ਦੋਸ਼ : ਮਸ਼ਹੂਰ ਕਲਾਕਾਰ ਅਦਾਕਾਰਾ ਬਣਾਉਣ ਦਾ ਝਾਂਸਾ ਦੇ ਕੇ ਕਰਦਾ ਰਿਹਾ ਬਲਾ+ਤਕਾਰ, ਔਰਤ ਦੀ ਸ਼ਿਕਾਇਤ ਉਤੇ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਦੋਸ਼ : ਮਸ਼ਹੂਰ ਕਲਾਕਾਰ ਅਦਾਕਾਰਾ ਬਣਾਉਣ ਦਾ ਝਾਂਸਾ ਦੇ ਕੇ ਕਰਦਾ ਰਿਹਾ ਬਲਾ+ਤਕਾਰ, ਔਰਤ ਦੀ ਸ਼ਿਕਾਇਤ ਉਤੇ ਪੁਲਿਸ ਨੇ ਕੀਤਾ ਗ੍ਰਿਫ਼ਤਾਰ


ਮੁੰਬਈ (ਵੀਓਪੀ ਬਿਊਰੋ)-ਇਕ ਔਰਤ ਨਾਲ ਜਬਰ-ਜ਼ਨਾਹ ਦੇ ਮਾਮਲੇ ਵਿਚ ਮਸ਼ਹੂਰ ਕਲਾਕਾਰ ਨੂੰ ਪੁਲਿਸ ਨੇ ਗ੍ਰਿਫ਼+ਤਾਰ ਕਰ ਲਿਆ ਗਿਆ ਹੈ। ਔਰਤ ਨੇ ਕਲਾਕਾਰ ਉਤੇ ਗੰਭੀਰ ਦੋਸ਼ ਲਾਏ ਹਨ। ਹਰਿਆਣਵੀ ਕਲਾਕਾਰ ਨਵੀਨ ਨਾਰੂ ਨੂੰ ਹਾਂਸੀ ਪੁਲਿਸ ਨੇ ਸੋਮਵਾਰ ਨੂੰ ਹੀ ਸ਼ਹਿਰ ਤੋਂ ਗ੍ਰਿਫ਼+ਤਾਰ ਕਰ ਲਿਆ।
ਡੀ. ਐੱਸ. ਪੀ. ਰਵਿੰਦਰ ਸਾਂਗਵਾਨ ਨੇ ਦੱਸਿਆ ਕਿ ਹਰਿਆਣਵੀ ਕਲਾਕਾਰ ਖ਼ਿਲਾਫ਼ ਇਕ ਔਰਤ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ। ਸ਼ਿਕਾਇਤ ਦੇ ਆਧਾਰ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਇਕ ਗੱਡੀ ਵੀ ਬਰਾਮਦ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਔਰਤ ਨੇ ਦੋਸ਼ ਲਗਾਇਆ ਸੀ ਕਿ ਉਸ ਨੂੰ ਅਸ਼ਲੀਲ ਵੀਡੀਓ ਬਣਾ ਕੇ ਬਲੈ+ਕਮੇਲ ਕੀਤਾ ਜਾ ਰਿਹਾ ਹੈ। ਔਰਤ ਨੇ ਦੱਸਿਆ ਸੀ ਕਿ ਉਹ ਇਕ ਪ੍ਰਾਈਵੇਟ ਸਕੂਲ ’ਚ ਅਧਿਆਪਕਾ ਹੈ। ਉਹ ਸਾਲ 2020 ’ਚ ਇਕ ਹਰਿਆਣਵੀ ਕਲਾਕਾਰ ਨਵੀਨ ਦੇ ਸੰਪਰਕ ’ਚ ਆਈ ਸੀ।
ਉਸ ਸਮੇਂ ਨਵੀਨ ਨੇ ਮਹਿਲਾ ਨੂੰ ਅਦਾਕਾਰਾ ਬਣਾਉਣ ਤੇ ਪੈਸੇ ਦੇਣ ਦੇ ਬਹਾਨੇ ਉਸ ਨਾਲ ਦੋਸਤੀ ਕੀਤੀ। ਜਿਸ ਤੋਂ ਬਾਅਦ ਉਹ ਉਸ ਦੇ ਪ੍ਰਭਾਵ ’ਚ ਆ ਗਈ। ਕੁਝ ਸਮੇਂ ਬਾਅਦ ਉਸ ਨੇ ਉਸ ਨੂੰ ਆਪਣੇ ਘਰ ਬੁਲਾਇਆ, ਉਸ ਨੂੰ ਚਾਹ ’ਚ ਨਸ਼ੀਲੀ ਚੀਜ਼ ਪਿਆ ਕੇ ਉਸ ਨਾਲ ਜਬਰ-ਜ਼ਨਾਹ ਕੀਤਾ। ਇਸ ਦੇ ਨਾਲ ਹੀ ਉਹ ਵਿਆਹ ਦਾ ਝੂਠਾ ਵਾਅਦਾ ਕਰਦਾ ਰਿਹਾ।

error: Content is protected !!