ਰੋਹਿਤ ਸ਼ਰਮਾ ਨੂੰ ਰੀਪਲੇਸ ਕਰ ਹਾਰਦਿਕ ਪੰਡਯਾ ਨੂੰ ਬਣਾਇਆ ਗਿਆ ਮੁੰਬਈ ਇੰਡੀਅਨਜ਼ ਦਾ ਕਪਤਾਨ, ਰੋਹਿਤ ਦੇ ਖੇਡਣ ‘ਤੇ ਸਸਪੈਂਸ

ਰੋਹਿਤ ਸ਼ਰਮਾ ਨੂੰ ਰੀਪਲੇਸ ਕਰ ਹਾਰਦਿਕ ਪੰਡਯਾ ਨੂੰ ਬਣਾਇਆ ਗਿਆ ਮੁੰਬਈ ਇੰਡੀਅਨਜ਼ ਦਾ ਕਪਤਾਨ, ਰੋਹਿਤ ਦੇ ਖੇਡਣ ‘ਤੇ ਸਸਪੈਂਸ

ਮੁੰਬਈ (ਵੀਓਪੀ ਬਿਊਰੋ) ਭਾਰਤੀ ਕ੍ਰਿਕਟ ਟੀਮ ਦੇ ਆਲਰਾਊਂਡਰ ਹਾਰਦਿਕ ਪੰਡਯਾ ਇੰਡੀਅਨ ਪ੍ਰੀਮੀਅਰ ਲੀਗ ਦੇ 2024 ਸੀਜ਼ਨ ਵਿੱਚ ਮੁੰਬਈ ਇੰਡੀਅਨਜ਼ ਦੀ ਕਪਤਾਨੀ ਕਰਨਗੇ। ਉਹ ਰੋਹਿਤ ਸ਼ਰਮਾ ਦੀ ਜਗ੍ਹਾ ਲਵੇਗਾ, ਜਿਸ ਨੇ MI ਨੂੰ 5 ਖਿਤਾਬ ਜਿੱਤਵਾਏ ਹਨ। ਮੁੰਬਈ ਇੰਡੀਅਨ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ।

ਹਾਲਾਂਕਿ ਫ੍ਰੈਂਚਾਇਜ਼ੀ ਨੇ ਰੋਹਿਤ ਸ਼ਰਮਾ ਦੀ ਭੂਮਿਕਾ ਬਾਰੇ ਸਪੱਸ਼ਟ ਨਹੀਂ ਕੀਤਾ ਹੈ। ਫਰੈਂਚਾਇਜ਼ੀ ਨੇ ਪੰਡਯਾ ਨੂੰ 19 ਦਿਨ ਪਹਿਲਾਂ ਗੁਜਰਾਤ ਟਾਇਟਨਸ ਨਾਲ 15 ਕਰੋੜ ਰੁਪਏ ਵਿੱਚ ਸੌਦਾ ਕੀਤਾ ਸੀ। ਪੰਡਯਾ ਲਈ ਦੋਵਾਂ ਫ੍ਰੈਂਚਾਇਜ਼ੀ ਵਿਚਕਾਰ ਨਕਦ ਸੌਦਾ ਹੋਇਆ ਸੀ। ਉਦੋਂ ਤੋਂ ਹੀ ਪੰਡਯਾ ਦੇ ਕਪਤਾਨ ਬਣਨ ਦੀਆਂ ਅਟਕਲਾਂ ਲੱਗ ਰਹੀਆਂ ਸਨ।

ਫਰੈਂਚਾਇਜ਼ੀ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਕਿਹਾ- ਆਲਰਾਊਂਡਰ ਖਿਡਾਰੀ ਪੰਡਯਾ ਮੁੰਬਈ ਇੰਡੀਅਨਜ਼ ਦੀ ਕਪਤਾਨੀ ਸੰਭਾਲਣ ਲਈ ਤਿਆਰ ਹਨ। ਉਹ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਨਿਭਾਉਣ ਵਾਲੇ ਅਤੇ ਸਭ ਤੋਂ ਸਫਲ ਕਪਤਾਨ ਰੋਹਿਤ ਸ਼ਰਮਾ ਦੀ ਥਾਂ ਲੈਣਗੇ।

ਮੁੰਬਈ ਫਰੈਂਚਾਇਜ਼ੀ ਨੇ ਰੋਹਿਤ ਸ਼ਰਮਾ ਤੋਂ ਬਾਅਦ ਹਾਰਦਿਕ ਪੰਡਯਾ ‘ਤੇ ਕਪਤਾਨੀ ਲਈ ਭਰੋਸਾ ਜਤਾਇਆ ਹੈ। ਪੰਡਯਾ ਨੇ ਪਹਿਲੇ ਹੀ ਸੀਜ਼ਨ ‘ਚ ਗੁਜਰਾਤ ਟਾਈਟਨਸ ਨੂੰ ਚੈਂਪੀਅਨ ਬਣਾਇਆ ਸੀ। ਗੁਜਰਾਤ ਦੀ ਟੀਮ 2022 ਸੀਜ਼ਨ ਵਿੱਚ ਚੈਂਪੀਅਨ ਅਤੇ 2023 ਵਿੱਚ ਉਪ ਜੇਤੂ ਰਹੀ। ਪੰਡਯਾ ਦੇ ਜਾਣ ਤੋਂ ਬਾਅਦ ਗੁਜਰਾਤ ਟਾਈਟਨਸ ਨੇ ਸ਼ੁਭਮਨ ਗਿੱਲ ਨੂੰ ਕਪਤਾਨ ਬਣਾਇਆ ਹੈ।

error: Content is protected !!