ਥਾਣੇ ਵਿਚ ਲੋਕਾਂ ਦੇ ਜਮ੍ਹਾਂ ਹਥਿ+ਆਰ ਚੋਰੀ ਕਰ ਕੇ ਪੁਲਿਸੀਆ ਵੇਚ ਦਿੰਦਾ ਸੀ ਗੈਂ+ਗਸਟਰਾਂ ਨੂੰ, ਵਿਦੇਸ਼ੀ ਹਥਿ+ਆਰਾਂ ਦੀ ਬਰਾਮਦਗੀ ਮਾਮਲੇ ਵਿਚ ਮੁੜ ਗ੍ਰਿ+ਫ਼ਤਾਰ

ਥਾਣੇ ਵਿਚ ਲੋਕਾਂ ਦੇ ਜਮ੍ਹਾਂ ਹਥਿ+ਆਰ ਚੋਰੀ ਕਰ ਕੇ ਪੁਲਿਸੀਆ ਵੇਚ ਦਿੰਦਾ ਸੀ ਗੈਂ+ਗਸਟਰਾਂ ਨੂੰ, ਵਿਦੇਸ਼ੀ ਹਥਿ+ਆਰਾਂ ਦੀ ਬਰਾਮਦਗੀ ਮਾਮਲੇ ਵਿਚ ਮੁੜ ਗ੍ਰਿ+ਫ਼ਤਾਰ

ਵੀਓਪੀ ਬਿਊਰੋ, ਬਠਿੰਡਾ : ਥਾਣੇ ਦੇ ਮਾਲਖਾਨੇ ਵਿਚ ਲੋਕਾਂ ਵੱਲੋਂ ਜਮ੍ਹਾਂ ਕਰਵਾਏ ਹਥਿਆਰ ਨਸ਼ਾ ਤਸਕਰਾਂ ਤੇ ਗੈਂਗਸਟਰਾਂ ਨੂੰ ਵੇਚਣ ਦੇ ਮਾਮਲੇ ਵਿਚ ਬਰਖਾਸਤ ਥਾਣਾ ਦਿਆਲਪੁਰਾ ਦਾ ਸਾਬਕਾ ਮੁਨਸ਼ੀ ਪੁਲਿਸ ਮੁਲਾਜ਼ਮ ਸੰਦੀਪ ਸਿੰਘ ਨੂੰ ਥਾਣਾ ਬਠਿੰਡਾ ਦੀ ਪੁਲਿਸ ਨੇ ਮੁੜ ਗ੍ਰਿਫ਼ਤਾਰ ਕਰ ਲਿਆ ਹੈ। ਹੁਣ ਦੂਜੀ ਵਾਰ ਬਰਖ਼ਾਸਤ ਪੁਲਿਸ ਮੁਲਾਜ਼ਮ ਸੰਦੀਪ ਸਿੰਘ ਨੂੰ ਦੋ ਕਥਿਤ ਦੋਸ਼ੀਆਂ ਕੋਲੋਂ ਵਿਦੇਸ਼ੀ ਹਥਿਆਰਾਂ ਦੀ ਬਰਾਮਦਗੀ ਦੇ ਮਾਮਲੇ ਵਿਚ ਸਾਲ 2023 ਵਿਚ ਥਾਣਾ ਸਿਵਲ ਲਾਈਨ ਵੱਲੋਂ ਦਰਜ ਕੀਤੇ ਕੇਸ ਵਿਚ ਨਾਮਜ਼ਦ ਕਰ ਕੇ ਗ੍ਰਿਫ਼+ਤਾਰ ਕੀਤਾ ਗਿਆ ਹੈ। ਪੁਲਿਸ ਨੇ ਗ੍ਰਿਫ਼ਤਾਰ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨ ਦੇ ਪੁਲਿਸ ਰਿਮਾਂਡ ’ਤੇ ਲਿਆ ਹੈ।


ਐਸਪੀ ਅਜੇ ਗਾਂਧੀ ਨੇ ਦੱਸਿਆ ਕਿ ਇਸ ਸਾਲ ਫਰਵਰੀ 2023 ਵਿਚ ਸਿਵਲ ਲਾਈਨ ਥਾਣੇ ਵਿਚ ਅਸਲਾ ਐਕਟ ਤਹਿਤ ਕੇਸ ਨੰਬਰ 41 ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿਚ ਤਿੰਨ ਮੁਲਜ਼ਮ ਹਨੀ ਉਰਫ਼ ਸ਼ੁਭਮ, ਹਿੰਮਤ ਅਤੇ ਹੀਰਾ ਲਾਲ ਉਰਫ਼ ਲੱਡੂ ਨੂੰ ਪੁਲਿਸ ਨੇ ਗ੍ਰਿਫ਼+ਤਾਰ ਕਰ ਲਿਆ ਹੈ। ਐਸਪੀ ਅਜੇ ਗਾਂਧੀ ਨੇ ਦੱਸਿਆ ਕਿ ਜਦੋਂ ਪੁਲਿਸ ਨੇ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਤਾਂ ਉਨ੍ਹਾਂ ਕੋਲੋਂ 455 ਬੋਰ ਦਾ ਵਿਦੇਸ਼ੀ ਹਥਿਆਰ ਬਰਾਮਦ ਹੋਇਆ। ਜਦੋਂ ਪੁਲਿਸ ਵੱਲੋਂ ਉਕਤ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਉਕਤ ਵਿਦੇਸ਼ੀ ਹਥਿ+ਆਰ ਪੰਜਾਬ ਪੁਲਿਸ ਦੇ ਬਰਖ਼ਾਸਤ ਮੁਲਾਜ਼ਮ ਸੰਦੀਪ ਸਿੰਘ ਵੱਲੋਂ ਕਿਸੇ ਹੋਰ ਵਿਅਕਤੀ ਰਾਹੀਂ ਗੈਂ+ਗਸਟਰਾਂ ਨੂੰ ਵੇਚੇ ਜਾਂਦੇ ਸਨ।
ਪੁਲਿਸ ਨੇ ਉਕਤ ਹਥਿਆਰ ਦੀ ਬਾਰੀਕੀ ਨਾਲ ਜਾਂਚ ਕਰਨ ਤੋਂ ਬਾਅਦ ਉਕਤ ਮਾਮਲੇ ’ਚ ਮੁਲਜ਼ਮ ਸੰਦੀਪ ਨੂੰ ਨਾਮਜ਼ਦ ਕੀਤਾ ਹੈ, ਜਿਸ ਤੋਂ ਬਾਅਦ ਬੁੱਧਵਾਰ ਦੇਰ ਰਾਤ ਪੁਲਿਸ ਨੇ ਕਥਿਤ ਦੋਸ਼ੀ ਬਰਖਾਸਤ ਪੁਲਿਸ ਮੁਲਾਜ਼ਮ ਸੰਦੀਪ ਸਿੰਘ ਨੂੰ ਗ੍ਰਿਫ+ਤਾਰ ਕਰ ਲਿਆ।
ਦੱਸ ਦੇਈਏ ਕਿ ਜਦੋਂ ਸੰਦੀਪ ਸਿੰਘ ਦਿਆਲਪੁਰਾ ਥਾਣੇ ਵਿਚ ਬਤੌਰ ਮੁਨਸ਼ੀ ਤਾਇਨਾਤ ਸੀ ਤਾਂ ਉਸ ਨੇ ਆਪਣੇ ਇੱਕ ਹੋਰ ਪੁਲਿਸ ਮੁਲਾਜ਼ਮ ਸਾਥੀ ਨਾਲ ਮਿਲ ਕੇ ਥਾਣੇ ਦੇ ਮਾਲਖਾਨੇ ਵਿਚ ਪਏ 12 ਤੋਂ ਵੱਧ ਹਥਿਆਰਾਂ ਨੂੰ ਗਾਇਬ ਕਰ ਦਿੱਤਾ ਸੀ। ਇਹ ਮਾਮਲਾ ਸਭ ਤੋਂ ਪਹਿਲਾਂ ਉਦੋਂ ਸਾਹਮਣੇ ਆਇਆ ਜਦੋਂ ਸੀਆਈਏ ਸਟਾਫ਼ ਦੀ ਪੁਲਿਸ ਨੇ ਰਾਮਪੁਰਾ ਤੋਂ ਨਸ਼ਾ ਤਸਕਰ ਨੂੰ ਹਥਿ+ਆਰਾਂ ਸਮੇਤ ਕਾਬੂ ਕੀਤਾ। ਕਥਿਤ ਦੋਸ਼ੀਆਂ ਨੇ ਪੁਛਗਿੱਛ ਦੌਰਾਨ ਪੁਲਿਸ ਨੂੰ ਦੱਸਿਆ ਕਿ ਉਕਤ ਹਥਿਆਰ ਉਨ੍ਹਾਂ ਨੇ ਮੁਨਸ਼ੀ ਸੰਦੀਪ ਸਿੰਘ ਤੋਂ ਖਰੀਦੇ ਸਨ।

error: Content is protected !!