ਜਲੰਧਰ ਵਿਚ 18 ਸਾਲਾ ਕੁੜੀ ਦੀ ਹੱਤਿ+ਆ ਕਰ ਲਾ+ਸ਼ ਸਾੜੀ, ਦੋ ਦਿਨਾ ਤੋਂ ਸੀ ਲਾਪਤਾ, ਖਾਲੀ ਪਲਾਟ ਵਿਚੋਂ ਮਿਲੀ ਲਾ+ਸ਼

ਜਲੰਧਰ ਵਿਚ 18 ਸਾਲਾ ਕੁੜੀ ਦੀ ਹੱਤਿ+ਆ ਕਰ ਲਾ+ਸ਼ ਸਾੜੀ, ਦੋ ਦਿਨਾ ਤੋਂ ਸੀ ਲਾਪਤਾ, ਖਾਲੀ ਪਲਾਟ ਵਿਚੋਂ ਮਿਲੀ ਲਾ+ਸ਼

ਵੀਓਪੀ ਬਿਊਰੋ, ਜਲੰਧਰ : ਜਲੰਧਰ ਵਿਚ ਇਕ ਹੋਰ ਵਾਰਦਾਤ ਸਾਹਮਣੇ ਆਈ ਹੈ। ਬਸਤੀ ਬਾਵਾ ਖੇਲ ਇਲਾਕੇ ‘ਚੋਂ ਦੋ ਦਿਨ ਪਹਿਲਾਂ ਲਾਪਤਾ ਹੋਈ ਇਕ ਲੜਕੀ ਦੀ ਅਰਜੁਨ ਨਗਰ ‘ਚ ਸਥਿਤ ਇਕ ਖਾਲੀ ਪਲਾਟ ‘ਚ ਸੜੀ ਹੋਈ ਲਾ+ਸ਼ ਮਿਲੀ। ਘਟਨਾ ਦੀ ਖਬਰ ਫੈਲਣ ਉਤੇ ਦਹਿਸ਼ਤ ਦਾ ਮਾਹੌਲ ਬਣ ਗਿਆ।
ਜਾਣਕਾਰੀ ਅਨੁਸਾਰ 18 ਸਾਲਾਂ ਦੀ ਰਾਗਨੀ ਪਿਛਲੇ ਦੋ ਦਿਨ ਤੋਂ ਘਰੋਂ ਲਾਪਤਾ ਸੀ ਜਿਸ ਦੀ ਸ਼ਿਕਾਇਤ ਪਰਿਵਾਰ ਵਾਲਿਆਂ ਨੇ ਥਾਣੇ ‘ਚ ਵੀ ਦਿੱਤੀ ਹੋਈ ਸੀ ਤੇ ਉਹ 10ਵੀਂ ਜਮਾਤ ‘ਚ ਪੜ੍ਹਦੀ ਸੀ। ਬੁੱਧਵਾਰ ਸਵੇਰੇ ਉਸ ਦੇ ਘਰ ਦੇ ਲਾਗੇ ਹੀ ਪੈਂਦੇ ਇਕ ਖਾਲੀ ਪਲਾਟ ‘ਚ ਉਸ ਦੀ ਸੜੀ ਹੋਈ ਲਾ+ਸ਼ ਮਿਲੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਏਡੀਸੀਪੀ ਹਰਿੰਦਰ ਸਿੰਘ ਗਿੱਲ ਅਤੇ ਹੋਰ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਵਿੱਚ ਜੁੱਟ ਗਏ।


ਉਸ ਦੇ ਪਿਤਾ ਜਲੰਧਰ ‘ਚ ਇਕ ਈ-ਰਿਕਸ਼ਾ ਚਲਾਉਂਦੇ ਹਨ ਤੇ ਮਾਂ ਲੋਕਾਂ ਦੇ ਘਰਾਂ ‘ਚ ਕੰਮ ਕਰਦੀ ਹੈ। ਇਹ ਪਰਿਵਾਰ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੇ ਬਹਿਰਾਈਚ ਜ਼ਿਲ੍ਹੇ ਦੇ ਪਿੰਡ ਕੌੜੀ ਦਾ ਰਹਿਣ ਵਾਲਾ ਹੈ। ਰਾਗਿਨੀ ਪੰਜ ਭੈਣ-ਭਰਾਵਾਂ ‘ਚੋਂ ਸਭ ਤੋਂ ਵੱਡੀ ਸੀ। ਉਸ ਦੇ ਲਾਪਤਾ ਹੋਣ ਤੋਂ ਬਾਅਦ ਉਸ ਦੇ ਰਿਸ਼ਤੇਦਾਰਾਂ ਨੇ ਮੰਗਲਵਾਰ ਸ਼ਾਮ ਬਸਤੀ ਬਾਬਾ ਖੇਲ ਥਾਣੇ ਵਿੱਚ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਸੀ। ਮੁੱਢਲੀ ਜਾਂਚ ਤੋਂ ਬਾਅਦ ਪੁਲਿਸ ਇਸ ਨੂੰ ਕ+ਤ+ਲ ਦੱਸ ਰਹੀ ਹੈ। ਵਿਦਿਆਰਥਣ ਦਾ ਸਰੀਰ ਪੂਰੀ ਤਰ੍ਹਾਂ ਸੜ ਗਿਆ ਹੈ ਪਰ ਉਸ ਦੀ ਜੁੱਤੀ ਨਹੀਂ ਸੜੀ। ਉੱਥੇ ਹੀ ਸਰੀਰ ਤਾਂ ਸੜਿਆ ਪਰ ਕੱਪੜੇ ਨਹੀਂ ਸੜੇ। ਜਿਸ ਤਰ੍ਹਾਂ ਲਾ+ਸ਼ ਪਈ ਸੀ, ਉਸ ਤੋਂ ਇਹ ਆਤਮਦਾਹ ਨਹੀਂ ਜਾਪਦਾ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

error: Content is protected !!