ਅੰਡ.ਰ ਵਰ.ਲਡ ਡਾ.ਨ ਦਾਊਦ ਇਬਰਾਹਿਮ ਨੂੰ ਦਿੱਤਾ ਜ਼ਹਿਰ ! ਹਸਪਤਾਲ ਵਿਚ ਕਰਵਾਇਆ ਦਾਖਲ

ਅੰਡ.ਰ ਵਰ.ਲਡ ਡਾ.ਨ ਦਾਊਦ ਇਬਰਾਹਿਮ ਨੂੰ ਦਿੱਤਾ ਜ਼ਹਿਰ ! ਹਸਪਤਾਲ ਵਿਚ ਕਰਵਾਇਆ ਦਾਖਲ

ਵੀਓਪੀ ਬਿਊਰੋ, ਨੈਸ਼ਨਲ-ਅੰਡ.ਰ ਵਰ.ਲਡ ਡਾਨ ਦਾਊਦ ਇਬਰਾਹਿਮ ਹਸਪਤਾਲ ਵਿੱਚ ਭਰਤੀ ਹੈ। ਸਿਹਤ ਖਰਾਬ ਹੋਣ ਉਤੇ ਉਸ ਨੂੰ ਪਾਕਿਸਤਾਨ ਦੇ ਕਰਾਚੀ ਦੇ ਇਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।ਮੀਡੀਆ ਰਿਪੋਰਟਾਂ ਮੁਤਾਬਕ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਸ ਨੂੰ ਜ਼ਹਿਰ ਦਿੱਤਾ ਗਿਆ ਸੀ ਪਰ ਇਸ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ।

ਸੂਤਰਾਂ ਨੇ ਸੋਮਵਾਰ ਨੂੰ ਦੱਸਿਆ ਕਿ ਅੰਡ.ਰ ਵਰ.ਲਡ ਡਾਨ ਦਾਊਦ ਇਬਰਾਹਿਮ ਨੂੰ ਪਾਕਿਸਤਾਨ ਦੇ ਕਰਾਚੀ ਦੇ ਇਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਉਸ ਨੂੰ ਹਸਪਤਾਲ ਦੇ ਅੰਦਰ ਸਖ਼ਤ ਸੁਰੱਖਿਆ ਹੇਠ ਰੱਖਿਆ ਗਿਆ ਹੈ ਅਤੇ ਉਹ ਆਪਣੀ ਮੰਜ਼ਿਲ ‘ਤੇ ਇਕੱਲਾ ਮਰੀਜ਼ ਹੈ। ਸਿਰਫ ਖਾਸ ਲੋਕਾਂ ਨੂੰ ਹੀ ਦਾਊਦ ਨਾਲ ਮਿਲਣ ਦੀ ਇਜਾਜ਼ਤ ਹੈ।
ਪਾਕਿਸਤਾਨੀ ਮੀਡੀਆ ਨਿਊਜ਼ ਚੈਨਲ ਨੇ ਕਿਹਾ ਹੈ ਕਿ ਦਾਊਦ ਇਬਰਾਹਿਮ ਬਾਰੇ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਉਨ੍ਹਾਂ ਦੀ ਸਿਹਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਸ਼ੱਕ ਹੈ ਕਿ ਉਸ ਨੂੰ ਜ਼ਹਿਰ ਦਿੱਤਾ ਗਿਆ ਹੈ।
ਰਿਪੋਰਟਾਂ ਅਨੁਸਾਰ ਸਿਰਫ ਹਸਪਤਾਲ ਦੇ ਉੱਚ ਅਧਿਕਾਰੀਆਂ ਅਤੇ ਉਨ੍ਹਾਂ ਦੇ ਨਜ਼ਦੀਕੀ ਪਰਿਵਾਰਕ ਮੈਂਬਰਾਂ ਨੂੰ ਉਪਰਲੀ ਮੰਜ਼ਿਲ ‘ਤੇ ਜਾਣ ਦੀ ਇਜਾਜ਼ਤ ਹੈ। ਜਾਣਕਾਰੀ ਅਨੁਸਾਰ ਮੁੰਬਈ ਪੁਲਿਸ ਅੰਡ.ਰ ਵਰ.ਲਡ ਡੌਨ ਦੇ ਹਸਪਤਾਲ ਵਿਚ ਦਾਖਲ ਹੋਣ ਬਾਰੇ ਉਸ ਦੇ ਰਿਸ਼ਤੇਦਾਰਾਂ ਅਲੀਸ਼ਾ ਪਾਰਕਰ ਅਤੇ ਸਾਜਿਦ ਵਾਗਲੇ ਤੋਂ ਹੋਰ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰ ਰਹੀ ਹੈ।

error: Content is protected !!