ਹੈਵਾ.ਨੀਅਤ; ਬਲਾਤ.ਕਾਰ ਦਾ ਵਿਰੋਧ ਕਰਦੀ ਦੀਆਂ ਦੰਦਾਂ ਨਾਲ ਉਂਗਲਾਂ ਹੀ ਵੱਢ ਦਿੱਤੀਆਂ, ਘਰ ਵਿਚ ਇਕੱਲੀ ਮਹਿਲਾ ਵੇਖ ਹੋਇਆ ਦਾਖਲ, ਫਰਾਰ ਹੁੰਦਿਆਂ ਸਿਰ ਵਿਚ ਮਾਰ ਗਿਆ…

ਹੈਵਾ.ਨੀਅਤ; ਬਲਾਤ.ਕਾਰ ਦਾ ਵਿਰੋਧ ਕਰਦੀ ਦੀਆਂ ਦੰਦਾਂ ਨਾਲ ਉਂਗਲਾਂ ਹੀ ਵੱਢ ਦਿੱਤੀਆਂ, ਘਰ ਵਿਚ ਇਕੱਲੀ ਮਹਿਲਾ ਵੇਖ ਹੋਇਆ ਦਾਖਲ, ਫਰਾਰ ਹੁੰਦਿਆਂ ਸਿਰ ਵਿਚ ਮਾਰ ਗਿਆ…

ਵੀਓਪੀ ਬਿਊਰੋ, ਚੰਡੀਗੜ੍ਹ : ਸੈਕਟਰ-7 ਦੀ ਰਹਿਣ ਵਾਲੀ ਇਕ ਔਰਤ ਨਾਲ ਉਸ ਦੇ ਘਰ ‘ਚ ਵੜ ਕੇ ਇਕ ਵਿਅਕਤੀ ਨੇ ਜਬਰ-ਜਨਾਹ ਕਰਨ ਦੀ ਕੋਸ਼ਿਸ਼ ਕੀਤੀ। ਔਰਤ ਨੇ ਉਸ ਦਾ ਵਿਰੋਧ ਕੀਤਾ ਤਾਂ ਮੁਲਜ਼ਮ ਨੇ ਦੰਦਾਂ ਨਾਲ ਹੀ ਉਸ ਦੀਆਂ ਉਂਗਲਾਂ ਹੱਥ ਤੋਂ ਵੱਖ ਕਰ ਦਿੱਤੀਆਂ। ਉਸ ਦੇ ਸਿਰ ‘ਚ ਗੋਲ਼ੀ ਮਾਰ ਦਿੱਤੀ, ਜੋ ਸਿਰ ਦੀ ਸਾਈਡ ‘ਚ ਜ਼ਖ਼ਮ ਕਰਦੀ ਬਾਹਰ ਨਿਕਲ ਗਈ। ਘਟਨਾ ਵੀਰਵਾਰ ਦੁਪਹਿਰ 1.15 ਵਜੇ ਵਾਪਰੀ। ਉਸ ਸਮੇਂ ਪੀੜਤਾ ਘਰ ਵਿੱਚ ਇਕੱਲੀ ਸੀ।


ਮੁਲਜ਼ਮ ਔਰਤ ਦਾ ਕੋਈ ਪੁਰਾਣਾ ਜਾਣਕਾਰ ਦੱਸਿਆ ਜਾ ਰਿਹਾ ਹੈ। ਉਹ ਔਰਤ ਦੀ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਨਾਲ ਰੇਪ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਜਦੋਂ ਔਰਤ ਨੇ ਵਿਰੋਧ ਕੀਤਾ ਤਾਂ ਮੁਲਜ਼ਮ ਨੇ ਉਸ ਦੀਆਂ ਉਂਗਲਾਂ ਆਪਣੇ ਦੰਦਾਂ ਨਾਲ ਕੱਟ ਦਿੱਤੀਆਂ ਅਤੇ ਉਸ ’ਤੇ ਗੋਲ਼ੀ ਚਲਾ ਕੇ ਫਰਾਰ ਹੋ ਗਿਆ। ਖੂਨ ਨਾਲ ਲੱਥਪਥ ਔਰਤ ਚੀਕਦੀ ਹੋਈ ਗਰਾਊਂਡ ਫਲੋਰ ’ਤੇ ਪਹੁੰਚੀ ਅਤੇ ਏਅਰਫੋਰਸ ‘ਚ ਤਾਇਨਾਤ ਆਪਣੇ ਗੁਆਂਢੀ ਨੂੰ ਘਟਨਾ ਸਬੰਧੀ ਜਾਣਕਾਰੀ ਦਿੱਤੀ। ਆਸ-ਪਾਸ ਦੇ ਲੋਕਾਂ ਨੇ ਤੁਰੰਤ ਔਰਤ ਨੂੰ ਪੀ.ਜੀ.ਆਈ. ਪਹੁੰਚਾਇਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।
ਪੀੜਤਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਪਤੀ ਬੱਚਿਆਂ ਨਾਲ ਦਿੱਲੀ ਰਹਿੰਦਾ ਹੈ। ਉਹ ਦਿੱਲੀ ‘ਚ ਸੀ.ਪੀ.ਡਬਲਿਊ. ਵਿਭਾਗ ‘ਚ ਤਾਇਨਾਤ ਹੈ ਅਤੇ ਉਹ ਸੈਕਟਰ-9 ਸਥਿਤ ਸੀ.ਪੀ.ਡਬਲਿਊ. ਵਿੱਚ ਕੰਮ ਕਰਦੀ ਹੈ। ਨੌਕਰੀ ਕਾਰਨ ਉਹ ਪਿਛਲੇ 3 ਸਾਲਾਂ ਤੋਂ ਇੱਥੇ ਸੈਕਟਰ-7 ਵਿੱਚ ਰਹਿ ਰਹੀ ਹੈ। ਮੁਲਜ਼ਮ ਦਿਨੇਸ਼ ਪੀੜਤਾ ਨਾਲ ਉਸ ਦੇ ਦਫ਼ਤਰ ‘ਚ ਕੰਮ ਕਰਦਾ ਸੀ ਅਤੇ ਪਹਿਲਾਂ ਉਹ ਉਨ੍ਹਾਂ ਦਾ ਗੁਆਂਢੀ ਵੀ ਸੀ।
ਮਾਮਲੇ ‘ਚ ਸੈਕਟਰ-26 ਥਾਣਾ ਪੁਲਿਸ ਨੇ ਪੀੜਤਾ ਦੇ ਬਿਆਨ ਦਰਜ ਕਰ ਲਿਆ ਹੈ। ਪੁਲਿਸ ਮਾਮਲੇ ਵਿੱਚ ਅੱਗੇ ਦੀ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਫੜਨ ‘ਚ ਜੁਟੀ ਹੋਈ ਹੈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਪੀੜਤਾ ਦਾ ਮੋਬਾਈਲ ਵੀ ਆਪਣੇ ਨਾਲ ਲੈ ਗਿਆ ਸੀ। ਸੂਤਰਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਮੁਲਜ਼ਮ ਅਤੇ ਪੀੜਤਾ ਦੋਵਾਂ ਨੂੰ ਮੋਬਾਈਲ ’ਤੇ ਫ਼ੋਨ ਕਰ ਕੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਦੋਵੇਂ ਮੋਬਾਈਲ ਨੰਬਰ ਲਗਾਤਾਰ ਸਵਿਚ ਆਫ਼ ਆ ਰਹੇ ਹਨ।

error: Content is protected !!