ਡੀਜੇ ਉਤੇ ਹਥਿਆਰ ਲਹਿਰਾ ਲਾ ਰਿਹਾ ਸੀ ਠੁਮਕੇ, ਪੁਲਿਸ ਆਉਂਦੀ ਵੇਖ ਭੱਜਦੇ ਨੇ ਛੱਤ ਤੋਂ ਛਾਲ ਮਾਰ ਤੁੜਵਾ ਲਈ ਲੱਤ

ਡੀਜੇ ਉਤੇ ਹਥਿਆਰ ਲਹਿਰਾ ਲਾ ਰਿਹਾ ਸੀ ਠੁਮਕੇ, ਪੁਲਿਸ ਆਉਂਦੀ ਵੇਖ ਭੱਜਦੇ ਨੇ ਛੱਤ ਤੋਂ ਛਾਲ ਮਾਰ ਤੁੜਵਾ ਲਈ ਲੱਤ

ਵੀਓਪੀ ਬਿਊਰੋ, ਜਲੰਧਰ-ਪੰਜਾਬ ਵਿਚ ਜਨਤਕ ਥਾਵਾਂ ਉਤੇ ਹਥਿਆਰ ਲਿਜਾਉਣ ਉਤੇ ਪਾਬੰਦੀ ਦੇ ਹੁਕਮ ਲਾਗੂ ਹਨ ਇਸ ਦੇ ਬਾਵਜੂਦ ਜਲੰਧਰ ਵਿਚ ਇਕ ਪਾਰਟੀ ਦੌਰਾਨ ਚੱਲ ਡੀਜੇ ਉਤੇ ਹਥਿਆਰ ਲਹਿਰਾ ਕੇ ਨੱਚਣ ਵਾਲੇ ਵਿਅਕਤੀ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਖ਼ੂਬ ਵਾਇਰਲ ਹੋ ਰਹੀ ਹੈ। ਵੀਡੀਓ ਵਾਇਰਲ ਮਗਰੋਂ ਜਦੋਂ ਪੁਲਿਸ ਉਕਤ ਵਿਅਕਤੀ ਨੂੰ ਫੜਨ ਗਈ ਤਾਂ ਮੁਲਜ਼ਮ ਨੇ ਛੱਤ ਤੋਂ ਛਾਲ ਮਾਰ ਦਿੱਤੀ, ਜਿਸ ਕਾਰਨ ਉਸ ਦੀ ਲੱਤ ਟੁੱਟ ਗਈ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।


ਜਾਣਕਾਰੀ ਮੁਤਾਬਕ ਕੁਝ ਦਿਨ ਪਹਿਲਾਂ ਹੀ ਉਕਤ ਵਿਅਕਤੀ ਦੀ ਇਕ ਪਾਰਟੀ ਦੌਰਾਨ ਹਥਿਆਰ ਲਹਿਰਾ ਕੇ ਨੱਚਣ ਦੀ ਵੀਡੀਓ ਵਾਇਰਲ ਹੋਈ ਸੀ। ਉਸ ‘ਤੇ ਐਕਸ਼ਨ ਲੈਂਦੇ ਹੋਏ ਥਾਣਾ ਰਾਮਾਮੰਡੀ ਦੀ ਪੁਲਿਸ ਮਾਮਲਾ ਦਰਜ ਕਰ ਕੇ ਦੋਸ਼ੀ ਨੂੰ ਫੜਨ ਲਈ ਗਈ ਸੀ। ਪੁਲਿਸ ਨੂੰ ਵੇਖ ਕੇ ਮੁਲਜ਼ਮ ਭੱਜ ਗਿਆ ਅਤੇ ਉਸ ਨੇ ਛੱਤ ਤੋਂ ਛਾਲ ਮਾਰ ਦਿੱਤੀ। ਇਲਾਜ ਲਈ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।ਠੀਕ ਹੋਣ ਮਗਰੋਂ ਪੁਲਸ ਮੁਲਜ਼ਮ ਦੀ ਗ੍ਰਿਫ਼ਤਾਰੀ ਵਿਖਾ ਕੇ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਲਵੇਗੀ।
ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਨਸ਼ਾ ਤਸਕਰੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਕਤ ਵਿਅਕਤੀ ਕੁਝ ਦਿਨ ਪਹਿਲਾਂ ਹੀ ਜੇਲ੍ਹ ਤੋਂ ਜ਼ਮਾਨਤ ‘ਤੇ ਬਾਹਰ ਆਇਆ ਸੀ। ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

error: Content is protected !!