Skip to content
Friday, November 15, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
November
27
ਪੰਜਾਬੀ ਗਾਇਕ ਐਲੀ ਮਾਂਗਟ ਉਤੇ ਕਰਨਾ ਸੀ ਹਮਲਾ, ਅਰਸ਼ ਡੱਲਾ ਗੈਂ+ਗ ਦੇ ਦੋ ਸ਼ੂਟਰ ਗ੍ਰਿਫ਼+ਤਾਰ, ਪੁੱਛਗਿੱਛ ਵਿਚ ਕੀਤਾ ਸੀ ਖ਼ੁਲਾਸਾ
Crime
Latest News
National
Punjab
ਪੰਜਾਬੀ ਗਾਇਕ ਐਲੀ ਮਾਂਗਟ ਉਤੇ ਕਰਨਾ ਸੀ ਹਮਲਾ, ਅਰਸ਼ ਡੱਲਾ ਗੈਂ+ਗ ਦੇ ਦੋ ਸ਼ੂਟਰ ਗ੍ਰਿਫ਼+ਤਾਰ, ਪੁੱਛਗਿੱਛ ਵਿਚ ਕੀਤਾ ਸੀ ਖ਼ੁਲਾਸਾ
November 27, 2023
Voice of Punjab
ਪੰਜਾਬੀ ਗਾਇਕ ਐਲੀ ਮਾਂਗਟ ਉਤੇ ਕਰਨਾ ਸੀ ਹਮਲਾ, ਅਰਸ਼ ਡੱਲਾ ਗੈਂ+ਗ ਦੇ ਦੋ ਸ਼ੂਟਰ ਗ੍ਰਿਫ਼+ਤਾਰ, ਪੁੱਛਗਿੱਛ ਵਿਚ ਕੀਤਾ ਸੀ ਖ਼ੁਲਾਸਾ
ਵੀਓਪੀ ਬਿਊਰੋ, ਨੈਸ਼ਨਲ-ਪੰਜਾਬੀ ਗਾਇਕ ਗੈਂ+ਗਸਟਰਾਂ ਦੇ ਨਿਸ਼ਾਨੇ ਉਤੇ ਹਨ। ਪਹਿਲਾਂ ਸਿੱਧੂ ਮੂਸੇਵਾਲਾ ਦੀ ਹੱਤਿਆ, ਫਿਰ ਬੀਤੇ ਦਿਨੀਂ ਹੀ ਗਿੱਪੀ ਗਰੇਵਾਲ ਦੇ ਘਰ ਉਤੇ ਗੋ+ਲ਼ੀਬਾਰੀ ਹੋਈ ਹੈ। ਹੁਣ ਇਕ ਹੋਰ ਨਵਾਂ ਖੁਲਾਸਾ ਹੋਇਆ ਹੈ। ਗੈਂ+ਗਸਟਰਾਂ ਨੇ ਪੰਜਾਬੀ ਗਾਇਕ ਐਲੀ ਮਾਂਗਟ ਉਤੇ ਹਮਲਾ ਕਰਨ ਦੀ ਯੋਜਨਾ ਬਣਾਈ ਸੀ। ਬੀਤੀ ਰਾਤ ਦਿੱਲੀ ਕ੍ਰਾਈਮ ਬ੍ਰਾਂਚ ਨੇ ਮਯੂਰ ਵਿਹਾਰ ਖ਼ੇਤਰ ਵਿਚ ਇਕ ਸੰਖੇਪ ਮੁਕਾਬਲੇ ਤੋਂ ਬਾਅਦ ਅਰਸ਼ ਡੱਲਾ ਗੈਂਗ ਦੇ ਦੋ ਸ਼ੂਟਰਾਂ ਨੂੰ ਗ੍ਰਿਫ਼+ਤਾਰ ਕੀਤਾ ਹੈ। ਪੁੱਛਗਿੱਛ ਦੌਰਾਨ ਦੋਵਾਂ ਸ਼ੂਟਰਾਂ ਨੇ ਵੱਡੇ ਖੁਲਾਸੇ ਕੀਤੇ ਹਨ।
ਗ੍ਰਿਫਤਾਰ ਕੀਤੇ ਗਏ ਦੋਵਾਂ ਮੁਲਜ਼ਮਾਂ ਨੇ ਦੱਸਿਆ ਕਿ ਪੰਜਾਬੀ ਗਾਇਕ ਉਤੇ ਹਮਲਾ ਕਰਨ ਦੀ ਯੋਜਨਾ ਸੀ। ਪੰਜਾਬੀ ਗਾਇਕ ਦਾ ਨਾਮ ਐਲੀ ਮਾਂਗਟ ਦੱਸਿਆ ਜਾ ਰਿਹਾ ਹੈ। ਮਸ਼ਹੂਰ ਗੈਂ+ਗਸਟਰ ਅਰਸ਼ਦੀਪ ਡੱਲਾ ਨੇ ਦੋਵਾਂ ਸ਼ੂਟਰਾਂ ਨੂੰ ਐਲੀ ਮਾਂਗਟ ਨੂੰ ਮਾਰਨ ਦੀ ਜ਼ਿੰਮੇਵਾਰੀ ਦਿਤੀ ਸੀ ਪਰ ਐਲੀ ਮਾਂਗਟ ਘਰ ਵਿਚ ਨਾ ਹੋਣ ਕਾਰਨ ਸ਼ੂਟਰ ਇਸ ਵਾਰਦਾਤ ਨੂੰ ਅੰਜਾਮ ਨਹੀਂ ਦੇ ਸਕੇ।
ਫਿਲਹਾਲ ਪੁੱਛਗਿੱਛ ਵਿਚ ਦੌਰਾਨ ਸ਼ੂਟਰਾਂ ਵਲੋਂ ਹੋਰ ਵੀ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਜੇਕਰ ਮਸ਼ਹੂਰ ਗੈਂ+ਗਸਟਰ ਅਰਸ਼ਦੀਪ ਡੱਲਾ ਦੀ ਗੱਲ ਕਰੀਏ ਤਾਂ ਅਰਸ਼ਦੀਪ ਡੱਲਾ ਦਾ ਨਾਂ NIA ਦੀ ਮੋਸਟ ਵਾਂਟੇਡ ਅਪਰਾਧੀਆਂ ਦੀ ਲਿਸਟ ‘ਚ ਸ਼ਾਮਲ ਹੈ।
ਮੁਲਜ਼ਮਾਂ ਦੇ ਕਬਜ਼ੇ ਵਿਚੋਂ ਇਕ ਰਿਵਾ+ਲਵਰ 45 ਐਮ.ਐਮ. 06 ਜਿੰਦਾ ਕਾਰਤੂਸ ਸਮੇਤ ਇਕ ਹੈਂਡ ਗਰਨੇਡ ਅਤੇ ਇਕ ਚੋਰੀ ਦਾ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਅੰਤਰਰਾਸ਼ਟਰੀ ਗੈਂ+ਗਸਟਰ ਅਰਸ਼ਦੀਪ ਸਿੰਘ ਉਰਫ਼ ਡੱਲਾ ਦੇ ਦੋ ਸ਼ਾਰਪ ਸ਼ੂਟਰਾਂ ਦੀ ਗ੍ਰਿਫ਼+ਤਾਰੀ ਸਬੰਧੀ ਜਾਣਕਾਰੀ ਦਿੰਦੇ ਹੋਏ ਦਿੱਲੀ ਦੇ ਵਿਸ਼ੇਸ਼ ਪੁਲਿਸ ਕਮਿਸ਼ਨਰ ਐਚ.ਜੀ.ਐਸ. ਧਾਲੀਵਾਲ ਨੇ ਦੱਸਿਆ ਕਿ ਮੁਕਾਬਲੇ ਦੌਰਾਨ ਮੁਲਜ਼ਮਾਂ ਵਲੋਂ ਪੰਜ ਰਾਊਂਡ ਫਾਇਰ ਕੀਤੇ ਗਏ।
ਜਿਨ੍ਹਾਂ ਵਿਚੋਂ ਦੋ ਰਾਊਂਡ ਪੁਲਿਸ ਦੀ ਬੁਲੇਟ ਪਰੂਫ਼ ਜੈਕੇਟ ਵਿਚ ਲੱਗੇ। ਜਵਾਬੀ ਕਾਰਵਾਈ ’ਤੇ ਪੁਲਿਸ ਟੀਮ ਨੇ ਮੁਲਜ਼ਮਾਂ ’ਤੇ 6 ਰਾਊਂਡ ਫਾਇਰ ਕੀਤੇ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਇਕ ਰਿਵਾ+ਲਵਰ 45 ਐਮ.ਐਮ. 06 ਜ਼ਿੰਦਾ ਕਾਰਤੂਸ ਸਮੇਤ ਇਕ ਹੈਂਡ ਗਰਨੇਡ ਅਤੇ ਇਕ ਚੋਰੀ ਦਾ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਦੋਵਾਂ ਅਪਰਾਧੀਆਂ ਨੂੰ ਅਰਸ਼ਦੀਪ ਨੇ ਐਲੀ ਮਾਂਗਟ ਨਾਮਕ ਗਾਇਕ ਦੀ ਹੱਤਿ+ਆ ਕਰਨ ਦਾ ਕੰਮ ਦਿੱਤਾ ਸੀ, ਜਿਸ ਲਈ ਉਨ੍ਹਾਂ ਨੇ ਅਕਤੂਬਰ 2023 ਵਿਚ ਬਠਿੰਡਾ ਵਿਚ ਕੋਸ਼ਿਸ਼ ਕੀਤੀ, ਪਰ ਐਲੀ ਮਾਂਗਟ ਦੇ ਘਰ ਵਿਚ ਨਾ ਹੋਣ ਕਾਰਨ ਉਹ ਅਸਫ਼ਲ ਰਹੇ।
Post navigation
ਨਵੇਂ ਯਾਰ ਨਾਲ ਮਿਲ ਕੇ ਪੁਰਾਣੇ ਦਾ ਘੁੱਟਿਆ ਗਲ਼ਾ, ਔਰਤ ਗ੍ਰਿਫ਼+ਤਾਰ, ਨਵਾਂ ਪ੍ਰੇਮੀ ਤੇ ਦੋ ਹੋਰ ਮੁਲਜ਼ਮ ਫ਼ਰਾਰ
ਪ੍ਰਕਾਸ਼ ਪੁਰਬ ਸਬੰਧੀ ਸਜਾਏ ਨਗਰ ਕੀਰਤਨ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਦਿਆਂ ਸ਼ਰਧਾਲੂ ਦੇ ਨਿਕਲੇ ਪ੍ਰਾਣ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us