ਸੰਸਦ ਵਿਚ ਉਠਿਆ ਫਿ਼ਲਮ ‘Animal’ ਦਾ ਮੁੱਦਾ, ਐਮਪੀ ਬੋਲੇ- ਮੇਰੀ ਧੀ ਫਿਲਮ ਵਿਚਾਲੇ ਛੱਡ ਰੋਂਦੀ ਹੋਈ ਥੀਏਟਰ ਵਿਚੋਂ ਪਰਤ ਆਈ

ਸੰਸਦ ਵਿਚ ਉਠਿਆ ਫਿ਼ਲਮ ‘Animal’ ਦਾ ਮੁੱਦਾ, ਐਮਪੀ ਬੋਲੇ- ਮੇਰੀ ਧੀ ਫਿਲਮ ਵਿਚਾਲੇ ਛੱਡ ਰੋਂਦੀ ਹੋਈ ਥੀਏਟਰ ਵਿਚੋਂ ਪਰਤ ਆਈ


ਵੀਓਪੀ ਬਿਊਰੋ, ਨੈਸ਼ਨਲ-ਰਣਬੀਰ ਕਪੂਰ ਤੇ ਬੌਬੀ ਦਿਓਲ ਦੀ ਨਵੀਂ ਰਿਲੀਜ਼ ਹੋਈ ਫਿ਼ਲਮ ‘Animal’ ਬਾਕਸ ਆਫਿਸ ਉਤੇ ਨਿੱਤ ਨਵੇਂ ਰਿਕਾਰਡ ਬਣਾਉਂਦੀ ਜਾ ਰਹੀ ਹੈ ਪਰ ਇਸ ਵਿਚਾਲੇ ਇਸ ਫਿਲਮ ਨਾਲ ਵਿਵਾਦ ਵੀ ਜੁੜਦੇ ਜਾ ਰਹੇ ਹਨ। ਸੰਦੀਪ ਰੈਡੀ ਵਾਂਗਾ ਦੇ ਨਿਰਦੇਸ਼ਨ ‘ਚ ਬਣੀ ਫ਼ਿਲਮ ‘Animal’ ਦੀ ਕਾਫੀ ਆਲੋਚਨਾ ਵੀ ਕੀਤੀ ਜਾ ਰਹੀ ਹੈ। ਹੁਣ ਇਸ ਫਿਲਮ ਦਾ ਮੁੱਦਾ ਸੰਸਦ ਵਿਚ ਵੀ ਉਠਿਆ ਹੈ ਤੇ ਫ਼ਿਲਮ ਦੇ ਵਿਰੋਧ ਦੀਆਂ ਆਵਾਜ਼ਾਂ ਗੂੰਜਣ ਲੱਗ ਪਈਆਂ ਹਨ।


ਛੱਤੀਸਗੜ੍ਹ ਵਿਖੇ ਵੀਰਵਾਰ ਨੂੰ ਰਾਜ ਸਭਾ ਦੇ ਸਰਦ ਰੁੱਤ ਸੈਸ਼ਨ ‘ਚ ਗੈਰ-ਵਿਧਾਨਕ ਮਾਮਲਿਆਂ ‘ਤੇ ਚਰਚਾ ਦੌਰਾਨ ਰਣਬੀਰ ਕਪੂਰ ਦੀ ਫ਼ਿਲਮ ਦਾ ਮੁੱਦਾ ਵੀ ਉਠਿਆ। ਛੱਤੀਸਗੜ੍ਹ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਣਜੀਤ ਰੰਜਨ ਨੇ ‘Animal’ ‘ਚ ਦਿਖਾਈ ਗਈ ਹਿੰਸਾ ਦਾ ਵਿਰੋਧ ਕੀਤਾ ਹੈ। ਉਨ੍ਹਾਂ ‘ਕਬੀਰ ਸਿੰਘ’ ਅਤੇ ‘Animal’ ਦੀਆਂ ਉਦਾਹਰਨਾਂ ਦਿੰਦਿਆਂ ਕਿਹਾ ਕਿ ਅਜਿਹੀਆਂ ਫਿਲਮਾਂ ਵਿਚ ਦਿਖਾਈ ਜਾਂਦੀ ਹਿੰਸਾ ਦਾ ਦੇਸ਼ ਦੇ ਨੌਜਵਾਨਾਂ ’ਤੇ ਮਾੜਾ ਪ੍ਰਭਾਵ ਪੈਂਦਾ ਹੈ। ਫਿਲਮਾਂ ਨੂੰ ਸਨਸਨੀਖੇਜ਼ ਬਣਾਉਣ ਲਈ ਇਸ ਤਰ੍ਹਾਂ ਦੀ ਹਿੰਸਾ ਨੂੰ ਜਾਣਬੁੱਝ ਕੇ ਦਿਖਾਇਆ ਜਾ ਰਿਹਾ ਹੈ। ਸੰਸਦ ਮੈਂਬਰ ਰਣਜੀਤ ਰੰਜਨ ਨੇ ਗੈਰ-ਵਿਧਾਨਕ ਮਾਮਲਿਆਂ ‘ਤੇ ਕਿਹਾ, ‘ਸਿਨੇਮਾ ਸਾਡੇ ਸਮਾਜ ਦਾ ਸ਼ੀਸ਼ਾ ਹੈ, ਅਸੀਂ ਫਿਲਮਾਂ ਦੇਖ ਕੇ ਵੱਡੇ ਹੋਏ ਹਾਂ। ਇਸ ਦਾ ਸਾਡੇ ਸਾਰਿਆਂ ‘ਤੇ, ਖਾਸ ਕਰਕੇ ਨੌਜਵਾਨਾਂ ‘ਤੇ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਹੈ ਪਰ ‘ਕਬੀਰ ਸਿੰਘ’, ‘ਪੁਸ਼ਪਾ’ ਅਤੇ ‘Animal’ ਵਰਗੀਆਂ ਹਾਲੀਆ ਫਿਲਮਾਂ ਹਿੰਸਾ ਦੀ ਵਡਿਆਈ ਕਰਦੀਆਂ ਹਨ। ਉਸ ਨੇ ਦੱਸਿਆ ਕਿ ਉਸ ਦੀ ਧੀ ਆਪਣੀ ਸਹੇਲੀ ਨਾਲ ‘ਐਨੀਮਲ’ ਦੇਖਣ ਗਈ ਸੀ ਪਰ ਇੰਨੀ ਹਿੰਸਾ ਨੂੰ ਦੇਖ ਕੇ ਉਹ ਅੱਧ ਵਿਚਾਲੇ ਹੀ ਛੱਡ ਕੇ ਚਲੀਆਂ ਗਈਆਂ। ‘Animal’ ‘ਚ ਔਰਤਾਂ ਪ੍ਰਤੀ ਇੰਨੀ ਹਿੰਸਾ ਅਤੇ ਅਪਮਾਨ ਨੂੰ ਦਿਖਾਇਆ ਗਿਆ ਹੈ ਕਿ ਮੇਰੀ ਧੀ ਅਤੇ ਉਸ ਦੀਆਂ ਸਹੇਲੀਆਂ ਫ਼ਿਲਮ ਅੱਧ ਵਿਚਾਲੇ ਛੱਡ ਕੇ ਰੋਂਦੀਆਂ ਹੋਈਆਂ ਥੀਏਟਰ ਤੋਂ ਬਾਹਰ ਨਿਕਲ ਗਈਆਂ।

error: Content is protected !!