

error: Content is protected !!