ਕਲੇਸ਼ ਤੋਂ ਤੰਗ ਮਾਂ ਨੇ 4 ਮਹੀਨੇ ਤੇ 6 ਸਾਲ ਦੀਆਂ ਧੀਆਂ ਸਮੇਤ ਨਹਿਰ ਵਿਚ ਮਾਰੀ ਛਾਲ, ਦੋਵਾਂ ਮਾਸੂਮ ਧੀਆਂ ਦੀ ਮੌ+ਤ

ਕਲੇਸ਼ ਤੋਂ ਤੰਗ ਮਾਂ ਨੇ 4 ਮਹੀਨੇ ਤੇ 6 ਸਾਲ ਦੀਆਂ ਧੀਆਂ ਸਮੇਤ ਨਹਿਰ ਵਿਚ ਮਾਰੀ ਛਾਲ, ਦੋਵਾਂ ਮਾਸੂਮ ਧੀਆਂ ਦੀ ਮੌ+ਤ


ਵੀਓਪੀ ਬਿਊਰੋ, ਮੁਕੇਰੀਆਂ-ਮੁਕੇਰੀਆਂ ਦੇ ਨਜ਼ਦੀਕੀ ਪਿੰਡ ਸਿੰਘੋਵਾਲ ਵਿਖੇ ਵੱਡੀ ਘਟਨਾ ਵਾਪਰੀ ਹੈ। ਇਕ ਮਾਂ ਵੱਲੋਂ ਆਪਣੀਆਂ 2 ਧੀਆਂ ਸਮੇਤ ਨਹਿਰ ਵਿਚ ਛਾਲ ਮਾਰ ਦਿੱਤੀ ਗਈ। ਮਾਂ ਨੂੰ ਰਾਹਗੀਰਾਂ ਨੇ ਬਚਾ ਲਿਆ ਪਰ ਦੋਵਾਂ ਮਾਸੂਮ ਧੀਆਂ ਦੀ ਮੌ+ਤ ਹੋ ਗਈ।

ਵੇਰਵਿਆਂ ਅਨੁਸਾਰ ਔਰਤ ਨੇ ਪਿੰਡ ਬੰਬੋਵਾਲ ਨੇੜੇ ਆਪਣੀਆਂ ਦੋਵੇਂ ਬੱਚੀਆਂ ਸਮੇਤ ਨਹਿਰ ਵਿਚ ਛਾਲ ਮਾਰ ਦਿੱਤੀ। ਔਰਤ ਸਪਨਾ ਪਤਨੀ ਜਤਿੰਦਰ ਸਿੰਘ ਨੂੰ ਰਾਹਗੀਰਾਂ ਦੀ ਮਦਦ ਨਾਲ ਬਚਾਅ ਲਿਆ ਗਿਆ ਪਰ ਪਾਣੀ ਦੇ ਤੇਜ਼ ਵਹਾਅ ਨਾਲ ਉਸ ਦੀਆਂ ਦੋਵੇਂ ਧੀਆਂ ਰੁੜ ਗਈਆਂ। ਜਿਨ੍ਹਾਂ ਦੀਆਂ ਲਾ+ਸ਼ਾਂ ਪਾਵਰ ਹਾਊਸ-4 ਤੋਂ ਬਰਾਮਦ ਹੋਈਆਂ। ਮ੍ਰਿਤਕ ਬੱਚੀਆਂ ਦੇ ਨਾਂ ਭੂਮਿਕਾ (6 ਸਾਲ) ਅਤੇ ਪਾਰੂ (4 ਮਹੀਨੇ) ਹਨ।

ਮਹਿਲਾ ਦੇ ਵਿਆਹ ਨੂੰ 11-12 ਸਾਲ ਹੋ ਗਏ ਹਨ। ਉਸ ਦਾ ਪਤੀ ਵਿਦੇਸ਼ ਵਿਚ ਰਹਿੰਦਾ ਹੈ। ਉਸ ਦੀ ਇਕ ਵੱਡੀ ਧੀ ਵੀ ਹੈ, ਜੋਕਿ ਇਸ ਦੁਖ਼ਦਾਈ ਘਟਨਾ ਸਮੇਂ ਸਕੂਲ ਗਈ ਹੋਈ ਸੀ। ਪਿੰਡ ਵਿਚ ਚੱਲ ਰਹੀ ਕਥਿਤ ਚਰਚਾ ਅਨੁਸਾਰ ਇਸ ਹਾਦਸੇ ਦਾ ਕਾਰਨ ਗ੍ਰਹਿ ਕਲੇਸ਼ ਦੱਸਿਆ ਜਾ ਰਿਹਾ ਹੈ। ਜਦੋਂ ਇਸ ਸਬੰਧੀ ਥਾਣਾ ਮੁਕੇਰੀਆਂ ਦੇ ਥਾਣਾ ਮੁਖੀ ਜੋਗਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਦੋਵੇਂ ਬੱਚੀਆਂ ਦੀਆਂ ਲਾ+ਸ਼ਾਂ ਨੂੰ ਪੋਸਟਮਾਰਟਮ ਲਈ ਮੋਰਚਰੀ ਵਿਚ ਰਖਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਔਰਤ ਦਾ ਪਤੀ ਵਿਦੇਸ਼ ਗਿਆ ਹੋਇਆ ਹੈ। ਸ਼ਿਕਾਇਤ ਮਿਲਣ ਉਤੇ ਕਾਰਵਾਈ ਕੀਤੀ ਜਾਵੇਗੀ।

error: Content is protected !!