ਇਕ ਤੋਂ ਬਾਅਦ ਇਕ ਫਟੇ ਦੋ ਸਿਲੰਡਰ, ਸਪਲਾਇਰ ਦੀ ਹੋਈ ਦਰਦਨਾਕ ਮੌ+ਤ

ਇਕ ਤੋਂ ਬਾਅਦ ਇਕ ਫਟੇ ਦੋ ਸਿਲੰਡਰ, ਸਪਲਾਇਰ ਦੀ ਹੋਈ ਦਰਦਨਾਕ ਮੌ+ਤ


ਵੀਓਪੀ ਬਿਊਰੋ, ਜਲੰਧਰ-ਜਲੰਧਰ ਵਿਚ ਗੈਸ ਸਿਲੰਡਰ ਬਲਾਸਟ ਹੋਣ ਦੀ ਇਕ ਹੋਰ ਘਟਨਾ ਵਾਪਰੀ ਹੈ। ਨੇੜਲੇ ਪਿੰਡ ਸਮਰਾਏ ਵਿਚ ਗੈਸ ਸਿਲੰਡਰ ਫਟਣ ਕਾਰਨ ਇਕ ਵਿਅਕਤੀ ਦੀ ਮੌ+ਤ ਹੋ ਗਈ। ਮ੍ਰਿਤ+ਕ ਦੀ ਪਛਾਣ ਰਣਜੀਤ ਸਿੰਘ ਉਰਫ਼ ਰਾਜਾ ਵਾਸੀ ਸਮਰਾਏ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤ+ਕ ਗੈਸ ਸਿਲੰਡਰ ਸਪਲਾਈ ਕਰਨ ਦਾ ਕੰਮ ਕਰਦਾ ਸੀ। ਉਹ ਗੁਰਾਇਆ ਸਥਿਤ ਰਮਨੀਕ ਗੈਸ ਏਜੰਸੀ ਵਿਚ ਕੰਮ ਕਰਦਾ ਸੀ।


ਇਸ ਲਈ ਉਹ ਕਮਰਸ਼ੀਅਲ ਮਾਤਰਾ ਵਿਚ ਸਿਲੰਡਰ ਘਰ ਵਿਚ ਲਿਆਉਂਦਾ ਸੀ ਅਤੇ ਅਗਲੇ ਦਿਨ ਸਪਲਾਈ ਕਰਦਾ ਸੀ। ਇਸੇ ਤਰ੍ਹਾਂ ਸ਼ੁਕਰਵਾਰ ਨੂੰ ਵੀ ਉਹ ਸਿਲੰਡਰ ਘਰ ਲੈ ਕੇ ਆਇਆ ਸੀ ਪਰ ਅਚਾਨਕ ਪਹਿਲਾਂ ਇਕ ਸਿਲੰਡਰ ਫਟ ਗਿਆ ਅਤੇ ਫਿਰ ਦੂਜਾ ਸਿਲੰਡਰ ਫਟਿਆ।
ਧਮਾਕਾ ਇੰਨਾ ਭਿਆਨਕ ਸੀ ਕਿ ਘਰ ਦੀ ਛੱਤ ਵੀ ਉੱਡ ਗਈ। ਪੁਲਿਸ ਵਲੋਂ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ‘ਚ ਰਖਵਾਇਆ ਗਿਆ।

error: Content is protected !!