ਸੰਸਦ ‘ਚ ਛਾਲ ਮਾਰ ਕੇ ਜਾ ਵੜੇ 2 ਨੌਜਵਾਨ, ਮਚਾ’ਤੀ ਹਫੜਾ-ਦਫੜੀ ਤੇ ਸਾਰੇ ਪਾਸੇ ਕਰ’ਤਾ ਧੂੰਆਂ ਹੀ ਧੂੰਆਂ, ਸਾਂਸਦਾਂ ਨੂੰ ਖੁਦ ਹੀ ਕਰਨਾ ਪਿਆ ਮੁਕਾਬਲਾ

ਸੰਸਦ ‘ਚ ਛਾਲ ਮਾਰ ਕੇ ਜਾ ਵੜੇ 2 ਨੌਜਵਾਨ, ਮਚਾ’ਤੀ ਹਫੜਾ-ਦਫੜੀ ਤੇ ਸਾਰੇ ਪਾਸੇ ਕਰ’ਤਾ ਧੂੰਆਂ ਹੀ ਧੂੰਆਂ, ਸਾਂਸਦਾਂ ਨੂੰ ਖੁਦ ਹੀ ਕਰਨਾ ਪਿਆ ਮੁਕਾਬਲਾ

ਨਵੀਂ ਦਿੱਲੀ (ਵੀਓਪੀ ਬਿਊਰੋ) ਅੱਜ ਦੇਸ਼ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਲੋਕ ਸਭਾ ਦੀ ਕਾਰਵਾਈ ਦੌਰਾਨ, ਜਦ 2 ਨੌਜਵਾਨ ਗੈਸਟੀ ਗੈਲਰੀ ਤੋਂ ਛਾਲ ਮਾਰ ਕੇ ਸੰਸਦ ਮੈਂਬਰਾਂ ਕੋਲ ਜਾ ਪਹੁੰਚੇ। ਬੁੱਧਵਾਰ ਨੂੰ ਲੋਕ ਸਭਾ ਦੀ ਕਾਰਵਾਈ ਦੌਰਾਨ ਸਦਨ ‘ਚ ਉਸ ਸਮੇਂ ਹਫੜਾ-ਦਫੜੀ ਦਾ ਮਾਹੌਲ ਬਣ ਗਿਆ, ਜਦੋਂ ਅਚਾਨਕ ਦੋ ਨੌਜਵਾਨ ਦਰਸ਼ਕ ਗੈਲਰੀ ‘ਚੋਂ ਸਦਨ ‘ਚ ਦਾਖਲ ਹੋ ਗਏ। ਛਾਲ ਮਾਰਦੇ ਹੀ ਦੋਵੇਂ ਨੌਜਵਾਨ ਅੱਗੇ ਵਧਣ ਲੱਗੇ।

ਉਸ ਸਮੇਂ ਸਦਨ ‘ਚ ਮੌਜੂਦ ਸੰਸਦ ਮੈਂਬਰਾਂ ਨੇ ਜਦੋਂ ਦੋਵਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਆਪਣੀ ਜੁੱਤੀ ‘ਚੋਂ ਕੁਝ ਕੱਢਣ ਦੀ ਕੋਸ਼ਿਸ਼ ਕੀਤੀ। ਕਈ ਸੰਸਦ ਮੈਂਬਰਾਂ ਨੇ ਇਹ ਵੀ ਦੱਸਿਆ ਕਿ ਉਸ ਸਮੇਂ ਸਦਨ ਦੇ ਅੰਦਰ ਪੀਲਾ ਧੂੰਆਂ ਵੀ ਦੇਖਿਆ ਗਿਆ ਸੀ। ਸੰਸਦ ਮੈਂਬਰਾਂ ਨੇ ਦੋਵਾਂ ਨੂੰ ਫੜ ਕੇ ਸੁਰੱਖਿਆ ਕਰਮੀਆਂ ਦੇ ਹਵਾਲੇ ਕਰ ਦਿੱਤਾ।

ਸਦਨ ਦੀ ਕਾਰਵਾਈ ਚਲਾ ਰਹੇ ਪ੍ਰਧਾਨਗੀ ਮੰਡਲ ਦੇ ਚੇਅਰਮੈਨ ਰਾਜਿੰਦਰ ਅਗਰਵਾਲ ਨੇ ਤੁਰੰਤ ਲੋਕ ਸਭਾ ਦੀ ਕਾਰਵਾਈ ਰੋਕ ਦਿੱਤੀ ਅਤੇ ਸਦਨ ਦੀ ਕਾਰਵਾਈ 2 ਵਜੇ ਤੱਕ ਮੁਲਤਵੀ ਕਰ ਦਿੱਤੀ। ਪੁਰਾਣੇ ਸੰਸਦ ਭਵਨ ‘ਤੇ ਅੱਤਵਾਦੀ ਹਮਲੇ ਦੀ 22ਵੀਂ ਬਰਸੀ ‘ਤੇ ਹੋਏ ਸੁਰੱਖਿਆ ਉਲੰਘਣ ਨੂੰ ਲੈ ਕੇ ਪਹਿਲਾਂ ਹੀ ਗੰਭੀਰ ਸਵਾਲ ਉਠਾਏ ਜਾ ਰਹੇ ਹਨ।

error: Content is protected !!