ਦਿੱਲੀ ਦੇ ਵਸੰਤਕੁੰਜ ਵਿਚ ਪੁਲਿਸ ਤੇ ਲਾਰੈਂਸ ਬਿਸ਼ਨੋਈ ਗੈਂ+ਗ ਦੇ ਗੈਂ+ਗਸਟਰਾਂ ਵਿਚਾਲੇ ਚੱਲੀਆਂ ਤਾੜ-ਤਾੜ ਗੋ+ਲ਼ੀਆਂ, ਦੋ ਗ੍ਰਿਫ਼+ਤਾਰ

ਦਿੱਲੀ ਦੇ ਵਸੰਤਕੁੰਜ ਵਿਚ ਪੁਲਿਸ ਤੇ ਲਾਰੈਂਸ ਬਿਸ਼ਨੋਈ ਗੈਂ+ਗ ਦੇ ਗੈਂ+ਗਸਟਰਾਂ ਵਿਚਾਲੇ ਚੱਲੀਆਂ ਤਾੜ-ਤਾੜ ਗੋ+ਲ਼ੀਆਂ, ਦੋ ਗ੍ਰਿਫ਼+ਤਾਰ

ਵੀਓਪੀ ਬਿਊਰੋ, ਨਵੀਂ ਦਿੱਲੀ- ਰਾਜਧਾਨੀ ਦਿੱਲੀ ਦੇ ਵਸੰਤਕੁੰਜ ਇਲਾਕੇ ‘ਚ ਪੁਲਿਸ ਤੇ ਗੈਂ+ਗਸਟਰਾਂ ਵਿਚਾਲੇ ਤਾੜ-ਤਾੜ ਗੋਲ਼ੀਆਂ ਚਲ ਪਈਆਂ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਵਸੰਤ ਕੁੰਜ ਇਲਾਕੇ ‘ਚ ਕੁਝ ਦੇਰ ਚੱਲੇ ਮੁਕਾਬਲੇ ਤੋਂ ਬਾਅਦ ਲਾਰੈਂਸ ਬਿਸ਼ਨੋਈ ਗੈਂ+ਗ ਦੇ ਦੋ ਮੈਂਬਰਾਂ ਨੂੰ ਗ੍ਰਿਫ਼+ਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਗੈਂ+ਗ ਦੇ ਦੋ ਮੈਂਬਰਾਂ ‘ਚੋਂ ਇਕ ਨਾਬਾਲਗ ਹੈ। ਪੁਲਿਸ ਮੁਤਾਬਕ ਅਨੀਸ਼ (23) ਅਤੇ 15 ਸਾਲਾ ਨੌਜਵਾਨ ਨੂੰ ਵਸੰਤ ਕੁੰਜ ਸਥਿਤ ਪਾਕੇਟ-9 ਨੇੜੇ ਫੜਿਆ ਗਿਆ। ਦੋਵਾਂ ਨੂੰ ਦੱਖਣੀ ਦਿੱਲੀ ਦੇ ਇਕ ਵੱਕਾਰੀ ਹੋਟਲ ਦੇ ਬਾਹਰ ਫਾਇਰਿੰਗ ਕਰਨ ਦਾ ਕੰਮ ਸੌਂਪਿਆ ਗਿਆ ਸੀ।


ਦਰਅਸਲ ਲਾਰੈਂਸ ਬਿਸ਼ਨੋਈ ਗੈਂ+ਗ ਦੇ ਸ਼ੂਟਰਾਂ ਨਾਲ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨਾਲ ਮੁਕਾਬਲਾ ਹੋਇਆ ਹੈ। ਇਸ ਦੌਰਾਨ ਦੋਹਾਂ ਪਾਸਿਓਂ ਗੋ+ਲੀਆਂ ਚੱਲੀਆਂ। ਸ਼ੂਟਰਾਂ ਨੇ 5 ਗੋ+ਲੀਆਂ ਚਲਾਈਆਂ ਅਤੇ ਜਵਾਬੀ ਕਾਰਵਾਈ ‘ਚ ਪੁਲਿਸ ਨੇ ਦੋ ਗੋ+ਲੀਆਂ ਚਲਾਈਆਂ। ਪੁਲਿਸ ਨੇ ਦੱਸਿਆ ਕਿ ਇਸ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ। ਪੁਲਿਸ ਨੇ ਦੋ ਪਿਸਤੌਲਾਂ, 4 ਕਾਰਤੂਸ ਅਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਹੈ। ਅਨੀਸ਼ ਹਥਿਆਰਬੰਦ ਲੁੱਟ, ਅਸਲਾ ਐਕਟ ਅਤੇ ਹਮਲਿਆਂ ਦੇ 6 ਮਾਮਲਿਆਂ ‘ਚ ਮੁਲਜ਼ਮ ਹੈ ਅਤੇ ਨਾਬਾਲਗ ਹਰਿਆਣਾ ਦੇ ਰੋਹਤਕ ਜ਼ਿਲ੍ਹੇ ‘ਚ ਹਥਿਆਰਬੰਦ ਡਕੈਤੀ ਦੇ ਇਕ ਕੇਸ ਵਿੱਚ ਨਾਮਜ਼ਦ ਹੈ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਗੈਂ+ਗਸਟਰ ਅਨਮੋਲ ਬਿਸ਼ਨੋਈ ਦੇ ਇਸ਼ਾਰੇ ‘ਤੇ ਪੰਜਾਬ ਦੀ ਜੇਲ੍ਹ ‘ਚ ਬੰਦ ਅਮਿਤ ਤੋਂ ਨਿਰਦੇਸ਼ ਮਿਲੇ ਸਨ। ਅਨਮੋਲ ਬਿਸ਼ਨੋਈ ਲਾਰੈਂਸ ਬਿਸ਼ਨੋਈ ਦਾ ਚਚੇਰਾ ਭਰਾ ਹੈ ਅਤੇ ਉਸ ਦੇ ਕੈਨੇਡਾ ‘ਚ ਲੁਕੇ ਹੋਣ ਦਾ ਸ਼ੱਕ ਹੈ। ਲਾਰੈਂਸ ਬਿਸ਼ਨੋਈ ਗੁਜਰਾਤ ਦੀ ਸਾਬਰਮਤੀ ਜੇਲ੍ਹ ‘ਚ ਬੰਦ ਹੈ।


ਦੱਸਣਯੋਗ ਹੈ ਕਿ ਦਿੱਲੀ ਪੁਲਿਸ ਦੀ ਕ੍ਰਾਈਮ ਬਰਾਂਚ ਨੇ ਬੀਤੇ ਕੱਲ ਯਾਨੀ ਕਿ ਸ਼ੁੱਕਰਵਾਰ ਨੂੰ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਗੈਂ+ਗ ਦੇ ਦੋ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਹ ਸ਼ੂਟਰਾਂ 3 ਦਸੰਬਰ 2023 ਨੂੰ ਪੰਜਾਬ ਦੇ ਸਾਬਕਾ ਵਿਧਾਇਕ ਦੀਪ ਮਲਹੋਤਰਾ ਦੇ ਦਿੱਲੀ ਵਿਚ ਪੰਜਾਬੀ ਬਾਗ ਸਥਿਤ ਘਰ ਦੇ ਬਾਹਰ ਫਾਇਰਿੰਗ ਦੀ ਘਟਨਾ ਵਿਚ ਸ਼ਾਮਲ ਸਨ। ਦੋਹਾਂ ਸ਼ੂਟਰਾਂ ਦੇ ਨਾਂ ਆਕਾਸ਼ ਅਤੇ ਅਖਿਲ ਹੈ, ਜੋ ਹਰਿਆਣਾ ਦੇ ਚਰਖੀ ਦਾਦਰੀ ਅਤੇ ਸੋਨੀਪਤ ਦੇ ਰਹਿਣ ਵਾਲੇ ਹਨ। ਪੁਲਿਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

error: Content is protected !!