ਅਮਰੀਕੀ ਗੁਰਦੁਆਰੇ ਵਿਚ ਨਤਮਸਤਕ ਹੋਣ ਗਏ ਭਾਰਤੀ ਰਾਜਦੂਤ ਦਾ ਗਰਮ ਖਿਆਲੀਆਂ ਵੱਲੋਂ ਵਿਰੋਧ

ਅਮਰੀਕੀ ਗੁਰਦੁਆਰੇ ਵਿਚ ਨਤਮਸਤਕ ਹੋਣ ਗਏ ਭਾਰਤੀ ਰਾਜਦੂਤ ਦਾ ਗਰਮ ਖਿਆਲੀਆਂ ਵੱਲੋਂ ਵਿਰੋਧ

ਵੀਓਪੀ ਬਿਊਰੋ, ਇੰਟਰਨੈਸ਼ਨਲ-ਅਮਰੀਕੀ ਗੁਰਦੁਆਰੇ ‘ਚ ਗੁਰਪੁਰਬ ਮੌਕੇ ਨਤਮਸਤਕ ਹੋਣ ਗਏ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਦਾ ਗਰਮ ਖਿਆਲੀਆਂ ਵੱਲੋਂ ਵਿਰੋਧ ਕੀਤਾ ਗਿਆ। ਹਰਦੀਪ ਸਿੰਘ ਨਿੱਝਰ ਦੀ ਹੱਤਿਆ ਤੋਂ ਬਾਅਦ ਹੁਣ ਖ਼ਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ‘ਤੇ ਕਤਲ ਦਾ ਖਦਸ਼ਾ ਮੰਡਰਾ ਰਿਹਾ ਹੈ। ਇਸ ਕਾਰਨ ਅੱਜ ਉਨ੍ਹਾਂ ਦੇ ਸਮਰਥਕਾਂ ਇਸ ਘਟਨਾ ਨੂੰ ਅੰਜਾਮ ਦਿੱਤਾ।


ਸੰਧੂ ਨੂੰ ਨਿਊਯਾਰਕ ਦੇ ਲੌਂਗ ਆਇਲੈਂਡ ‘ਚ ਹਿਕਸਵਿਲੇ ਗੁਰਦੁਆਰੇ ਦੇ ਦੌਰੇ ਦੌਰਾਨ ਗਰਮਖਿਆਲੀਆਂ ਦੇ ਇਕ ਸਮੂਹ ਨੇ ਘੇਰ ਲਿਆ। ਰਾਜਦੂਤ ਗੁਰਪੁਰਬ ਮੌਕੇ ਅਰਦਾਸ ਕਰਨ ਲਈ ਗੁਰਦੁਆਰਾ ਸਾਹਿਬ ਗਏ ਹੋਏ ਸਨ। ਕਈ ਵਾਇਰਲ ਵੀਡੀਓਜ਼ ‘ਚ ਸੰਧੂ ਨੂੰ ਖਾਲਿਸਤਾਨੀ ਸਮਰਥਕਾਂ ਨਾਲ ਭਿੜਦੇ ਦੇਖਿਆ ਜਾ ਸਕਦਾ ਹੈ ਜੋ ਭਾਰਤ ਵੱਲੋਂ ਨਾਮਜ਼ਦ ਅੱਤਵਾਦੀਆਂ ਹਰਦੀਪ ਸਿੰਘ ਨਿੱਝਰ ਤੇ ਗੁਰਪਤਵੰਤ ਸਿੰਘ ਪੰਨੂ ਬਾਰੇ ਬਿਆਨ ਦੇ ਰਹੇ ਸਨ।


ਇਸ ਤੋਂ ਪਹਿਲਾਂ ਰਾਜਦੂਤ ਨੇ ਟਵੀਟ ਕੀਤਾ, “ਗੁਰਪੁਰਬ ਮਨਾਉਣ ਲਈ ਲੋਂਗ ਆਈਲੈਂਡ ਦੇ ਗੁਰੂ ਨਾਨਕ ਦਰਬਾਰ ਵਿਖੇ ਸਥਾਨਕ ਸੰਗਤ ਨਾਲ ਸ਼ਾਮਲ ਹੋਣ ਦਾ ਸੁਭਾਗ ਪ੍ਰਾਪਤ ਹੋਇਆ।
ਰਾਜਦੂਤ ਨੇ ਕਿਹਾ ਕਿ ਮੈਂ ਕੀਰਤਨ ਸੁਣਿਆ ਤੇ ਗੁਰੂ ਨਾਨਕ ਦੇਵ ਜੀ ਦੇ ਇਕਜੁਟਤਾ, ਏਕਤਾ ਤੇ ਸਮਾਨਤਾ ਦੇ ਸੰਦੇਸ਼ ਬਾਰੇ ਸਾਰਿਆਂ ਨਾਲ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਲੰਗਰ ਛਕਣ ਦੇ ਨਾਲ-ਨਾਲ ਸਾਰਿਆਂ ਤੋਂ ਅਸ਼ੀਰਵਾਦ ਵੀ ਮੰਗਿਆ। ਅੰਬੈਸਡਰ ਤਰਨਜੀਤ ਸਿੰਘ ਸੰਧੂ ਨੇ ਨਿਊਯਾਰਕ ਸਥਿਤ ਸ੍ਰੀ ਗੁਰੂ ਰਵਿਦਾਸ ਮੰਦਿਰ ਵਿਖੇ ਵੀ ਜਾ ਕੇ ਅਰਦਾਸ ਕੀਤੀ।

error: Content is protected !!