Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
November
29
ਗੁਰਦੁਆਰਾ ਸਾਹਿਬ ‘ਚ ਹੋਈ ਫਾਈ+ਰਿੰਗ ਮਾਮਲੇ ਪੁਲਿਸ ਦੀ ਸਖਤ ਚੇਤਾਵਨੀ, ਕਿਹਾ- ਹੋਮਗਾਰਡ ਦੀ ਹੱਤਿਆ ਕਰਨ ਵਾਲੇ ਨੂੰ ਬਖਸ਼ਾਂਗੇ ਨਹੀ, ਚਾਹੇ ਕੋਈ ਹੋਵੇ
Crime
Latest News
National
Politics
Punjab
ਗੁਰਦੁਆਰਾ ਸਾਹਿਬ ‘ਚ ਹੋਈ ਫਾਈ+ਰਿੰਗ ਮਾਮਲੇ ਪੁਲਿਸ ਦੀ ਸਖਤ ਚੇਤਾਵਨੀ, ਕਿਹਾ- ਹੋਮਗਾਰਡ ਦੀ ਹੱਤਿਆ ਕਰਨ ਵਾਲੇ ਨੂੰ ਬਖਸ਼ਾਂਗੇ ਨਹੀ, ਚਾਹੇ ਕੋਈ ਹੋਵੇ
November 29, 2023
Voice of Punjab
ਗੁਰਦੁਆਰਾ ਸਾਹਿਬ ‘ਚ ਹੋਈ ਫਾਈ+ਰਿੰਗ ਮਾਮਲੇ ਪੁਲਿਸ ਦੀ ਸਖਤ ਚੇਤਾਵਨੀ, ਕਿਹਾ- ਹੋਮਗਾਰਡ ਦੀ ਹੱਤਿਆ ਕਰਨ ਵਾਲੇ ਨੂੰ ਬਖਸ਼ਾਂਗੇ ਨਹੀ, ਚਾਹੇ ਕੋਈ ਹੋਵੇ
ਵੀਓਪੀ ਬਿਊਰੋ – ਏਡੀਜੀਪੀ (ਲਾਅ ਐਂਡ ਆਰਡਰ) ਗੁਰਿੰਦਰ ਸਿੰਘ ਢਿੱਲੋਂ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਹੋਮਗਾਰਡ ਜਵਾਨ ਦੀ ਹੱਤਿਆ ਕਰਨ ਵਾਲੇ ਵਿਅਕਤੀ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ। ਜੇ ਕੋਈ ਇਹ ਸਮਝਦਾ ਹੈ ਕਿ ਉਹ ਉੱਚੇ ਰੁਤਬੇ ਕਾਰਨ ਸਜ਼ਾ ਤੋਂ ਬਚ ਜਾਵੇਗਾ, ਤਾਂ ਉਸ ਨੂੰ ਇਹ ਭੁਲੇਖਾ ਆਪਣੇ ਮਨ ਵਿਚੋਂ ਕੱਢ ਦੇਣਾ ਚਾਹੀਦਾ ਹੈ।
ਏਡੀਜੀਪੀ ਨੇ ਦੱਸਿਆ ਕਿ ਉਸ ਦਿਨ ਨਿਹੰਗ ਗਰੁੱਪ ਨੇ ਹਥਿਆਰਾਂ ਦੀ ਵਰਤੋਂ ਕਰਕੇ ਪੁਲੀਸ ਨੂੰ ਨੁਕਸਾਨ ਪਹੁੰਚਾਇਆ ਸੀ। ਇਸ ਮਾਮਲੇ ਵਿਚ ਜੋ ਵੀ ਦੋਸ਼ੀ ਹੈ, ਉਸ ਨੂੰ ਰਿਹਾਅ ਨਹੀਂ ਕੀਤਾ ਜਾਵੇਗਾ। ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਹੈ। ਇਹ ਕੋਈ ਆਸਾਨ ਗੱਲ ਨਹੀਂ ਹੈ। ਪੁਲਿਸ ਇਸ ਮਾਮਲੇ ਨੂੰ ਆਸਾਨੀ ਨਾਲ ਨਹੀਂ ਛੱਡੇਗੀ।
ਐਸਐਸਪੀ ਕਪੂਰਥਲਾ ਵਤਸਲਾ ਗੁਪਤਾ ਦੀ ਨਿਗਰਾਨੀ ਹੇਠ ਡੀਐਸਪੀ ਸੁਲਤਾਨਪੁਰ ਲੋਧੀ ਬਬਨਦੀਪ ਸਿੰਘ ਅਤੇ ਐਸਐਚਓ ਸੁਲਤਾਨਪੁਰ ਲੋਧੀ ਦੀ ਐਸਆਈਟੀ ਮਾਮਲੇ ਦੀ ਜਾਂਚ ਕਰਕੇ ਰਿਪੋਰਟ ਸੌਂਪੇਗੀ।
ਪੁਲੀਸ ਵੱਲੋਂ ਗੋਲੀ ਚਲਾਉਣ ਦੇ ਵਾਰ-ਵਾਰ ਉਠਾਏ ਸਵਾਲ ’ਤੇ ਉਨ੍ਹਾਂ ਕਿਹਾ ਕਿ ਪੁਲੀਸ ਨੇ ਕੋਈ ਗੋਲੀ ਨਹੀਂ ਚਲਾਈ। ਜੇਕਰ ਪੁਲਿਸ ਗੋਲੀ ਚਲਾ ਦਿੰਦੀ ਤਾਂ ਦੂਜੇ ਪਾਸੇ ਵੀ ਨੁਕਸਾਨ ਹੋ ਜਾਣਾ ਸੀ। ਨਿਹੰਗ ਸਿੰਘ ਮੁਖੀ ਬਾਬਾ ਮਾਨ ਸਿੰਘ ਦੀ ਭੂਮਿਕਾ ਬਾਰੇ ਉਨ੍ਹਾਂ ਕਿਹਾ ਕਿ ਐਸਆਈਟੀ ਵੱਲੋਂ ਉਸ ਦੀ ਭੂਮਿਕਾ ਦੀ ਜਾਂਚ ਤੋਂ ਬਾਅਦ ਹੀ ਕਿਸੇ ਸਿੱਟੇ ’ਤੇ ਪਹੁੰਚਿਆ ਜਾ ਸਕਦਾ ਹੈ।
ਉਨ੍ਹਾਂ ਨੇ ਗੁਰਦੁਆਰਾ ਸ਼੍ਰੀ ਅਕਾਲ ਬੁੰਗਾ ‘ਤੇ ਮੁੜ ਕਬਜ਼ਾ ਕਰਨ ਦੀ ਕੋਸ਼ਿਸ਼ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ। ਏਡੀਜੀਪੀ ਢਿੱਲੋਂ ਨੇ ਦੱਸਿਆ ਕਿ ਡੀਆਈਜੀ ਜਲੰਧਰ ਰੇਂਜ ਸ. ਭੂਪਤੀ, ਐਸਐਸਪੀ ਕਪੂਰਥਲਾ ਵਤਸਲਾ ਗੁਪਤਾ, ਡੀਐਸਪੀ ਸੁਲਤਾਨਪੁਰ ਲੋਧੀ ਬਬਨਦੀਪ ਸਿੰਘ ਦੀ ਸਮੁੱਚੀ ਟੀਮ ਨੇ ਇਸ ਸਮਾਗਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਿਆ। ਤਿਉਹਾਰ ਕਾਰਨ ਪੁਲੀਸ ਅਤੇ ਆਮ ਲੋਕਾਂ ਵਿੱਚ ਪੈਦਾ ਹੋਏ ਖਦਸ਼ੇ ਨੂੰ ਦੂਰ ਕਰਨ ਵਿੱਚ ਪੁਲੀਸ ਦੀ ਟੀਮ ਸਫ਼ਲ ਰਹੀ। ਇਸ ਮੌਕੇ ਐਸਐਸਪੀ ਹਰਪ੍ਰੀਤ ਸਿੰਘ ਮੰਡੇਰ, ਐਸਪੀ ਮੁਖੀ ਤੇਜਵੀਰ ਸਿੰਘ ਹੁੰਦਲ, ਐਸਪੀ ਹਰਿੰਦਰ ਗਿੱਲ ਅਤੇ ਐਸਡੀਐਮ ਸੁਲਤਾਨਪੁਰ ਲੋਧੀ ਜਸਪ੍ਰੀਤ ਸਿੰਘ ਹਾਜ਼ਰ ਸਨ।
Post navigation
ਭਾਜਪਾ ਕਰ ਰਹੀ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ, ਵੱਸ ਚੱਲੇ ਤਾਂ ਰਾਸ਼ਟਰ ਗਾਣ ‘ਚੋਂ ਵੀ ਪੰਜਾਬ ਦਾ ਨਾਮ ਹਟਾ ਦੇਵੇ : CM
ਗਿੱਪੀ ਗਰੇਵਾਲ ਦੇ ਘਰ ਫਾਇ+ਰਿੰਗ ਤੋਂ ਬਾਅਦ ਲਾਰੈਂਸ ਬਿਸ਼ਨੋਈ ਦਾ ਖੌਫ ਹੋਰ ਵਧਿਆ, ਸਲਮਾਨ ਖਾਨ ਦੀ ਸੁਰੱਖਿਆ ਕੀਤੀ ਟਾਈਟ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us