ਦੋਸਤ ਦੇ ਕਮਰੇ ਵਿਚ ਗਿਆ ਪਰ ਬਾਹਰ ਨਾ ਆਇਆ…ਗੰਦੇ ਨਾਲੇ ਕੋਲ ਬੋਰੀ ਵਿਚ ਬੰਦ ਪਈ ਮਿਲੀ ਲਾ+ਸ਼, ਸੀਸੀਟੀਵੀ ਨੇ ਖੋਲ੍ਹ ਦਿੱਤਾ ਭੇਤ, ਸਿਰ ਵਿਚ ਤਵਾ ਮਾਰ ਮਾਰ…

ਦੋਸਤ ਦੇ ਕਮਰੇ ਵਿਚ ਗਿਆ ਪਰ ਬਾਹਰ ਨਾ ਆਇਆ…ਗੰਦੇ ਨਾਲੇ ਕੋਲ ਬੋਰੀ ਵਿਚ ਬੰਦ ਪਈ ਮਿਲੀ ਲਾ+ਸ਼, ਸੀਸੀਟੀਵੀ ਨੇ ਖੋਲ੍ਹ ਦਿੱਤਾ ਭੇਤ, ਸਿਰ ਵਿਚ ਤਵਾ ਮਾਰ ਮਾਰ…


ਵੀਓਪੀ ਬਿਊਰੋ, ਮੋਹਾਲੀ : ਦੋਸਤ ਦੇ ਕਮਰੇ ਵਿਚ ਗਿਆ ਨੌਜਵਾਨ ਵਾਪਸ ਨਾ ਆਇਆ ਤਾਂ ਉਸ ਦੇ ਭਰਾ ਨੇ ਸੀਸੀਟੀਵੀ ਦੀ ਜਾਂਚ ਕੀਤੀ। ਸੀਸੀਟੀਵੀ ਫੁਟੇਜ ਨੇ ਭੇਤ ਖੋਲ੍ਹ ਦਿੱਤਾ। ਪੁਲਿਸ ਨੇ ਜਾਂਚ ਕੀਤੀ ਤਾਂ ਨੌਜਵਾਨ ਦੀ ਲਾ+ਸ਼ ਗੰਦੇ ਨਾਲੇ ਕੋਲ ਬੋਰੀ ਵਿਚ ਬੰਦ ਪਈ ਮਿਲੀ। ਮ੍ਰਿਤ+ਕ ਦੀ ਪਛਾਣ ਜੋਗਿੰਦਰ ਸਿੰਘ ਰਾਣਾ (34) ਵਾਸੀ ਮਲੋਆ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮ ਪਾਰਸ ਨੂੰ ਬਲੌਂਗੀ ਦੇ ਪੀਜੀ ‘ਚੋਂ ਗ੍ਰਿਫ਼ਤਾਰ ਕਰ ਲਿਆ ਹੈ। ਉਹ ਹਿਮਾਚਲ ਦੇ ਊਨਾ ਦਾ ਰਹਿਣ ਵਾਲਾ ਹੈ।
ਪੁਲਿਸ ਵੱਲੋਂ ਦਰਜ ਕੀਤੇ ਗਏ ਕੇਸ ਮੁਤਾਬਕ ਮੋਹਿਤ ਕੁਮਾਰ ਵਾਸੀ ਮਲੋਆ ਨੇ ਦੱਸਿਆ ਕਿ ਉਸ ਦੇ ਵੱਡੇ ਭਰਾ ਜੋਗਿੰਦਰ ਸਿੰਘ ਰਾਣਾ ਨੇ ਬਲੌਂਗੀ ‘ਚ ਫਾਸਟ ਫੂਡ ਦੀ ਦੁਕਾਨ ਖੋਲ੍ਹੀ ਹੋਈ ਸੀ। ਜੋਗਿੰਦਰ ਨੇ ਕਈ ਵਾਰ ਦੱਸਿਆ ਸੀ ਕਿ ਬਲੌਂਗੀ ‘ਚ ਪੀ. ਜੀ. ’ਚ ਰਹਿਣ ਵਾਲਾ ਉਸ ਦਾ ਦੋਸਤ ਪਾਰਸ ਉਸ ਨੂੰ ਪਰੇਸ਼ਾਨ ਕਰਦਾ ਰਹਿੰਦਾ ਹੈ।


ਮੋਹਿਤ ਨੇ ਦੋਸ਼ ਲਾਇਆ ਕਿ ਜੋਗਿੰਦਰ 7 ਦਸੰਬਰ ਨੂੰ ਦੁਪਹਿਰ 3 ਵਜੇ ਦੇ ਕਰੀਬ ਪਾਰਸ ਕੋਲ ਗਿਆ ਸੀ ਕਿਉਂਕਿ ਪਾਰਸ ਨੇ ਇੰਡਕਸ਼ਨ ਸਟੋਵ ਅਤੇ ਅਡਾਪਟਰ ਚੋਰੀ ਕਰ ਲਿਆ ਸੀ। ਪੁਲਿਸ ਜਾਂਚ ’ਚ ਸਾਹਮਣੇ ਆਇਆ ਹੈ ਕਿ ਜਦੋਂ ਜੋਗਿੰਦਰ ਪਾਰਸ ਦੇ ਕਮਰੇ ’ਚ ਪਹੁੰਚਿਆ ਤਾਂ ਦੋਵਾਂ ਵਿਚਾਲੇ ਤਕਰਾਰ ਹੋ ਗਈ ਅਤੇ ਪਾਰਸ ਨੇ ਜੋਗਿੰਦਰ ਦੇ ਸਿਰ ’ਤੇ ਤਵੇ ਨਾਲ ਕਈ ਵਾਰ ਕੀਤੇ, ਜਿਸ ਕਾਰਨ ਜੋਗਿੰਦਰ ਲਹੂ-ਲੁਹਾਨ ਹੋ ਕੇ ਹੇਠਾਂ ਡਿੱਗ ਗਿਆ। ਇਸ ਤੋਂ ਬਾਅਦ ਪਾਰਸ ਨੇ ਜੋਗਿੰਦਰ ਦੀ ਲਾ+ਸ਼ ਬੋਰੀ ’ਚ ਪਾ ਕੇ ਮੋਟਰਸਾਈਕਲ ’ਤੇ ਰੱਖ ਕੇ ਗੰਦੇ ਨਾਲੇ ਵੱਲ ਸੁੱਟ ਦਿੱਤੀ ਅਤੇ ਫਰਾਰ ਹੋ ਗਿਆ। ਜਦੋਂ ਕਾਫੀ ਦੇਰ ਤੱਕ ਜੋਗਿੰਦਰ ਵਾਪਸ ਨਾ ਆਇਆ ਤਾਂ ਮੋਹਿਤ ਆਪਣੇ ਦੋਸਤ ਕੁਲਦੀਪ ਨੂੰ ਨਾਲ ਲੈ ਕੇ ਪਾਰਸ ਦੇ ਪੀ. ਜੀ. ‘ਚ ਪਹੁੰਚਿਆ ਪਰ ਕਮਰਾ ਬੰਦ ਸੀ।
ਇਸ ਤੋਂ ਬਾਅਦ ਜਦੋਂ ਉਸ ਨੇ ਉਥੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਤਾਂ ਦੇਖਿਆ ਕਿ ਜੋਗਿੰਦਰ ਪਾਰਸ ਦੇ ਕਮਰੇ ’ਚ ਜਾਂਦਾ ਦੇਖਿਆ ਗਿਆ ਪਰ ਬਾਹਰ ਨਹੀਂ ਆਇਆ। ਇਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਜਾਂਚ ਦੌਰਾਨ ਜੋਗਿੰਦਰ ਦੀ ਲਾ+ਸ਼ ਬਰਾਮਦ ਕਰ ਲਈ ਅਤੇ ਮੋਹਿਤ ਦੇ ਬਿਆਨਾਂ ਦੇ ਆਧਾਰ ’ਤੇ ਪਾਰਸ ਖ਼ਿਲਾਫ਼ ਕਤ+ਲ ਦਾ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼+ਤਾਰ ਕਰ ਲਿਆ। ਪੁਲਿਸ ਨੇ ਮੁਲਜ਼ਮ ਨੂੰ ਜ਼ਿਲ੍ਹਾ ਅਦਾਲਤ ‘ਚ ਪੇਸ਼ ਕਰ ਕੇ 7 ਦਿਨ ਦੇ ਰਿਮਾਂਡ ਦੀ ਮੰਗ ਕੀਤੀ। ਅਦਾਲਤ ਵਿੱਚ ਪੇਸ਼ੀ ਤੋਂ ਬਾਅਦ ਮੁਲਜ਼ਮ ਨੂੰ ਰਿਮਾਂਡ ’ਤੇ ਭੇਜ ਦਿੱਤਾ ਗਿਆ।

error: Content is protected !!