ਸੰਸਦ ‘ਚ ਹਮਲਾ ਕਰਨ ਵਾਲਿਆਂ ਨੂੰ ਪੰਨੂ ਨੇ 10 ਲੱਖ ਰੁਪਏ ਦੇਣ ਦਾ ਕੀਤਾ ਐਲਾਨ, ਕਹਿ’ਤੀ ਵੱਡੀ ਗੱਲ

ਸੰਸਦ ‘ਚ ਹਮਲਾ ਕਰਨ ਵਾਲਿਆਂ ਨੂੰ ਪੰਨੂ ਨੇ 10 ਲੱਖ ਰੁਪਏ ਦੇਣ ਦਾ ਕੀਤਾ ਐਲਾਨ, ਕਹਿ’ਤੀ ਵੱਡੀ ਗੱਲ

ਵੀਓਪੀ ਬਿਊਰੋ – ਬੀਤੇ ਕੱਲ੍ਹ ਭਾਰਤ ਦੀ ਸੰਸਦ ਵਿੱਚ ਕੁਝ ਨੌਜਵਾਨਾਂ ਵੱਲੋਂ ਕੀਤੀ ਗਈ ਸੁਰੱਖਿਆ ਦੀ ਉਲੰਘਣਾ ਤੋਂ ਬਾਅਦ ਪੂਰੇ ਵਿਸ਼ਵ ਵਿੱਚ ਇਹ ਖਬਰ ਛਾਈ ਹੋਈ ਹੈ। ਭਾਰਤ ਦੀ ਲੋਕ ਸਭਾ ਵਿੱਚ ਇਸ ਤਰ੍ਹਾਂ ਦੀ ਕਾਰਵਾਈ ਕਾਫੀ ਚਿੰਤਾਜਨਕ ਹੈ।

ਸੰਸਦ ‘ਤੇ ਹੋਏ ਅੱਤਵਾਦੀ ਹਮਲੇ ਦੇ 22 ਸਾਲਾਂ ਬਾਅਦ ਫਿਰ ਸੁਰੱਖਿਆ ਵਿੱਚ ਕੋਈ ਸੇਧਮਾਰੀ ਮਾਮਲੇ ਵਿੱਚ ਖਾਲਿਸਤਾਨੀ ਅੱਤਵਾਦੀ ਸੰਗਠਨ ਸਿੱਖ ਫਾਰ ਜਸਟਿਸ (SFJ) ਦੇ ਗੁਰਪਤਵੰਤ ਸਿੰਘ ਪੰਨੂ ਨੇ ਖੁਦ ਨੂੰ ਸ਼ਾਮਲ ਕਰ ਲਿਆ ਹੈ। ਪੰਨੂ ਨੇ ਸੰਸਦ ਵਿੱਚ ਘੁਸਪੈਠ ਮਾਮਲੇ ‘ਚ ਗ੍ਰਿਫਤਾਰ ਔਰਤ ਸਮੇਤ ਚਾਰ ਦੋਸ਼ੀਆਂ ਨੂੰ ਕਾਨੂੰਨੀ ਸਹਾਇਤਾ ਦੀ ਪੇਸ਼ਕਸ਼ ਕੀਤੀ ਹੈ।

ਪੰਨੂੰ ਨੇ ਇਸ ਮਾਮਲੇ ‘ਚ ਇਕ ਸੰਦੇਸ਼ ਜਾਰੀ ਕੀਤਾ ਹੈ। ਪਰ ਪੰਨੂ ਨੇ ਇਸ ਪੂਰੇ ਘਟਨਾਕ੍ਰਮ ਵਿੱਚ ਆਪਣੀ ਸ਼ਮੂਲੀਅਤ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਹੈ।

ਦਹਿਸ਼ਤਗਰਦ ਪੰਨੂ ਨੇ ਸੰਦੇਸ਼ ਵਿੱਚ ਕਿਹਾ ਹੈ ਕਿ ਸੰਸਦ ਹਮਲੇ ਦੀ ਬਰਸੀ ਮੌਕੇ ਸੰਸਦ ਦੀ ਸੁਰੱਖਿਆ ਦੀ ਉਲੰਘਣਾ ਕਰਨ ਵਾਲੇ ਚਾਰ ਮਰਦਾਂ ਅਤੇ ਔਰਤਾਂ ਨੂੰ 10 ਲੱਖ ਰੁਪਏ ਦੀ ਕਾਨੂੰਨੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।

error: Content is protected !!