Skip to content
Wednesday, December 18, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
December
16
ਪੰਜਾਬ ਵਿਚ ਸੀਤ ਲਹਿਰ, ਸ਼ਿਮਲੇ ਤੋਂ ਵੀ ਠੰਢੇ ਰਹੇ ਅੰਮ੍ਰਿਤਸਰ ਤੇ ਲੁਧਿਆਣਾ, ਇਨ੍ਹਾਂ ਜ਼ਿਲ੍ਹਿਆਂ ਵਿਚ ਬਾਰਿਸ਼ ਛੇੜੇਗੀ ਕੰਬਣੀ, ਪਹਾੜਾਂ ਵਿਚ ਬਰਫਬਾਰੀ ਦਾ ਦਿਸਿਆ ਅਸਰ
Latest News
National
Punjab
ਪੰਜਾਬ ਵਿਚ ਸੀਤ ਲਹਿਰ, ਸ਼ਿਮਲੇ ਤੋਂ ਵੀ ਠੰਢੇ ਰਹੇ ਅੰਮ੍ਰਿਤਸਰ ਤੇ ਲੁਧਿਆਣਾ, ਇਨ੍ਹਾਂ ਜ਼ਿਲ੍ਹਿਆਂ ਵਿਚ ਬਾਰਿਸ਼ ਛੇੜੇਗੀ ਕੰਬਣੀ, ਪਹਾੜਾਂ ਵਿਚ ਬਰਫਬਾਰੀ ਦਾ ਦਿਸਿਆ ਅਸਰ
December 16, 2023
Voice of Punjab
ਪੰਜਾਬ ਵਿਚ ਸੀਤ ਲਹਿਰ, ਸ਼ਿਮਲੇ ਤੋਂ ਵੀ ਠੰਢੇ ਰਹੇ ਅੰਮ੍ਰਿਤਸਰ ਤੇ ਲੁਧਿਆਣਾ, ਇਨ੍ਹਾਂ ਜ਼ਿਲ੍ਹਿਆਂ ਵਿਚ ਬਾਰਿਸ਼ ਛੇੜੇਗੀ ਕੰਬਣੀ, ਪਹਾੜਾਂ ਵਿਚ ਬਰਫਬਾਰੀ ਦਾ ਦਿਸਿਆ ਅਸਰ
ਵੀਓਪੀ ਬਿਊਰੋ, ਚੰਡੀਗੜ੍ਹ : ਪਹਾੜਾਂ ’ਚ ਬਰਫ਼ਬਾਰੀ ਨੇ ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ਵਿਚ ਕੰਬਣੀ ਛੇੜ ਦਿੱਤੀ ਹੈ। ਤਾਪਮਾਨ ’ਚ ਤੇਜ਼ੀ ਨਾਲ ਗਿਰਾਵਟ ਆਈ ਹੈ। ਪੰਜਾਬ, ਹਰਿਆਣਾ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਦੀਆਂ ਕਈ ਥਾਵਾਂ ਦਾ ਘੱਟ ਤੋਂ ਘੱਟ ਤਾਪਮਾਨ ਡਿੱਗ ਕੇ ਪੰਜ ਡਿਗਰੀ ਸੈਲਸੀਅਸ ਤੋਂ ਹੇਠਾਂ ਆ ਗਿਆ ਹੈ। ਪੰਜਾਬ ਦੇ ਅੰਮ੍ਰਿਤਸਰ ਤੇ ਲੁਧਿਆਣਾ ਜ਼ਿਲ੍ਹੇ ਸ਼ਿਮਲੇ ਤੋਂ ਵੀ ਠੰਢੇ ਰਹੇ। ਇਨ੍ਹਾਂ ਦਾ ਤਾਪਮਾਨ ਅੱਜ 4 ਡਿਗਰੀ ਦਰਜ ਕੀਤਾ ਗਿਆ। ਦਿੱਲੀ ਦਾ ਵੀ ਘੱਟੋ-ਘੱਟ ਤਾਪਮਾਨ 4.9 ਡਿਗਰੀ ਸੈਲਸੀਅਸ ’ਤੇ ਆ ਗਿਆ ਹੈ, ਜਿਹੜਾ ਸ਼ਿਮਲੇ ਦੇ ਘੱਟ ਤੋਂ ਘੱਟ ਤਾਪਮਾਨ 6.8 ਡਿਗਰੀ ਤੋਂ ਕਰੀਬ ਦੋ ਡਿਗਰੀ ਘੱਟ ਹੈ। ਮੌਸਮ ਵਿਭਾਗ (ਆਈਐੱਮਡੀ) ਦਾ ਮੰਨਣਾ ਹੈ ਕਿ ਘੱਟ ਤੋਂ ਘੱਟ ਤਾਪਮਾਨ ’ਚ ਅਗਲੇ ਚਾਰ ਤੋਂ ਪੰਜ ਦਿਨਾਂ ਤੱਕ ਰਾਹਤ ਮਿਲਣ ਦੀ ਸੰਭਾਵਨਾ ਨਹੀਂ ਹੈ। ਇੱਥੋਂ ਤੱਕ ਕਿ ਇਕ-ਦੋ ਦਿਨਾਂ ’ਚ ਉੱਤਰ ਭਾਰਤ ਦੇ ਕਈ ਇਲਾਕਿਆਂ ’ਚ ਸੀਤ ਲਹਿਰ ਦਾ ਖ਼ਦਸ਼ਾ ਹੈ। ਦਿੱਲੀ ਤੇ ਹਰਿਆਣਾ ਦੇ ਹਿਸਾਰ ਦਾ ਤਾਪਮਾਨ ਸੀਤ ਲਹਿਰ ਦੇ ਕਰੀਬ ਪੁੱਜ ਚੁੱਕਾ ਹੈ।
ਬਿਹਾਰ-ਝਾਰਖੰਡ ਦਾ ਤਾਪਮਾਨ ਵੀ ਤੇਜ਼ੀ ਨਾਲ ਡਿੱਗ ਰਿਹਾ ਹੈ। ਉਧਰ, ਪੰਜਾਬ ਦੇ ਚਾਰ ਦੇ ਜ਼ਿਲ੍ਹਿਆਂ ਵਿਚ ਬਾਰਿਸ਼ ਦੀ ਸੰਭਾਵਨਾ ਹੈ। ਹਾਲਾਂਕਿ ਸੰਭਾਵਨਾ ਕਾਫੀ ਘੱਟ ਹੈ। ਮੌਸਮ ਵਿਭਾਗ ਅਨੁਸਾਰ ਸ਼ਨੀਵਾਰ ਤੇ ਐਤਵਾਰ ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਤੇ ਹੁਸ਼ਿਆਰਪੁਰ ਵਿਚ ਬਾਰਿਸ਼ ਪੈ ਸਕਦੀ ਹੈ।
ਉਧਰ, ਦਿਨ ਵੇਲੇ ਧੁੱਪ ਖਿੜਨ ਕਾਰਨ ਦਿਨ ਤੇ ਰਾਤ ਦੇ ਤਾਪਮਾਨ ਵਿਚ ਕਾਫੀ ਜ਼ਿਆਦਾ ਅੰਤਰ ਵੇਖਣ ਨੂੰ ਮਿਲ ਰਿਹਾ ਹੈ। ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ 20-22 ਡਿਗਰੀ ਰਿਕਾਰਡ ਕੀਤਾ ਗਿਆ ਜਦਕਿ ਰਾਤ ਦਾ ਤਾਪਮਾਨ 5 ਡਿਗਰੀ ਦੇ ਆਸਪਾਸ ਰਹਿ ਰਿਹਾ ਹੈ। ਇਹ ਤਾਪਮਾਨ ਦਾ ਅੰਤਰ ਸਿਹਤ ਨੂੰ ਬਿਮਾਰ ਕਰਨ ਵਾਲਾ ਹੈ।
ਦਿੱਲੀ ਦੀ ਸਵੇਰ ਦੀ ਠੰਢ ਦਾ ਅੰਦਾਜ਼ਾ ਇਸੇ ਤੋਂ ਲਾਇਆ ਜਾ ਸਕਦਾ ਹੈ ਕਿ ਮੈਦਾਨੀ ਇਲਾਕਿਆਂ ’ਚ ਅੰਮ੍ਰਿਤਸਰ ਨੂੰ ਸਭ ਤੋਂ ਠੰਢਾ ਮੰਨਿਆ ਜਾਂਦਾ ਹੈ, ਜਿਸ ਦਾ ਤਾਪਮਾਨ 4.9 ਡਿਗਰੀ ਹੈ। ਇਸੇ ਤਰ੍ਹਾਂ ਰਾਜਸਥਾਨ ਦੇ ਚੁਰੂ ਦਾ ਘੱਟੋ ਘੱਟ ਤਾਪਮਾਨ ਵੀ ਦਿੱਲੀ ਤੋ 2.5 ਡਿਗਰੀ ਜ਼ਿਆਦਾ ਹੈ। ਉੱਤਰ ਪ੍ਰਦੇਸ਼ ਦੇ ਮੇਰਠ, ਬਰੇਲੀ, ਲਖਨਊ, ਬਹਿਰਾਇਚ ਤੇ ਗੋਰਖਪੁਰ ਦਾ ਘੱਟੋ ਘੱਟ ਪਾਰਾ 10 ਡਿਗਰੀ ਤੋਂ ਹੇਠਾਂ ਖਿਸਕ ਗਿਆ ਹੈ। ਪੰਜਾਬ-ਹਰਿਆਣਾ ਦੇ ਸਾਰੇ ਇਲਾਕਿਆਂ ਦਾ ਘੱਟੋ ਘੱਟ ਤਾਪਮਾਨ 10 ਡਿਗਰੀ ਤੋਂ ਘੱਟ ਹੈ। ਸਵੇਰੇ ਤੇ ਦੇਰ ਰਾਤ ਦਾ ਤਾਪਮਾਨ ਤਾਂ ਘੱਟ ਹੈ, ਪਰ ਦੁਪਹਿਰ ਦਾ ਤਾਪਮਾਨ ਹਾਲੇ ਵੀ ਸਾਧਾਰਨ ਤੋਂ ਉੱਪਰ ਹੈ। ਦੋ-ਤਿੰਨ ਦਿਨਾਂ ’ਚ ਪੱਛਮੀ ਗੜਬੜੀ ਮੁੜ ਸਰਗਰਮ ਹੋਣ ਨਾਲ ਪਹਾੜਾਂ ’ਚ ਬਰਫ਼ਬਾਰੀ ਵੱਧ ਸਕਦੀ ਹੈ। ਨਾਲ ਹੀ ਮੈਦਾਨੀ ਇਲਾਕਿਆਂ ’ਚ ਕਿਤੇ-ਕਿਤੇ ਬਾਰਿਸ਼ ਹੋਣ ਦੇ ਵੀ ਆਸਾਰ ਹਨ।
Post navigation
ਹੈਵਾ.ਨੀਅਤ; ਬਲਾਤ.ਕਾਰ ਦਾ ਵਿਰੋਧ ਕਰਦੀ ਦੀਆਂ ਦੰਦਾਂ ਨਾਲ ਉਂਗਲਾਂ ਹੀ ਵੱਢ ਦਿੱਤੀਆਂ, ਘਰ ਵਿਚ ਇਕੱਲੀ ਮਹਿਲਾ ਵੇਖ ਹੋਇਆ ਦਾਖਲ, ਫਰਾਰ ਹੁੰਦਿਆਂ ਸਿਰ ਵਿਚ ਮਾਰ ਗਿਆ…
ਪਹਿਲਾਂ ਨਹੀਂ ਵੇਖਿਆ ਹੋਵੇਗਾ ਅਜਿਹਾ ਕਾਰਨਾਮਾ, 200 ਫੁੱਟ ਤੋਂ ਵੱਧ ਦੀ ਸੀ ਉਚਾਈ, ਸਕੂਟੀ ਉਤੇ ਬੈਠ ਕੇ ਕੀਤੀ ਪੈਰਾਗਲਾਈਡਿੰਗ (ਵੇਖੋ ਵੀਡੀਓ)
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us