ਆਹ ਕਿੱਧਰ ਨੂੰ ਤੁਰ ਪਈ ਪੰਜਾਬ ਦੀ ਨੌਜਵਾਨੀ… ਘਰਵਾਲੀ ਦੀ ਝਿੜਕ ਦੇ ਡਰੋਂ ਅਗਵਾ ਹੋਣ ਦੀ ਖੁਦ ਹੀ ਰਚੀ ਸਾਜਿਸ਼, 4 ਦਿਨਾਂ ਬਾਅਦ ਪੁਲਿਸ ਨੇ ਲੱਭ ਲਿਆ

ਆਹ ਕਿੱਧਰ ਨੂੰ ਤੁਰ ਪਈ ਪੰਜਾਬ ਦੀ ਨੌਜਵਾਨੀ… ਘਰਵਾਲੀ ਦੀ ਝਿੜਕ ਦੇ ਡਰੋਂ ਅਗਵਾ ਹੋਣ ਦੀ ਖੁਦ ਹੀ ਰਚੀ ਸਾਜਿਸ਼, 4 ਦਿਨਾਂ ਬਾਅਦ ਪੁਲਿਸ ਨੇ ਲੱਭ ਲਿਆ

ਕਪੂਰਥਲਾ (ਵੀਓਪੀ ਬਿਊਰੋ) ਨਸ਼ਾ ਤੇ ਆਇਆਸ਼ੀ ਨੇ ਨੌਜਵਾਨ ਪੀੜੀ ਦਾ ਬੇੜਾ ਗਰਕ ਕਰ ਸੁੱਟਿਆ ਹੈ। ਅਜਿਹਾ ਹੀ ਇੱਕ ਮਾਮਲ ਪੰਜਾਬ ਦੇ ਕਪੂਰਥਲਾ ਤੋਂ ਸਾਹਮਣੇ ਆਇਆ ਹੈ। ਕਪੂਰਥਲਾ ਦੇ ਪਿੰਡ ਖੈੜਾ ਬੇਟ ਦੇ 36 ਸਾਲਾ ਜਸਵੰਤ ਸਿੰਘ ਨੂੰ 12 ਦਸੰਬਰ ਨੂੰ ਅਗਵਾ ਕਰਨ ਦੀ ਕਹਾਣੀ ਝੂਠੀ ਨਿਕਲੀ ਹੈ। ਜਸਵੰਤ ਸਿੰਘ ਨੇ ਆਪਣੇ ਪਿਤਾ ਅਤੇ ਪਤਨੀ ਦੇ ਝਿੜਕਾਂ ਦੇ ਡਰੋਂ ਖੁਦ ਹੀ ਅਗਵਾ ਕਰਨ ਦੀ ਕਹਾਣੀ ਖੁਦ ਰਚੀ ਸੀ।

ਸੀਸੀਟੀਵੀ ਫੁਟੇਜ ਅਤੇ ਕਾਲ ਲੋਕੇਸ਼ਨ ਦੇ ਆਧਾਰ ’ਤੇ ਥਾਣਾ ਫੱਤੂਢੀਂਗਾ ਦੀ ਪੁਲਿਸ ਨੇ ਜਸਵੰਤ ਸਿੰਘ ਨੂੰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦੇ ਬੰਗਾ ਤੋਂ ਬਰਾਮਦ ਕਰਕੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਹੈ। ਬੇਸ਼ੱਕ ਜਸਵੰਤ ਦੇ ਪਿਤਾ ਦੀ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਫੱਤੂਢੀਂਗਾ ਵਿੱਚ ਅਗਵਾ ਦਾ ਕੇਸ ਦਰਜ ਕੀਤਾ ਗਿਆ ਸੀ ਪਰ ਹੁਣ ਪੁਲਿਸ ਨੇ ਅਗਵਾ ਦੀ ਝੂਠੀ ਕਹਾਣੀ ਰਚ ਕੇ ਪੁਲਿਸ ਨੂੰ ਗੁੰਮਰਾਹ ਕਰਨ ਲਈ ਜਸਵੰਤ ਸਿੰਘ ਖ਼ਿਲਾਫ਼ ਕਾਰਵਾਈ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।

ਡੀਐਸਪੀ ਸੁਲਤਾਨਪੁਰ ਲੋਧੀ ਬਬਨਦੀਪ ਸਿੰਘ ਨੇ ਦੱਸਿਆ ਕਿ ਬਲਬੀਰ ਸਿੰਘ ਵਾਸੀ ਪਿੰਡ ਖੈੜਾ ਬੇਟ ਨੇ ਥਾਣਾ ਫੱਤੂਢੀਂਗਾ ਦੀ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਸ ਦਾ 36 ਸਾਲਾ ਇਕਲੌਤਾ ਪੁੱਤਰ ਜਸਵੰਤ ਸਿੰਘ 12 ਦਸੰਬਰ ਦੀ ਸਵੇਰ ਆਪਣੀ ਪਤਨੀ ਨੂੰ ਛੱਡਣ ਲਈ ਕਾਰ ਰਾਹੀਂ ਕਪੂਰਥਲਾ ਗਿਆ ਸੀ। ਪਰ ਬਾਅਦ ਵਿੱਚ ਘਰ ਨਹੀਂ ਪਰਤਿ। ਕਾਫੀ ਦੇਰ ਤੱਕ ਜਦੋਂ ਉਹ ਵਾਪਸ ਨਾ ਆਇਆ ਤਾਂ ਉਸ ਦੇ ਫੋਨ ‘ਤੇ ਕਾਲ ਆਈ ਤਾਂ ਉਸ ਨੇ ਫੋਨ ਬੰਦ ਕਰ ਦਿੱਤਾ ਅਤੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ।

ਉਸ ਦੇ ਪਿਤਾ ਅਨੁਸਾਰ ਤਲਾਸ਼ੀ ਦੌਰਾਨ ਉਸ ਦੀ ਕਾਰ ਪਿੰਡ ਸੁਰਖਪੁਰ ਨੇੜੇ ਪਈ ਮਿਲੀ। ਕਾਰ ਦੇ ਸਟੀਅਰਿੰਗ ਵ੍ਹੀਲ ਵਿੱਚ ਚਾਬੀ ਫਸੀ ਹੋਈ ਸੀ ਅਤੇ ਖਿੜਕੀਆਂ ਵੀ ਖੁੱਲ੍ਹੀਆਂ ਸਨ ਅਤੇ ਅੰਦਰ ਜਸਵੰਤ ਸਿੰਘ ਦੇ ਪੈਰ ਦੀ ਇੱਕ ਜੁੱਤੀ ਵੀ ਪਈ ਸੀ। ਪਿਤਾ ਨੇ ਕਿਹਾ ਹੈ ਕਿ ਉਸ ਦੀ ਪਿੰਡ ਵਿੱਚ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ। ਉਸ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਉਸ ਦੇ ਪੁੱਤਰ ਨੂੰ ਜਲਦੀ ਲੱਭਿਆ ਜਾਵੇ।

ਜਸਵੰਤ ਸਿੰਘ ਦੀ ਪਤਨੀ ਇੰਦਰਜੀਤ ਕੌਰ ਨੇ ਦੱਸਿਆ ਕਿ 12 ਦਸੰਬਰ ਨੂੰ ਉਸ ਦਾ ਆਈਲੈਟਸ ਕਰਨ ਤੋਂ ਬਾਅਦ ਉਸ ਦਾ ਪਤੀ ਘਰ ਵਾਪਸ ਨਹੀਂ ਆਇਆ ਤਾਂ ਉਸ ਨੂੰ ਇਸ ਬਾਰੇ ਆਪਣੇ ਪਰਿਵਾਰਕ ਮੈਂਬਰਾਂ ਤੋਂ ਪਤਾ ਲੱਗਾ। ਉਸ ਨੇ ਪੁਲਿਸ ਨੂੰ ਆਪਣੇ ਪਤੀ ਨੂੰ ਲੱਭਣ ਦੀ ਬੇਨਤੀ ਕੀਤੀ ਸੀ।

ਡੀਐਸਪੀ ਅਨੁਸਾਰ ਉਸ ਸਮੇਂ ਪੁਲਿਸ ਨੇ ਪਿਤਾ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਵੱਲੋਂ ਅਗਵਾ ਕਰਨ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਥਾਣਾ ਫੱਤੂਢੀਂਗਾ ਦੇ ਐਸਐਚਓ ਕੰਵਰਜੀਤ ਸਿੰਘ ਬੱਲ ਦੀ ਟੀਮ ਨੇ ਸੀਸੀਟੀਵੀ ਫੁਟੇਜ, ਕਾਲ ਲੋਕੇਸ਼ਨ ਅਤੇ ਤਕਨੀਕੀ ਆਧਾਰ ’ਤੇ ਜਸਵੰਤ ਸਿੰਘ ਨੂੰ ਨਵਾਂਸ਼ਹਿਰ ਦੇ ਬੰਗਾ ਤੋਂ ਬਰਾਮਦ ਕੀਤਾ।

ਡੀਐਸਪੀ ਅਨੁਸਾਰ ਜਸਵੰਤ ਸਿੰਘ ਨੇ ਪੁਲਿਸ ਪੁੱਛਗਿੱਛ ਦੌਰਾਨ ਮੰਨਿਆ ਕਿ ਉਹ ਮਾੜੀ ਸੰਗਤ ਵਿੱਚ ਪੈ ਗਿਆ ਸੀ। ਉਸਨੇ ਆਪਣੇ ਦੋਸਤਾਂ ਨਾਲ ਘੁੰਮਣ ‘ਤੇ ਆਪਣੇ ਪਿਤਾ ਦੇ 1 ਲੱਖ ਰੁਪਏ ਖਰਚ ਕੀਤੇ ਸਨ। ਇੱਕ ਲੱਖ ਰੁਪਏ ਖਰਚ ਕਰਕੇ ਉਸ ਦੇ ਪਿਤਾ ਅਤੇ ਪਤਨੀ ਨੇ ਉਸ ਨੂੰ ਝਿੜਕਣਾ ਸੀ, ਇਸੀ ਦੇ ਡਰੋਂ ਉਸ ਨੇ ਆਪਣੇ ਹੀ ਅਗਵਾ ਹੋਣ ਦੀ ਝੂਠੀ ਕਹਾਣੀ ਰਚੀ। ਡੀਐਸਪੀ ਅਨੁਸਾਰ ਹੁਣ ਪੁਲਿਸ ਜਸਵੰਤ ਸਿੰਘ ਖ਼ਿਲਾਫ਼ ਕਾਰਵਾਈ ਕਰਨ ਦੀ ਤਿਆਰੀ ਕਰ ਰਹੀ ਹੈ। ਫਿਲਹਾਲ ਜਸਵੰਤ ਸਿੰਘ ਨੂੰ ਉਸਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।

error: Content is protected !!