ਹਨੀਟਰੈਪ; ਸੋਸ਼ਲ ਮੀਡੀਆ ਵਾਲੀ ਨੇ ਖੁਦ ਨੂੰ ਕੁਆਰੀ ਦੱਸ ਫਸਾਇਆ ਫੌਜੀ, ਵਿਆਹ ਮਗਰੋਂ ਖੁੱਲਿਆ ਭੇਤ, ਚਾਰ ਵਾਰ ਪਹਿਲਾਂ ਹੀ ਵਿਆਹ ਕਰਵਾ ਚੁੱਕੀ ਕਰ ਗਈ ਕਾਂ.ਡ

ਹਨੀਟਰੈਪ; ਸੋਸ਼ਲ ਮੀਡੀਆ ਵਾਲੀ ਨੇ ਖੁਦ ਨੂੰ ਕੁਆਰੀ ਦੱਸ ਫਸਾਇਆ ਫੌਜੀ, ਵਿਆਹ ਮਗਰੋਂ ਖੁੱਲਿਆ ਭੇਤ, ਚਾਰ ਵਾਰ ਪਹਿਲਾਂ ਹੀ ਵਿਆਹ ਕਰਵਾ ਚੁੱਕੀ ਕਰ ਗਈ ਕਾਂ.ਡ

ਵੀਓਪੀ ਬਿਊਰੋ, ਫਿਰੋਜ਼ਪੁਰ-ਪੰਜਾਬ ਦੇ ਬਠਿੰਡਾ ਵਿਚ ਤਾਇਨਾਤ ਫਿਰੋਜ਼ਪੁਰ ਦੇ ਫੌਜੀ ਨੂੰ ਹਨੀ ਟਰੈਪ ਗੈਂਗ ਨੇ ਫਸਾ ਲਿਆ। ਗੈਂਗ ਦੀ ਔਰਤ ਨੇ ਪਹਿਲਾਂ ਇੰਟਰਨੈਟ ਉਤੇ ਉਸ ਨਾਲ ਫਰੈਂਡਸ਼ਿਪ ਕੀਤੀ। ਫਿਰ ਖੁਦ ਨੂੰ ਮਲੇਸ਼ੀਆ ਵਿਚ ਰਹਿਣ ਤੇ ਕੁਆਰੀ ਹੋਣ ਦੀ ਗੱਲ ਕਹਿ ਕੇ ਵਿਆਹ ਕਰ ਲਿਆ।
ਇਸ ਮਗਰੋਂ ਉਸ ਨੂੰ ਪਤਾ ਲੱਗਾ ਕਿ ਮਹਿਲਾ ਦੇ ਇਸ ਤੋਂ ਪਹਿਲਾਂ ਵੀ ਚਾਰ ਵਿਆਹ ਹੋ ਚੁੱਕੇ ਹਨ। ਫੌਜੀ ਨੇ ਇਸ ਮਾਮਲੇ ਵਿਚ ਫਿਰੋਜ਼ਪੁਰ ਪੁਲਿਸ ਨੂੰ ਸ਼ਿਕਾਇਤ ਦਿੱਤੀ ਜਿਸ ਮਗਰੋਂ ਮੁਲਜ਼ਮ ਮਹਿਲਾ ਤੇ ਉਸ ਦੀ ਗੈਂਗ ਦੇ ਲੋਕਾਂ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ।

ਫਿਰੋਜ਼ਪੁਰ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਫੌਜੀ ਨੇ ਦੱਸਿਆ ਕਿ ਉਹ ਸਿੱਖ ਰੈਜੀਮੈਂਟ ਬਠਿੰਡਾ ਵਿਚ ਤਾਇਨਾਤ ਹੈ। ਇਸੀ ਦੌਰਾਨ ਉਸ ਦੀ ਬਰਨਾਲਾ ਦੇ ਹੰਡਿਆਇਆ ਦੀ ਰਹਿਣ ਵਾਲੀ ਹਰਮਨਦੀਪ ਕੌਰ ਨਾਲ ਇੰਟਰਨੈਟ ਉਤੇ ਫਰੈਂਡਸ਼ਿਪ ਹੋਈ। ਇਸ ਦੌਰਾਨ ਹਮਨਦੀਪ ਨੇ ਕਿਹਾ ਕਿ ਮਲੇਸ਼ੀਆ ਵਿਚ ਰਹਿੰਦੀ ਹੈ ਤੇ ਕੁਆਰੀ ਹੈ। ਇਸ ਦੌਰਾਨ ਦੋਵਾਂ ਵਿਚ ਪ੍ਰੇਮ ਸਬੰਧ ਬਣ ਗਏ। ਫੌਜੀ ਨੇ ਦੱਸਿਆ ਕਿ ਫਰੈਂਡਸ਼ਿਪ ਦੇ ਨਾਂ ਉਤੇ ਮਹਿਲਾ ਉਸ ਕੋਲੋਂ ਕਾਫੀ ਸਾਮਾਨ ਲੈ ਚੁੱਕੀ ਹੈ। ਕੁਆਰੀ ਹੋਣ ਦਾ ਝਾਂਸਾ ਦੇ ਕੇ ਉਸ ਨੇ ਵਿਆਹ ਕਰ ਲਿਆ। ਉਪਰੰਤ ਉਸ ਨੂੰ ਪਤਾ ਚਲਿਆ ਕਿ ਉਸ ਦਾ ਹੋਰ ਸਾਥੀਆਂ ਨਾਲ ਇਕ ਗਿਰੋਹ ਹੈ ਜੋ ਲੋਕਾਂ ਨੂੰ ਠੱਗੀਆਂ ਦਾ ਸ਼ਿਕਾਰ ਬਣਾਉਂਦਾ ਹੈ। ਹਰਮਨਦੀਪ ਇਸ ਤੋਂ ਪਹਿਲਾਂ ਹੋਰ ਚਾਰ ਵਿਅਕਤੀਆਂ ਨਾਲ ਵਿਆਹ ਕਰਵਾ ਚੁੱਕੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਮਹਿਲਾ ਤੇ ਉਸ ਦੇ ਸਾਥੀਆਂ ਖਿ਼ਲਾਫ਼ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮੁਲਜ਼ਮਾਂ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ।

error: Content is protected !!