ਫੌਜ ਵਿਚੋਂ ਛੁੱਟੀ ਲੈ ਕੇ ਆਏ ਨੇ ਰਾਜਪੂਤ ਕਰਣੀ ਸੈਨਾ ਦੇ ਪ੍ਰਧਾਨ ਦੇ ਸਿਰ ਵਿਚ ਮਾਰੀ ਗੋ+ਲ਼ੀ ! ਸੀਸੀਟੀਵੀ ਫੁਟੇਜ ਤੋਂ ਹੋਈ ਪਛਾਣ

ਫੌਜ ਵਿਚੋਂ ਛੁੱਟੀ ਲੈ ਕੇ ਆਏ ਨੇ ਰਾਜਪੂਤ ਕਰਣੀ ਸੈਨਾ ਦੇ ਪ੍ਰਧਾਨ ਦੇ ਸਿਰ ਵਿਚ ਮਾਰੀ ਗੋ+ਲ਼ੀ ! ਸੀਸੀਟੀਵੀ ਫੁਟੇਜ ਤੋਂ ਹੋਈ ਪਛਾਣ


ਵੀਓਪੀ ਬਿਊਰੋ, ਨੈਸ਼ਨਲ-ਰਾਜਪੂਤ ਕਰਣੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ ਦੀ 5 ਦਸੰਬਰ ਨੂੰ ਜੈਪੁਰ ਵਿੱਚ ਉਨ੍ਹਾਂ ਦੇ ਘਰ ਵਿੱਚ ਹੱਤਿਆ ਕਰ ਦਿੱਤੀ ਸੀ। ਘਰ ਵਿਚ ਦਾਖਲ ਹੋ ਕੇ ਗੋ+ਲੀਆਂ ਮਾਰ ਕੇ ਹੱਤਿਆ ਕਰ ਵਾਲਿਆਂ ਵਿਚੋਂ ਪੁਲਿਸ ਨੇ ਦੋ ਮੁਲਜ਼ਮਾਂ ਦੀ ਪਛਾਣ ਕਰ ਲਈ ਹੈ। ਇਨ੍ਹਾਂ ‘ਚੋਂ ਇਕ ਨਿਸ਼ਾਨੇਬਾਜ਼ ਰੋਹਿਤ ਮਕਰਾਨਾ ਦਾ ਰਹਿਣ ਵਾਲਾ ਹੈ ਅਤੇ ਦੂਜਾ ਹਰਿਆਣਾ ਦੇ ਮਹਿੰਦਰਗੜ੍ਹ ਦਾ ਰਹਿਣ ਵਾਲਾ ਨਿਤਿਨ ਫੌਜੀ ਹੈ। ਨਿਤਿਨ ਫਿਲਹਾਲ ਫੌਜ ‘ਚ ਹੈ। ਉਸ ਨੇ ਹੀ ਗੋਗਾਮੇੜੀ ਦੇ ਸਿਰ ਵਿੱਚ ਗੋ+ਲੀ ਮਾਰੀ ਸੀ।


ਦੱਸਿਆ ਜਾ ਰਿਹਾ ਹੈ ਕਿ ਨਿਤਿਨ ਨਵੰਬਰ ਮਹੀਨੇ ਛੁੱਟੀ ‘ਤੇ ਘਰ (ਮਹਿੰਦਰਗੜ੍ਹ) ਆਇਆ ਸੀ। ਫਿਰ ਉਹ ਚਲਾ ਗਿਆ। ਪਰਿਵਾਰਕ ਮੈਂਬਰਾਂ ਨੂੰ ਪਤਾ ਨਹੀਂ ਸੀ ਕਿ ਨਿਤਿਨ ਕਿੱਥੇ ਗਿਆ ਹੈ। ਜਦੋਂ ਕ+ਤ+ਲ ਦੀ ਵੀਡੀਓ ਆਈ ਤਾਂ ਪਰਿਵਾਰਕ ਮੈਂਬਰਾਂ ਨੇ ਨਿਤਿਨ ਨੂੰ ਪਛਾਣ ਲਿਆ।
ਸ਼ੂਟਰ ਨਿਤਿਨ ਪੰਜਾਬ ਦੀ ਬਠਿੰਡਾ ਜੇਲ੍ਹ ਵਿੱਚ ਬੰਦ ਲਾਰੈਂਸ ਬਿਸ਼ਨੋਈ ਗੈਂਗ ਦੇ ਗੈਂਗਸਟਰ ਸੰਪਤ ਨਹਿਰਾ ਦੇ ਸੰਪਰਕ ਵਿੱਚ ਸੀ। ਸੰਪਤ ਨਹਿਰਾ ‘ਤੇ ਇਸ ਕਤਲ ਦੀ ਸਾਜ਼ਿਸ਼ ਰਚਣ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ। ਇਸ ਬਾਰੇ ਪਤਾ ਲੱਗਣ ਤੋਂ ਬਾਅਦ ਰਾਜਸਥਾਨ ਪੁਲਿਸ ਨੇ ਹਰਿਆਣਾ ਵਿੱਚ ਛਾਪੇਮਾਰੀ ਕੀਤੀ। ਇਸ ਤੋਂ ਇਲਾਵਾ ਰਾਜਸਥਾਨ ਸਮੇਤ ਉਤਰ ਪ੍ਰਦੇਸ਼, ਪੰਜਾਬ ਅਤੇ ਮੱਧ ਪ੍ਰਦੇਸ਼ ਵਿੱਚ ਘਟਨਾ ਨਾਲ ਸਬੰਧਤ ਹੋਰ ਮੁਲਜ਼ਮਾਂ ਦੀ ਭਾਲ ਜਾਰੀ ਹੈ।
ਸੂਤਰਾਂ ਮੁਤਾਬਕ ਨਿਤਿਨ ਫੌਜ ‘ਚ ਹੈ ਅਤੇ ਮਹਿੰਦਰਗੜ੍ਹ ਜ਼ਿਲ੍ਹੇ ਦੇ ਪਿੰਡ ਦੋਂਗੜਾ ਜਾਟ ਦਾ ਰਹਿਣ ਵਾਲਾ ਹੈ। ਉਹ ਨਵੰਬਰ ਮਹੀਨੇ ਹੀ ਛੁੱਟੀ ‘ਤੇ ਆਇਆ ਸੀ। ਇਸ ਤੋਂ ਬਾਅਦ 9 ਨਵੰਬਰ ਨੂੰ ਉਹ ਕਾਰ ਠੀਕ ਕਰਵਾਉਣ ਦੀ ਗੱਲ ਕਹਿ ਕੇ ਘਰੋਂ ਚਲਾ ਗਿਆ ਪਰ ਉਸ ਤੋਂ ਬਾਅਦ ਵਾਪਸ ਨਹੀਂ ਆਇਆ। ਉਦੋਂ ਤੋਂ ਉਸ ਦਾ ਆਪਣੇ ਪਰਿਵਾਰ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ ਹੈ। ਸੁਖਦੇਵ ਸਿੰਘ ਗੋਗਾਮੇੜੀ ਕਤਲ ਕੇਸ ਵਿੱਚ ਨਿਤਿਨ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਇੱਥੇ ਵੀ ਛਾਪੇਮਾਰੀ ਕੀਤੀ।


ਛਾਪੇਮਾਰੀ ਕਰਨ ਲਈ ਹਰਿਆਣਾ ਪਹੁੰਚੀ ਪੁਲਿਸ ਟੀਮ ਤੋਂ ਇਹ ਗੱਲ ਵੀ ਸਾਹਮਣੇ ਆਈ ਕਿ 10 ਮਹੀਨੇ ਪਹਿਲਾਂ ਸੁਖਦੇਵ ਗੋਗਾਮੇੜੀ ਦੇ ਕ+ਤ+ਲ ਬਾਰੇ ਇਨਪੁਟ ਮਿਲਿਆ ਸੀ। ਪੰਜਾਬ ਪੁਲਿਸ ਨੇ ਇਹ ਇਨਪੁਟ ਰਾਜਸਥਾਨ ਪੁਲਿਸ ਨੂੰ ਭੇਜ ਦਿੱਤਾ ਸੀ। ਦੱਸਿਆ ਗਿਆ ਕਿ ਬਠਿੰਡਾ ਜੇਲ੍ਹ ਵਿੱਚ ਬੰਦ ਗੈਂਗਸਟਰ ਸੰਪਤ ਨਹਿਰਾ ਗੋਗਾਮੇੜੀ ਦੇ ਕਤਲ ਦੀ ਸਾਜ਼ਿਸ਼ ਰਚ ਰਿਹਾ ਸੀ।
ਦੂਜੇ ਪਾਸੇ ਇਸ ਕਤਲ ਤੋਂ ਬਾਅਦ ਮੁਲਜ਼ਮਾਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਦੇਸ਼ ਭਰ ‘ਚ ਪ੍ਰਦਰਸ਼ਨ ਹੋ ਰਹੇ ਹਨ। ਰਾਸ਼ਟਰੀ ਰਾਜਪੂਤ ਕਰਨੀ ਸੈਨਾ ਨੇ ਰਾਜਸਥਾਨ ਬੰਦ ਦਾ ਸੱਦਾ ਦਿੱਤਾ ਹੈ। ਇਸ ਕਾਰਨ ਸੂਬੇ ਭਰ ਦੇ ਬਾਜ਼ਾਰ ਬੰਦ ਹਨ। ਜੈਪੁਰ ਸ਼ਹਿਰ ‘ਚ ਚੱਲ ਰਹੀਆਂ ਬੱਸਾਂ ਦਾ ਸੰਚਾਲਨ ਬੰਦ ਕਰ ਦਿੱਤਾ ਗਿਆ ਹੈ। ਪ੍ਰਾਈਵੇਟ ਸਕੂਲਾਂ ਨੇ ਵੀ ਬੰਦ ਦਾ ਸਮਰਥਨ ਕੀਤਾ ਹੈ।

error: Content is protected !!