ਕਰਿਆਨੇ ਦੀ ਦੁਕਾਨ ਉਤੇ ਵੇਚਿਆ ਜਾ ਰਿਹੈ ਚਿੱਟਾ ! ਨਾਬਾਲਿਗ ਮੁੰਡੇ ਨੂੰ ਰੱਖਿਆ ਨਸ਼ਾ ਵੇਚਣ ਲਈ, ਲੋਕਾਂ ਨੇ ਦੁਕਾਨਦਾਰ ਖ਼ਿਲਾਫ਼ ਕੱਢਿਆ ਗੁੱਸਾ, ਵੀਡੀਓ ਬਣਾ ਕੀਤੀ ਵਾਇਰਲ

ਕਰਿਆਨੇ ਦੀ ਦੁਕਾਨ ਉਤੇ ਵੇਚਿਆ ਜਾ ਰਿਹੈ ਚਿੱਟਾ ! ਨਾਬਾਲਿਗ ਮੁੰਡੇ ਨੂੰ ਰੱਖਿਆ ਨਸ਼ਾ ਵੇਚਣ ਲਈ, ਲੋਕਾਂ ਨੇ ਦੁਕਾਨਦਾਰ ਖ਼ਿਲਾਫ਼ ਕੱਢਿਆ ਗੁੱਸਾ, ਵੀਡੀਓ ਬਣਾ ਕੀਤੀ ਵਾਇਰਲ


ਵੀਓਪੀ ਬਿਊਰੋ, ਬਠਿੰਡਾ : ਪੰਜਾਬ ਵਿਚ ਨਸ਼ਿਆਂ ਦੀ ਵਿਕਰੀ ਇਸ ਹੱਦ ਤਕ ਵੱਧ ਗਈ ਹੈ ਕਿ ਕਰਿਆਨੇ ਦੀਆਂ ਦੁਕਾਨਾਂ ਉਤੇ ਵੀ ਨਸ਼ਾ ਵੇਚਿਆ ਜਾ ਰਿਹਾ ਹੈ। ਇਹ ਮਾਮਲਾ ਬਠਿੰਡਾ ਦੇ ਪਿੰਡ ਲਹਿਰਾ ਮੁਹੱਬਤ ‘ਚ ਸਾਹਮਣੇ ਆਇਆ ਹੈ। ਕਰਿਆਨੇ ਦੀ ਦੁਕਾਨ ‘ਚ ਖੁੱਲ੍ਹੇਆਮ ਨਸ਼ੇ ਵੇਚਣ ਵਾਲੇ ਦੁਕਾਨਦਾਰ ਉਤੇ ਗੁੱਸਾ ਕੱਢਦੇ ਹੋਏ ਲੋਕਾਂ ਨੇ ਪ੍ਰਦਰਸ਼ਨ ਕਰਦੇ ਹੋਏ ਹੰਗਾਮਾ ਕੀਤਾ ਤੇ ਮੁਲਜ਼ਮ ਦੁਕਾਨਦਾਰ ਨੂੰ ਪੁਲਿਸ ਹਵਾਲੇ ਕਰ ਦਿੱਤਾ।
ਲਹਿਰਾ ਮੁਹੱਬਤ ਵਿਖੇ ਇਕ ਕਰਿਆਨੇ ਦੀ ਦੁਕਾਨ ‘ਤੇ ਆਮ ਲੋਕਾਂ ਨੂੰ ਚਿੱਟੇ ਦਾ ਨਸ਼ਾ ਖੁੱਲ੍ਹੇਆਮ ਵੇਚਿਆ ਜਾ ਰਿਹਾ ਸੀ। ਇੰਨਾ ਹੀ ਨਹੀਂ ਦੁਕਾਨਦਾਰ ਨੇ ਇਕ ਨਾਬਾਲਗ ਬੱਚੇ ਨੂੰ ਨਸ਼ਾ ਵੇਚਣ ਲਈ ਵਰਤਿਆ, ਜਿਸ ਨੂੰ ਦੇਖ ਕੇ ਕੋਈ ਵੀ ਪਹਿਲੀ ਨਜ਼ਰ ‘ਚ ਅੰਦਾਜ਼ਾ ਨਹੀਂ ਲਗਾ ਸਕਦਾ ਕਿ ਇਹ ਬੱਚਾ ਨਸ਼ਾ ਵੇਚ ਰਿਹਾ ਹੈ।


ਇਸ ਸਬੰਧੀ ਇੰਟਰਨੈਟ ਮੀਡੀਆ ‘ਤੇ ਇਕ ਵੀਡੀਓ ਵੀ ਵਾਇਰਲ ਹੋਈ ਜਿਸ ‘ਚ ਇਕ ਨਾਬਾਲਗ ਬੱਚਾ ਦੁਕਾਨ ‘ਤੇ ਆ ਰਹੇ ਨਸ਼ੇੜੀਆਂ ਨੂੰ ਖੁੱਲ੍ਹੇਆਮ ਨਸ਼ੇ ਦੇ ਪੈਕੇਟ ਸਪਲਾਈ ਕਰ ਰਿਹਾ ਹੈ। ਕਰਿਆਨਾ ਸਟੋਰ ਦੀ ਇਕ ਵੀਡੀਓ ਇੰਟਰਨੈਟ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਵੀਡੀਓ ‘ਚ ਸਾਫ ਦੇਖਿਆ ਜਾ ਸਕਦਾ ਹੈ ਕਿ ਤੋਲਣ ਵਾਲੀ ਮਸ਼ੀਨ ‘ਚ ਕੁਝ ਪਾਊਡਰ ਲੱਗਿਆ ਹੋਇਆ ਹੈ।
ਲੋਕ ਉਸ ਨੂੰ ਨਸ਼ੇੜੀ ਕਹਿ ਕੇ ਰੌਲਾ ਪਾ ਰਹੇ ਹਨ ਤੇ ਉਥੇ ਖੜ੍ਹੇ ਹੋ ਕੇ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕਰ ਰਹੇ ਹਨ। ਇਹ ਨਾਬਾਲਗ ਬੱਚਾ ਵੀ ਦੁਕਾਨ ‘ਤੇ ਖੁੱਲ੍ਹੇਆਮ ਨਸ਼ਾ ਵੇਚ ਰਿਹਾ ਹੈ। ਪਿੰਡ ਦੇ ਲੋਕਾਂ ਅਨੁਸਾਰ ਇਸ ਦੁਕਾਨਦਾਰ ਖਿਲਾਫ ਲਗਾਤਾਰ ਸ਼ਿਕਾਇਤਾਂ ਮਿਲਣ ‘ਤੇ ਉਨ੍ਹਾਂ ਵੱਲੋਂ ਪਹਿਲਾਂ ਵੀ ਕਈ ਵਾਰ ਉਸ ਨੂੰ ਸਮਝਾਇਆ ਗਿਆ ਤੇ ਇਸ ਗੋਰਖਧੰਦੇ ਨੂੰ ਬੰਦ ਕਰਨ ਦੀ ਚਿਤਾਵਨੀ ਵੀ ਦਿੱਤੀ ਪਰ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ।


ਇਸੇ ਕਾਰਨ ਅੱਜ ਪਿੰਡ ਦੇ ਲੋਕ ਇਕੱਠੇ ਹੋ ਕੇ ਉਸ ਦੀ ਦੁਕਾਨ ’ਤੇ ਪੁੱਜੇ ਕਿਉਂਕਿ ਇਨ੍ਹਾਂ ਵਿਅਕਤੀਆਂ ਨੇ ਪਹਿਲਾਂ ਇਕ ਲੜਕੇ ਨੂੰ ਪੈਸੇ ਦੇ ਕੇ ਦੁਕਾਨ ਤੋਂ ਚਿੱਟਾ ਨਸ਼ਾ ਮੰਗਿਆ, ਜਿਸ ’ਤੇ ਨਾਬਾਲਗ ਬੱਚਾ ਬੈਠ ਗਿਆ। ਦੁਕਾਨਦਾਰ ਨੇ ਆਸਾਨੀ ਨਾਲ ਉਸ ਨੂੰ ਨਸ਼ੇ ਦੀ ਪੁੜੀ ਦੇ ਦਿੱਤੀ। ਫਿਰ ਕੁਝ ਲੋਕਾਂ ਦਾ ਗੁੱਸਾ ਸੱਤਵੇਂ ਆਸਮਾਨ ‘ਤੇ ਪਹੁੰਚ ਗਿਆ ਤੇ ਦੁਕਾਨਦਾਰ ਨੂੰ ਘੇਰ ਲਿਆ। ਦੁਕਾਨ ‘ਤੇ ਬੈਠਾ ਨਾਬਾਲਗ ਬੱਚਾ ਵੀ ਮੰਨ ਰਿਹਾ ਹੈ ਕਿ ਉਹ ਪਹਿਲਾਂ ਵੀ ਕਈ ਲੋਕਾਂ ਨੂੰ ਨਸ਼ਾ ਦੇ ਚੁੱਕਾ ਹੈ।

error: Content is protected !!