ਡੋਲੀ ਵਾਲੀ ਕਾਰ ਬੁੱਕ ਕਰਨ ਗਏ ਵਿਆਹ ਵਾਲੇ ਮੁੰਡੇ ਨੂੰ ਤੇਜ਼ ਰਫ਼ਤਾਰ ਕਾਰ ਨੇ ਦਰੜਿਆ, ਹੋਈ ਦਰਦਨਾਕ ਮੌ+ਤ

ਡੋਲੀ ਵਾਲੀ ਕਾਰ ਬੁੱਕ ਕਰਨ ਗਏ ਵਿਆਹ ਵਾਲੇ ਮੁੰਡੇ ਨੂੰ ਤੇਜ਼ ਰਫ਼ਤਾਰ ਕਾਰ ਨੇ ਦਰੜਿਆ, ਹੋਈ ਦਰਦਨਾਕ ਮੌ+ਤ

ਵੀਓਪੀ ਬਿਊਰੋ, ਫ਼ਰੀਦਕੋਟ : ਆਪਣੇ ਵਿਆਹ ਲਈ ਡੋਲੀ ਵਾਲੀ ਕਾਰ ਬੁੱਕ ਕਰਵਾਉਣ ਲਈ ਜਾ ਰਹੇ ਮੁੰਡੇ ਦੀ ਸਥਾਨਕ ਨੈਸ਼ਨਲ ਹਾਈਵੇ ’ਤੇ ਵਾਪਰੇ ਸੜਕ ਹਾਦਸੇ ਵਿਚ ਮੌ+ਤ ਹੋ ਗਈ।ਉਹ ਪਿੰਡ ਪੱਕਾ ਦਾ ਰਹਿਣ ਵਾਲਾ ਸੀ। ਮ੍ਰਿਤਕ ਨੌਜਵਾਨ ਦਾ ਵਿਆਹ ਅਗਲੇ ਮਹੀਨੇ ਸੀ ਤੇ ਉਹ ਉਸੇ ਵਾਸਤੇ ਡੋਲੀ ਵਾਲੀ ਕਾਰ ਬੁੱਕ ਕਰਨ ਲਈ ਜਾ ਰਿਹਾ ਸੀ। ਇਸ ਸਬੰਧੀ ਪਿੰਡ ਪੱਕਾ ਨਿਵਾਸੀ ਬਲਦੇਵ ਸਿੰਘ ਪੁੱਤਰ ਪਿਆਰਾ ਸਿੰਘ ਵੱਲੋਂ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਉਸ ਦੇ ਪੁੱਤਰ ਗੁਰਦੀਪ ਸਿੰਘ ਉਰਫ ਕੌਫੀ ਦਾ ਜਨਵਰੀ ਮਹੀਨੇ ਵਿਆਹ ਸੀ, ਜਿਸ ਕਾਰਨ ਉਸ ਦੇ ਵਿਆਹ ਲਈ ਡੋਲੀ ਵਾਲੀ ਕਾਰ ਬੁੱਕ ਕਰਨ ਲਈ ਬਲਦੇਵ ਸਿੰਘ, ਗੁਰਦੀਪ ਸਿੰਘ ਤੇ ਉਸਦਾ ਦੋਸਤ ਨਰਿੰਦਰ ਸਿੰਘ ਜਾ ਰਹੇ ਸਨ। ਉਹ ਨੈਸ਼ਨਲ ਹਾਈਵੇ ’ਤੇ ਜਦੋਂ ਕ੍ਰਾਊਨ ਪੈਲੇਸ ਨੇੜੇ ਪੁੱਜੇ, ਤਾਂ ਗੁਰਦੀਪ ਸਿੰਘ ਉਰਫ ਕੌਫੀ ਨੇ ਕਿਹਾ ਕਿ ਉਸ ਨੂੰ ਪੇਸ਼ਾਬ ਜਾਣਾ ਹੈ ਜਿਸ ਕਾਰਨ ਉਹ ਪੇਸ਼ਾਬ ਲਈ ਸੜਕ ਕੰਢੇ ਜਾਣ ਲੱਗਾ ਤਾਂ ਇਕ ਤੇਜ਼ ਰਫਤਾਰ ਕਾਰ ਦੀ ਲਪੇਟ ’ਚ ਆ ਗਿਆ।


ਕਾਰ ਸਵਾਰ ਟੱਕਰ ਮਾਰਨ ਤੋਂ ਬਾਅਦ ਕਾਰ ਸਮੇਤ ਉੱਥੋਂ ਫ਼ਰਾਰ ਹੋ ਗਿਆ। ਜਦਕਿ ਗੁਰਦੀਪ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਜਿਸ ਤੋਂ ਬਾਅਦ ਉਸਨੂੰ ਤੁਰੰਤ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ’ਚ ਲਿਜਾਇਆ ਗਿਆ ਪਰ ਉੱਥੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ। ਹੈੱਡ ਕਾਂਸਟੇਬਲ ਕਰਤਾਰ ਸਿੰਘ ਨੇ ਦੱਸਿਆ ਕਿ ਅਣਪਛਾਤੇ ਕਾਰ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

error: Content is protected !!