ਪੁੱਤ ਨੂੰ ਕੁੱਟਮਾਰ ਤੋਂ ਬਚਾਉਣ ਆਏ ਪਿਤਾ ਨੂੰ ਹਮਲਾਵਰਾਂ ਨੇ ਮਾਰ ਦਿੱਤੀਆਂ ਗੋ+ਲ਼ੀਆਂ, ਹੋਈ ਦਰਦਨਾਕ ਮੌ+ਤ, ਸਬਜ਼ੀ ਵੇਚ ਕੇ ਘਰ ਦਾ ਕਰਦਾ ਸੀ ਗੁਜ਼ਾਰਾ

ਪੁੱਤ ਨੂੰ ਕੁੱਟਮਾਰ ਤੋਂ ਬਚਾਉਣ ਆਏ ਪਿਤਾ ਨੂੰ ਹਮਲਾਵਰਾਂ ਨੇ ਮਾਰ ਦਿੱਤੀਆਂ ਗੋ+ਲ਼ੀਆਂ, ਹੋਈ ਦਰਦਨਾਕ ਮੌ+ਤ, ਸਬਜ਼ੀ ਵੇਚ ਕੇ ਘਰ ਦਾ ਕਰਦਾ ਸੀ ਗੁਜ਼ਾਰਾ

ਵੀਓਪੀ ਬਿਊਰੋ, ਅੰਮ੍ਰਿਤਸਰ-ਅੰਮ੍ਰਿਤਸਰ ਵਿਚ ਵਾਰਦਾਤਾਂ ਰੁਕਮ ਦਾ ਨਾਂ ਨਹੀਂ ਲੈ ਰਹੀਆਂ। ਜੰਡਿਆਲਾ ਗੁਰੂ ‘ਚ ਅੱਜ ਵੀ ਇਕ ਨੌਜਵਾਨ ‘ਤੇ ਕੁਝ ਹਮਲਾਵਰਾਂ ਨੇ ਹਮਲਾ ਕਰ ਦਿੱਤਾ। ਇਹ ਵੇਖ ਬਚਾਉਣ ਆਏ ਪਿਓ ਉਤੇ ਹਮਲਾਵਰਾਂ ਨੇ ਗੋ+ਲ਼ੀਆਂ ਚਲਾ ਦਿੱਤੀਆਂ। ਇਸ ਕਾਰਨ ਇਲਾਜ ਦੌਰਾਨ ਪਿਤਾ ਦੀ ਮੌ+ਤ ਹੋ ਗਈ ਹੈ। ਮ੍ਰਿਤ+ਕ ਦੀ ਪਛਾਣ ਲਕਸ਼ਮਣ ਦਾਸ ਵਜੋਂ ਹੋਈ ਹੈ ਜੋ ਸਬਜ਼ੀ ਵੇਚਣ ਦਾ ਕੰਮ ਕਰਦਾ ਸੀ। ਮੁੱਢਲੀ ਜਾਣਕਾਰੀ ਮੁਤਾਬਕ ਚਮਨ ਲਾਲ ਦਾ ਕੁਝ ਨੌਜਵਾਨਾਂ ਨਾਲ ਪੁਰਾਣੀ ਰੰਜਿਸ਼ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਅੱਜ ਜਦੋਂ ਕੁਝ ਨੌਜਵਾਨਾਂ ਵੱਲੋਂ ਉਸ ਨਾਲ ਕੁੱਟ+ਮਾਰ ਕੀਤੀ ਜਾ ਰਹੀ ਸੀ ਤਾਂ ਉਸ ਦੇ ਪਿਤਾ ਲਕਸ਼ਮਣ ਦਾਸ ਨੇ ਉਸ ਨੂੰ ਛੁਡਵਾਉਣ ਦੀ ਕੋਸ਼ਿਸ਼ ਕੀਤੀ।

ਇਸ ਦੌਰਾਨ ਹਮਲਾਵਰਾਂ ਨੇ ਉਨ੍ਹਾਂ ‘ਤੇ ਗੋ+ਲ਼ੀਆਂ ਚਲਾ ਦਿੱਤੀਆਂ। ਹਮਲਾਵਰਾਂ ਵੱਲੋਂ 3 ਤੋਂ 4 ਫ਼ਾਇਰ ਕੀਤੇ ਗਏ। ਇਨ੍ਹਾਂ ‘ਚੋਂ ਇਕ ਗੋ+ਲ਼ੀ ਲਕਸ਼ਮਣ ਦਾਸ ਦੇ ਦਿਲ ਵਿਚ ਲੱਗੀ ਜਿਸ ਨੂੰ ਜ਼ਖ਼ਮੀ ਹਾਲਤ ਵਿਚ ਇਲਾਜ ਲਈ ਅੰਮ੍ਰਿਤਸਰ ਦੇ ਨਿਜੀ ਹਸਪਤਾਲ ਲਿਜਾਇਆ ਗਿਆ। ਉੱਥੇ ਜ਼ੇਰੇ ਇਲਾਜ ਲਕਸ਼ਮਣ ਦਾਸ ਦੀ ਮੌ+ਤ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਘਟਨਾ ਸਬੰਧੀ ਗੱਲਬਾਤ ਕਰਦਿਆਂ ਅੰਮ੍ਰਿਤਸਰ ਐੱਸਐੱਸਪੀ ਸਤਿੰਦਰ ਸਿੰਘ ਵੱਲੋਂ ਕਿਹਾ ਗਿਆ ਕਿ ਹਮਲਾਵਰ ਦੋ+ਸ਼ੀਆਂ ਦੀ ਪਛਾਣ ਕਰ ਲਈ ਗਈ ਹੈ। ਹਮਲਾਵਰ ਤਿੰਨ ਨੌਜਵਾਨ ਅੰਮ੍ਰਿਤਸਰ ਤੋਂ ਹਨ ਤੇ ਇਕ ਨੌਜਵਾਨ ਜੰਡਿਆਲਾ ਗੁਰੂ ਤੋਂ ਹੈ। ਲਕਸ਼ਮਣ ਦਾਸ ਦੇ ਪੁੱਤਰ ਦੇ ਬਿਆਨਾਂ ਉੱਪਰ ਐੱਫਆਈਆਰ ਦਰਜ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਇਕ ਨੌਜਵਾਨ ਬਰੈੱਡ ਦੀ ਡਿਲੀਵਰੀ ਕਰਦਾ ਹੈ ਤੇ ਇੱਥੇ ਪਹਿਲਾਂ ਵੀ ਆਉਂਦਾ ਜਾਂਦਾ ਹੈ। ਪੁਲਿਸ ਪਾਰਟੀਆਂ ਛਾਪੇਮਾਰੀ ਕਰ ਰਹੀਆਂ ਹਨ ਤੇ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼+ਤਾਰ ਕਰ ਲਿਆ ਜਾਵੇਗਾ।

error: Content is protected !!