ਪਹਿਲਾਂ ਨਹੀਂ ਵੇਖਿਆ ਹੋਵੇਗਾ ਅਜਿਹਾ ਕਾਰਨਾਮਾ, 200 ਫੁੱਟ ਤੋਂ ਵੱਧ ਦੀ ਸੀ ਉਚਾਈ, ਸਕੂਟੀ ਉਤੇ ਬੈਠ ਕੇ ਕੀਤੀ ਪੈਰਾਗਲਾਈਡਿੰਗ (ਵੇਖੋ ਵੀਡੀਓ)

ਪਹਿਲਾਂ ਨਹੀਂ ਵੇਖਿਆ ਹੋਵੇਗਾ ਅਜਿਹਾ ਕਾਰਨਾਮਾ, 200 ਫੁੱਟ ਤੋਂ ਵੱਧ ਦੀ ਸੀ ਉਚਾਈ, ਸਕੂਟੀ ਉਤੇ ਬੈਠ ਕੇ ਕੀਤੀ ਪੈਰਾਗਲਾਈਡਿੰਗ (ਵੇਖੋ ਵੀਡੀਓ)


ਵੀਓਪੀ ਬਿਊਰੋ, ਨੈਸ਼ਨਲ-ਪੰਜਾਬੀ ਆਪਣੇ ਹੈਰਾਨ ਕਰਨ ਵਾਲੇ ਕਾਰਨਾਮੇ ਕਰਨ ਵਾਸਤੇ ਜਾਣੇ ਜਾਂਦੇ ਹਨ। ਇਸੇ ਤਰ੍ਹਾਂ ਦਾ ਇਕ ਕਾਰਨਾਮਾ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਵਿਚ ਇਕ ਪੰਜਾਬੀ ਨੌਜਵਾਨ ਨੇ ਕਰ ਵਿਖਾਇਆ। ਉਸ ਨੇ ਸਕੂਟੀ ਨਾਲ ਪੈਰਾਗਲਾਈਡਿੰਗ ਕੀਤੀ। ਪੈਰਾਗਲਾਈਡਰ ਨੇ ਸਕੂਟੀ ਨਾਲ ਆਸਮਾਨ ਵਿਚ 6 ਤੋਂ 7 ਕਿਲੋਮੀਟਰ ਦੀ ਉਡਾਣ ਭਰੀ।


ਇਸ ਦੌਰਾਨ ਉਸ ਨੂੰ ਦੇਖਣ ਲਈ ਲੋਕਾਂ ਦੀ ਭੀੜ ਵੀ ਉਮੜੀ, ਜੋ ਕਿ ਉਸ ਨੂੰ ਦੇਖ ਕੇ ਹੈਰਾਨ ਸਨ। ਉਸ ਨੇ ਨਾ ਸਿਰਫ ਉਡਾਣ ਭਰੀ ਸਗੋਂ ਸਕੂਟੀ ਨੂੰ ਪੂਰੀ ਸਮਰੱਥਾ ਨਾਲ ਲੈਂਡ ਵੀ ਕਰਾਇਆ। ਆਮ ਤੌਰ ‘ਤੇ ਲੋਕ ਪੈਰਾਗਲਾਈਡਿੰਗ ਦਾ ਨਾਂ ਸੁਣਕੇ ਹੀ ਡਰ ਜਾਂਦੇ ਹਨ ਪਰ ਹਰਸ਼ ਨੇ ਤਾਂ ਸਕੂਟੀ ਨੂੰ ਵੀ ਹਵਾ ਵਿਚ ਉਡਾ ਕੇ ਪੈਰਾਗਲਾਈਡਿੰਗ ਕੀਤੀ।
ਪਾਇਲਟ ਕੁਝ ਦੇਰ ਤੱਕ ਜ਼ਮੀਨ ਤੋਂ 200 ਫੁੱਟ ਤੋਂ ਵੱਧ ਉਚਾਈ ‘ਤੇ ਉਡਦਾ ਰਿਹਾ। ਪਾਇਲਟ ਦੇ ਇਸ ਹੈਰਾਨੀਜਨਕ ਕਾਰਨਾਮੇ ਦਾ ਵੀਡੀਓ ਵੀ ਸੋਸ਼ਲ ਮੀਡੀਆ ਉਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।ਪੰਜਾਬ ਵਾਸੀ ਹਰਸ਼ ਨੇ ਉਹ ਉਡਾਣ ਬਿਲਾਸਪੁਰ ਦੀ ਬੰਦਲਾ ਸਾਈਡ ਤੋਂ ਭਰੀ ਤੇ ਗੋਵਿੰਦ ਸਾਗਰ ਝੀਲ ਦੇ ਕਿਨਾਰੇ ਲੈਂਡ ਕੀਤਾ।ਇਹ ਕਈ ਸਾਲਾਂ ਤੋਂ ਪੈਰਾਗਲਾਈਡਿੰਗ ਕਰ ਰਿਹਾ ਹੈ। ਇਸ ਨਾਲ ਪੈਰਾਗਲਾਈਡਿੰਗ ਵਿਚ ਉਸ ਦੀ ਮੁਹਾਰਤ ਹੋ ਗਈ ਹੈ। ਹਰਸ਼ ਨੇ ਇਲੈਕਟ੍ਰਿਕ ਸਕੂਟੀ ਦੇ ਨਾਲ ਪੈਰਾਗਲਾਈਡਿੰਗ ਕੀਤੀ ਤੇ ਉਹ 7 ਤੋਂ 8 ਮਿੰਟ ਤੱਕ ਸਕੂਟੀ ਨਾਲ ਹਵਾ ਵਿਚ ਉਡਦਾ ਰਿਹਾ।

error: Content is protected !!