ਛੱਠ ਪੂਜਾ ਕਰ ਕੇ ਪਰਤ ਰਹੇ ਪਰਿਵਾਰ ਉਤੇ ਚਲਾਈਆਂ ਤਾਬੜਤੋੜ ਗੋ+ਲ਼ੀਆਂ, ਤਿੰਨ ਮੈਂਬਰਾਂ ਦੀ ਹੋ ਗਈ ਮੌ+ਤ

ਛੱਠ ਪੂਜਾ ਕਰ ਕੇ ਪਰਤ ਰਹੇ ਪਰਿਵਾਰ ਉਤੇ ਚਲਾਈਆਂ ਤਾਬੜਤੋੜ ਗੋ+ਲ਼ੀਆਂ, ਤਿੰਨ ਮੈਂਬਰਾਂ ਦੀ ਹੋ ਗਈ ਮੌ+ਤ


ਵੀਓਪੀ ਬਿਊਰੋ, ਨੈਸ਼ਨਲ-ਇਕ ਪਰਿਵਾਰ ‘ਤੇ ਘਰ ਨੇੜੇ ਹੀ ਤਾਬੜਤੋੜ ਗੋ+ਲੀਬਾਰੀ ਦੌਰਾਨ 3 ਮੈਂਬਰਾਂ ਦੀ ਮੌ+ਤ ਹੋ ਗਈ। ਇਹ ਵਾਰਦਾਤ ਬਿਹਾਰ ਦੇ ਲਖੀਸਰਾਏ ‘ਚ ਵਾਪਰੀ ਹੈ। ਪਰਿਵਾਰਕ ਮੈਂਬਰ ਛੱਠ ਪੂਜਾ ਕਰ ਕੇ ਘਾਟ ਤੋਂ ਘਰ ਪਰਤ ਰਹੇ ਸਨ। ਗੋ+ਲੀਬਾਰੀ ‘ਚ ਦੋ ਭਰਾਵਾਂ ਦੀ ਮੌਕੇ ‘ਤੇ ਹੀ ਮੌ+ਤ ਹੋ ਗਈ। ਇਲਾਜ ਦੌਰਾਨ ਭੈਣ ਨੇ ਵੀ ਦਮ ਤੋੜ ਦਿਤਾ। ਮ੍ਰਿਤ+ਕਾਂ ਦੀ ਪਛਾਣ ਚੰਦਨ ਕੁਮਾਰ ਅਤੇ ਰਾਜਨੰਦਨ ਕੁਮਾਰ ਪੁੱਤਰ ਸ਼ਸ਼ੀ ਭੂਸ਼ਣ ਵਜੋਂ ਹੋਈ ਹੈ। ਬੇਟੀ ਦੁਰਗਾ ਕੁਮਾਰੀ ਦੀ ਵੀ ਪਟਨਾ ‘ਚ ਮੌਤ ਹੋ ਗਈ।


ਜ਼ਖ਼ਮੀਆਂ ਵਿਚ ਦੋ ਨੂੰਹ ਲਵਲੀ ਕੁਮਾਰੀ, ਪ੍ਰੀਤੀ ਕੁਮਾਰੀ ਅਤੇ ਪਿਤਾ ਸ਼ਸ਼ੀ ਭੂਸ਼ਣ ਕੁਮਾਰ ਸ਼ਾਮਲ ਹਨ। ਸਾਰੇ ਜ਼ਖਮੀਆਂ ਨੂੰ ਬੇਗੂਸਰਾਏ ਸਦਰ ਹਸਪਤਾਲ ਤੋਂ ਪਟਨਾ ਰੈਫਰ ਕਰ ਦਿਤਾ ਗਿਆ ਹੈ। ਇਹ ਘਟਨਾ ਜ਼ਿਲ੍ਹੇ ਦੇ ਕਵਈਆ ਥਾਣਾ ਖੇਤਰ ਦੇ ਪੰਜਾਬੀ ਮੁਹੱਲੇ ਦੀ ਹੈ। ਖ਼ਬਰਾਂ ਅਨੁਸਾਰ ਇਹ ਮਾਮਲਾ ਪ੍ਰੇਮ ਸਬੰਧਾਂ ਦਾ ਦਸਿਆ ਜਾ ਰਿਹਾ ਹੈ। ਗੋ+ਲੀ ਮਾਰਨ ਵਾਲਾ ਆਸ਼ੀਸ਼ ਚੌਧਰੀ ਪੀੜਤ ਪਰਿਵਾਰ ਦੇ ਸਾਹਮਣੇ ਘਰ ਵਿਚ ਹੀ ਰਹਿ ਰਿਹਾ ਸੀ। ਘਟਨਾ ਤੋਂ ਬਾਅਦ ਉਹ ਫਰਾਰ ਹੋ ਗਿਆ ਹੈ। ਪੁਲਿਸ ਨੇ ਮੌਕੇ ਤੋਂ ਕ+ਤ+ਲ ਵਿਚ ਵਰਤੀ ਪਿਸ+ਤੌਲ ਬਰਾਮਦ ਕਰ ਲਈ ਹੈ।


ਲੜਕੀ ਦੀ ਭਰਜਾਈ ਨੇ ਦਸਿਆ ਕਿ ਆਸ਼ੀਸ਼ ਚੌਧਰੀ ਉਸ ਦੀ ਨਣਾਨ ਨਾਲ ਜ਼ਬਰਦਸਤੀ ਵਿਆਹ ਕਰਵਾਉਣਾ ਚਾਹੁੰਦਾ ਸੀ ਪਰ ਪਰਿਵਾਰ ਰਾਜ਼ੀ ਨਹੀਂ ਸੀ। ਉਨ੍ਹਾਂ ਵਿਚਕਾਰ ਪਹਿਲਾਂ ਤੋਂ ਪ੍ਰੇਮ ਸਬੰਧ ਚੱਲ ਰਹੇ ਸਨ। ਇਸ ਸਬੰਧੀ ਵਾਰਦਾਤ ਨੂੰ ਅੰਜਾਮ ਦਿਤਾ ਗਿਆ ਹੈ।
ਐਸਪੀ ਪੰਕਜ ਕੁਮਾਰ ਨੇ ਦਸਿਆ ਕਿ ਪੰਜਾਬੀ ਮੁਹੱਲੇ ਵਿਚ ਛੱਠ ਘਾਟ ਤੋਂ ਇਕ ਹੀ ਪਰਿਵਾਰ ਦੇ 6 ਤੋਂ 7 ਲੋਕ ਵਾਪਸ ਆ ਰਹੇ ਹਨ। ਗੋ+ਲੀ ਚਲਾਉਣ ਵਾਲੇ ਨੌਜਵਾਨ ਦੀ ਪਛਾਣ ਅਸ਼ੀਸ਼ ਚੌਧਰੀ ਪੁੱਤਰ ਦੁਰਗਾ ਚੌਧਰੀ ਵਾਸੀ ਵਾਰਡ ਨੰਬਰ 15 ਪੰਜਾਬੀ ਮੁਹੱਲਾ ਵਜੋਂ ਹੋਈ ਹੈ। ਜੋ ਪੀੜਤ ਪਰਿਵਾਰ ਦੇ ਘਰ ਦੇ ਨੇੜੇ ਹੀ ਰਹਿੰਦਾ ਸੀ। 6 ਲੋਕਾਂ ਨੂੰ ਗੋ+ਲੀ ਲੱਗੀ ਹੈ। ਦਸਿਆ ਜਾ ਰਿਹਾ ਹੈ ਕਿ 10 ਦਿਨ ਪਹਿਲਾਂ ਵੀ ਪਰਿਵਾਰਾਂ ਦਾ ਝਗੜਾ ਹੋਇਆ ਸੀ। ਫਿਲਹਾਲ ਪੁਲਿਸ ਵਲੋਂ ਮੁਲਜ਼ਮਾਂ ਦੀ ਗ੍ਰਿਫ਼+ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।

error: Content is protected !!