ਪਟਿਆਲਾ ਵਿਖੇ ਸ਼੍ਰੀ ਕਾਲੀ ਮਾਤਾ ਮੰਦਰ ਵਿਚ ਘਟਨਾ ਮਗਰੋਂ ਭੜਕੀਆਂ ਹਿੰਦੂ ਜਥੇਬੰਦੀਆਂ, ਮਾਲ ਰੋਡ ਉਤੇ ਲਾ ਦਿੱਤਾ ਧਰਨਾ

ਪਟਿਆਲਾ ਵਿਖੇ ਸ਼੍ਰੀ ਕਾਲੀ ਮਾਤਾ ਮੰਦਰ ਵਿਚ ਘਟਨਾ ਮਗਰੋਂ ਭੜਕੀਆਂ ਹਿੰਦੂ ਜਥੇਬੰਦੀਆਂ, ਮਾਲ ਰੋਡ ਉਤੇ ਲਾ ਦਿੱਤਾ ਧਰਨਾ

ਵੀਓਪੀ ਬਿਊਰੋ, ਪਟਿਆਲਾ : ਪਟਿਆਲਾ ਦੇ ਇਤਿਹਾਸਕ ਸ਼੍ਰੀ ਕਾਲੀ ਮਾਤਾ ਮੰਦਰ ‘ਚ ਇਕ ਵਿਅਕਤੀ ਵੱਲੋਂ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ। ਜਾਣਕਾਰੀ ਅਨੁਸਾਰ ਇੱਕ ਵਿਅਕਤੀ ਸ਼੍ਰੀ ਕਾਲੀ ਮਾਤਾ ਮੰਦਰ ‘ਚ ਦਾਖਲ ਹੋ ਕੇ ਮਾਤਾ ਦੇ ਸਿੰਗਾਸਨ ’ਤੇ ਜਾ ਚੜ੍ਹਿਆ। ਬੇਅਦਬੀ ਕਰਨ ਵਾਲੇ ਵਿਅਕਤੀ ਦਾ ਨਾਂ ਮਨਜੀਤ ਸਿੰਘ ਪੁੱਤਰ ਮੱਘਰ ਸਿੰਘ ਹੈ। ਜਿਸਨੂੰ ਮੌਕੇ ਤੇ ਮੌਜੂਦ ਪ੍ਰਬੰਧਕਾਂ ਤੇ ਸ਼ਰਧਾਲੂਆਂ ਦੁਆਰਾ ਉਕਤ ਵਿਅਕਤੀ ਨੂੰ ਕਾਬੂ ਕਰ ਕੇ ਪੁਲਿਸ ਹਵਾਲੇ ਕੀਤਾ ਗਿਆ। ਘਟਨਾ ਦਾ ਪੱਤਾ ਲੱਗਣ ਤੇ ਐਸਐਸਪੀ ਵਰੁਣ ਸਰਮਾ ਦੀ ਅਗਵਾਈ ਹੇਠ ਵੱਡੀ ਗਿਣਤੀ ‘ਚ ਪੁਲਿਸ ਫੋਰਸ ਮੰਦਰ ਪਰਿਸਰ ‘ਚ ਪਹੁੰਚੀ ਤੇ ਘਟਨਾ ਦੀ ਸਾਰੇ ਪਹਿਲੂਆਂ ਤੋਂ ਜਾਂਚ ਸ਼ੁਰੂ ਕੀਤੀ ਗਈ।


ਉਪਰੰਤ ਬੁੱਧਵਾਰ ਨੂੰ ਸਵੇਰੇ ਹਿੰਦੂ ਜਥੇਬੰਦੀਆਂ ਵੱਲੋਂ ਮਾਲ ਰੋਡ ‘ਤੇ ਧਰਨਾ ਲਗਾ ਦਿੱਤਾ ਗਿਆ। ਇਸ ਮੌਕੇ ਹਿੰਦੂ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਉਹ ਪ੍ਰਸ਼ਾਸਨ ਕੋਲ ਨਹੀਂ ਜਾਣਗੇ ਸਗੋਂ ਪ੍ਰਸ਼ਾਸਨ ਖ਼ੁਦ ਆ ਕੇ ਸਥਿਤੀ ਸਪਸ਼ਟ ਕਰੇ। ਧਰਨੇ ਦੌਰਾਨ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਮੰਦਰ ਐਡਵਾਈਜ਼ਰੀ ਕਮੇਟੀ ਦੇ ਮੈਂਬਰ ਸੰਦੀਪ ਬੰਧੂ ਨੂੰ ਹਟਾਇਆ ਜਾਵੇ ਕਿਉਂਕਿ ਉਹ ਜਾਣਬੁੱਝ ਕੇ ਇਹ ਕਹਿ ਰਿਹਾ ਹੈ ਕਿ ਬੇਅਦਬੀ ਨਹੀਂ ਹੋਈ ਸਗੋਂ ਕੋਸ਼ਿਸ਼ ਕੀਤੀ ਗਈ ਸੀ। ਸਮੂਹ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੂੰ ਉਕਤ ਵਿਅਕਤੀ ‘ਤੇ ਸਿਰਫ ਪਰਚਾ ਕਰਨ ਦੀ ਕਾਰਵਾਈ ਮਨਜ਼ੂਰ ਨਹੀਂ ਹੈ, ਸਗੋਂ ਸਾਰੀ ਪੜਤਾਲ ਸਾਹਮਣੇ ਲਿਆਈ ਜਾਵੇ।

error: Content is protected !!