ਚਾਹ ਬਣਾਉਣ ਵਿਚ ਦੇਰੀ ਹੋਈ ਤਾਂ ਤਲ.ਵਾਰ ਨਾਲ ਪਤਨੀ ਦੀ ਵੱਢ ਦਿੱਤੀ ਧੌਣ, ਚੀਕਾਂ ਸੁਣ ਬੱਚੇ ਬਚਾਉਣ ਆਏ ਤਾਂ ਹੈਵਾਨ ਬਣੇ ਨੇ ਉਨ੍ਹਾਂ ਉਤੇ ਵੀ ਕਰ’ਤਾ ਹਮਲਾ

ਚਾਹ ਬਣਾਉਣ ਵਿਚ ਦੇਰੀ ਹੋਈ ਤਾਂ ਤਲ.ਵਾਰ ਨਾਲ ਪਤਨੀ ਦੀ ਵੱਢ ਦਿੱਤੀ ਧੌਣ, ਚੀਕਾਂ ਸੁਣ ਬੱਚੇ ਬਚਾਉਣ ਆਏ ਤਾਂ ਹੈਵਾਨ ਬਣੇ ਨੇ ਉਨ੍ਹਾਂ ਉਤੇ ਵੀ ਕਰ’ਤਾ ਹਮਲਾ

ਵੀਓਪੀ ਬਿਊਰੋ, ਨੈਸ਼ਨਲ : ਪਤਨੀ ਕੋਲੋਂ ਚਾਹ ਲਿਆਉਣ ਵਿਚ ਦੇਰੀ ਹੋਣ ਉਤੇ ਪਤੀ ਨੇ ਤਲ.ਵਾਰ ਕੱਢ ਲਈ ਤੇ ਧੌਣ ਵੱ.ਢ ਦਿੱਤੀ। ਮਾਂ ਦੀਆਂ ਚੀਕਾਂ ਸੁਣ ਬੱਚੇ ਮੌਕੇ ਉਤੇ ਪੁੱਜੇ ਤਾਂ ਸਿਰਫਿਰੇ ਨੇ ਆਪਣੇ ਬੱਚਿਆਂ ਉਤੇ ਵੀ ਹਮਲਾ ਕਰ ਦਿੱਤਾ।ਪਤਨੀ ਦੀ ਮੌਕੇ ਉਤੇ ਹੀ ਮੌ+ਤ ਹੋ ਗਈ ਪਰ ਬੱਚਿਆਂ ਦਾ ਬਚਾਅ ਹੋ ਗਿਆ। ਮਾਮਲਾ ਗਾਜ਼ੀਆਬਾਦ ਦੇ ਮੋਦੀਨਗਰ ਦੇ ਭੋਜਪੁਰ ਥਾਣਾ ਖੇਤਰ ਦੇ ਫਲਾਜਗੜ੍ਹ ਦਾ ਹੈ।


ਪਿੰਡ ‘ਚ ਸਿਰਫਿਰੇ ਪਤੀ ਧਰਮਵੀਰ ਨੇ ਮੰਗਲਵਾਰ ਸਵੇਰੇ ਆਪਣੀ ਪਤਨੀ ਸੁੰਦਰੀ (50) ਦੀ ਤਲ.ਵਾਰ ਨਾਲ ਵਾਰ ਕਰ ਕੇ ਹੱਤਿ.ਆ ਕਰ ਦਿੱਤੀ। ਚਾਹ ਬਣਾਉਣ ‘ਚ ਦੇਰੀ ਹੋਣ ਕਾਰਨ ਇਹ ਘਟਨਾ ਵਾਪਰੀ। ਸੁੰਦਰੀ ਦੀ ਚੀਕ ਸੁਣ ਕੇ ਬੱਚੇ ਮੌਕੇ ‘ਤੇ ਪਹੁੰਚੇ ਤਾਂ ਧਰਮਵੀਰ ਨੇ ਉਨ੍ਹਾਂ ‘ਤੇ ਵੀ ਹਮਲਾ ਕਰ ਦਿੱਤਾ। ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ। ਮੌਕੇ ਤੋਂ ਕ.ਤ.ਲ ‘ਚ ਵਰਤੀ ਗਈ ਤਲਵਾਰ ਬਰਾਮਦ ਕੀਤੀ ਗਈ ਹੈ। ਮੇਰਠ ਜ਼ਿਲ੍ਹੇ ਦੇ ਪਰਤਾਪੁਰ ਥਾਣਾ ਖੇਤਰ ‘ਚ ਸਥਿਤ ਕਲੰਜਰੀ ਪਿੰਡ ਦਾ ਰਹਿਣ ਵਾਲਾ ਧਰਮਵੀਰ ਵੀਹ ਸਾਲ ਤੋਂ ਭੋਜਪੁਰ ਦੇ ਪਿੰਡ ਫਜ਼ਲਗੜ੍ਹ ‘ਚ ਰਹਿ ਰਿਹਾ ਸੀ।
ਉਹ ਸਬਜ਼ੀ ਵੇਚਦਾ ਸੀ। ਆਪਣੀ ਪਤਨੀ ਸੁੰਦਰੀ ਅਤੇ ਛੇ ਬੱਚਿਆਂ ਨਾਲ ਰਹਿੰਦਾ ਸੀ। ਮੰਗਲਵਾਰ ਸਵੇਰੇ ਸੁੰਦਰੀ ਚਾਹ ਬਣਾਉਣ ਲਈ ਛੱਤ ‘ਤੇ ਚੁੱਲ੍ਹੇ ਕੋਲ ਬੈਠੀ ਸੀ। ਇਸੇ ਦੌਰਾਨ ਮੁਲਜ਼ਮ ਉਥੇ ਆ ਗਿਆ ਅਤੇ ਚਾਹ ਮੰਗਣ ਲੱਗਾ। ਚਾਹ ਬਣਾਉਣ ‘ਚ ਦੇਰੀ ਹੋਣ ‘ਤੇ ਦੋਵਾਂ ਵਿਚਾਲੇ ਬਹਿਸ ਹੋ ਗਈ। ਗੁੱਸੇ ‘ਚ ਆ ਕੇ ਧਰਮਵੀਰ ਨੇ ਨੇੜੇ ਪਈ ਤਲਵਾਰ ਚੁੱਕ ਲਈ ਅਤੇ ਸੁੰਦਰੀ ਦੀ ਗਰਦਨ ਵੱ.ਢ ਦਿੱਤੀ। ਚੀਕਾਂ ਸੁਣ ਕੇ ਬੱਚੇ ਮੌਕੇ ‘ਤੇ ਪਹੁੰਚੇ ਤਾਂ ਦੋ.ਸ਼ੀ ਨੇ ਉਨ੍ਹਾਂ ‘ਤੇ ਵੀ ਹਮਲਾ ਕਰ ਦਿੱਤਾ। ਜ਼ਿਆਦਾ ਖੂਨ ਵਹਿਣ ਕਾਰਨ ਸੁੰਦਰੀ ਦੀ ਮੌਕੇ ‘ਤੇ ਹੀ ਮੌ.ਤ ਹੋ ਗਈ। ਸੂਚਨਾ ਮਿਲਣ ’ਤੇ ਏਸੀਪੀ ਪੁਲਿਸ ਫੋਰਸ ਸਮੇਤ ਮੌਕੇ ’ਤੇ ਪੁੱਜੇ ਅਤੇ ਲਾ.ਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਪੁੱਤਰ ਕਾਲੂ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਗਿਆ ਹੈ।

error: Content is protected !!