ਸੂਫੀ ਗਾਇਕ ਸਤਿੰਦਰ ਸਰਤਾਜ ਦੇ ਪਟਿਆਲਾ ਵਿਚ ਚਲਦੇ ਸ਼ੋਅ ਨੂੰ ਪੁਲਿਸ ਨੇ ਕਰਵਾਇਆ ਬੰਦ, ਸਟੇਜ ਉਤੇ ਪਹੁੰਚ ਗਈ ਪੁਲਿਸ, ਸਰਤਾਜ ਬੋਲੇ- Am So Sorry

ਸੂਫੀ ਗਾਇਕ ਸਤਿੰਦਰ ਸਰਤਾਜ ਦੇ ਪਟਿਆਲਾ ਵਿਚ ਚਲਦੇ ਸ਼ੋਅ ਨੂੰ ਪੁਲਿਸ ਨੇ ਕਰਵਾਇਆ ਬੰਦ, ਸਟੇਜ ਉਤੇ ਪਹੁੰਚ ਗਈ ਪੁਲਿਸ, ਸਰਤਾਜ ਬੋਲੇ- Am So Sorry


ਵੀਓਪੀ ਬਿਊਰੋ, ਪਟਿਆਲਾ-ਪਟਿਆਲਾ ਵਿਖੇ ਪੰਜਾਬੀ ਤੇ ਸੂਫੀ ਗਾਇਕ ਸਤਿੰਦਰ ਸਰਤਾਜ ਦੇ ਚਲਦੇ ਸ਼ੋਅ ਵਿਚ ਪੁਲਿਸ ਪਹੁੰਚ ਗਈ ਤੇ ਸ਼ੋਅ ਨੂੰ ਬੰਦ ਕਰਵਾ ਦਿੱਤਾ। ਇਸ ਕਾਰਨ ਕਾਫੀ ਹੰਗਾਮਾ ਹੋ ਗਿਆ ਤੇ ਲੋਕ ਕਾਫੀ ਭੜਕ ਗਏ। ਸ਼ੋਅ ਬੰਦ ਕਰਵਾਉਣ ਦੀ ਵੀਡੀਓ ਵੀ ਸਾਹਮਣੇ ਆਈ ਹੈ।
ਦਰਅਸਲ, ਪਟਿਆਲਾ ਦੀ ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ‘ਚ ਪੰਜਾਬੀ ਗਾਇਕ ਸਤਿੰਦਰ ਸਰਤਾਜ ਦਾ ਸ਼ੋਅ ਸੀ। ਚਲ ਰਹੇ ਸ਼ੋਅ ਨੂੰ ਦੇਰ ਰਾਤ ਪੰਜਾਬ ਪੁਲਿਸ ਨੇ ਬੰਦ ਕਰਵਾ ਦਿੱਤਾ। ਸ਼ੋਅ ਬੰਦ ਹੋਣ ‘ਤੇ ਲੋਕ ਕਾਫੀ ਭੜਕ ਗਏ।


ਪੁਲਿਸ ਦਾ ਕਹਿਣਾ ਹੈ ਕਿ ਸ਼ੋਅ ਦਾ ਸਮਾਂ ਸ਼ਾਮ 7 ਵਜੇ ਤੋਂ ਰਾਤ 10 ਵਜੇ ਤਕ ਸੀ ਪਰ ਸ਼ੋਅ ਸਾਢੇ 10 ਵਜੇ ਤਕ ਚਲ ਰਿਹਾ ਸੀ। ਇਸ ਦੌਰਾਨ ਪੁਲਿਸ ਮੁਲਾਜ਼ਮ ਸਟੇਜ ’ਤੇ ਆ ਗਏ ਤੇ ਉਨ੍ਹਾਂ ਸ਼ੋਅ ਬੰਦ ਕਰਨ ਵਾਸਤੇ ਆਖਿਆ। ਸ਼ੋਅ ਬੰਦ ਹੋਣ ਤੇ ਸਰਤਾਜ ਬੋਲੇ- ”Am So Sorry ਫਿਰ ਕਦੇ ਆਵਾਂਗੇ ਜੀ”। ਪੁਲਿਸ ਵੱਲੋਂ ਸ਼ੋਅ ਬੰਦ ਕਰਵਾਉਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

error: Content is protected !!