IPL… ਆਸਟ੍ਰੇਲੀਆਈ ਖਿਡਾਰੀਆਂ ‘ਤੇ ਪੈਸਿਆਂ ਦੀ ਬਾਰਿਸ਼, ਪੈਟ ਕਮਿੰਸ 20.50 ਕਰੋੜ ਤਾਂ ਮਿਸ਼ੇਲ ਸਟਾਰਕ ਦੀ 24.75 ਕਰੋੜ ਰੁਪਏ ਤੱਕ ਲੱਗੀ ਬੋਲੀ

IPL ਕ੍ਰਿਕਟਰਾਂ ਦੀ ਬੋਲੀ… ਆਸਟ੍ਰੇਲੀਆਈ ਖਿਡਾਰੀਆਂ ‘ਤੇ ਪੈਸਿਆਂ ਦੀ ਬਾਰਿਸ਼, ਪੈਟ ਕਮਿੰਸ 20.50 ਕਰੋੜ ਤਾਂ ਮਿਸ਼ੇਲ ਸਟਾਰਕ ਦੀ 24.75 ਕਰੋੜ ਰੁਪਏ ਤੱਕ ਲੱਗੀ ਬੋਲੀ


ਦਿੱਲੀ (ਵੀਓਪੀ ਬਿਊਰੋ) ਕ੍ਰਿਕਟ ਪ੍ਰਸ਼ੰਸਕ IPL 2024 ਦੀ ਮਿੰਨੀ ਨਿਲਾਮੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ, ਜਿਸ ਵਿੱਚ 333 ਖਿਡਾਰੀਆਂ ਦੀ ਬੋਲੀ ਲੱਗੀ ਹੈ। ਨਿਲਾਮੀ ਲਈ ਸ਼ਾਰਟਲਿਸਟ ਕੀਤੇ ਗਏ 333 ਖਿਡਾਰੀਆਂ ‘ਚੋਂ 214 ਭਾਰਤੀ ਹਨ, ਜਦਕਿ 119 ਵਿਦੇਸ਼ੀ ਖਿਡਾਰੀ ਹਨ।

10 ਫਰੈਂਚਾਇਜ਼ੀ ਕੋਲ ਕੁੱਲ 77 ਸਲਾਟ ਖਾਲੀ ਹਨ। ਭਾਵ ਵੱਧ ਤੋਂ ਵੱਧ 77 ਖਿਡਾਰੀ ਹੀ ਵੇਚੇ ਜਾ ਸਕਣਗੇ। ਆਈਪੀਐਲ 2024 ਦੀ ਨਿਲਾਮੀ ਲਈ ਆਰਸੀਬੀ ਟੀਮ ਕੋਲ ਸਭ ਤੋਂ ਵੱਧ ਪੈਸਾ ਹੈ। ਆਰਸੀਬੀ ਦੇ ਪਰਸ ਵਿੱਚ 40.75 ਕਰੋੜ ਰੁਪਏ ਹਨ। ਅਜਿਹੇ ‘ਚ ਆਰਸੀਬੀ ਟੀਮ ਜ਼ਿਆਦਾ ਬੋਲੀ ਲਗਾ ਕੇ ਖਿਡਾਰੀਆਂ ਨੂੰ ਆਪਣੇ ਕੈਂਪ ‘ਚ ਸ਼ਾਮਲ ਕਰ ਸਕਦੀ ਹੈ।

ਇੰਡੀਅਨ ਪ੍ਰੀਮੀਅਰ ਲੀਗ ਦੇ ਆਗਾਮੀ ਸੀਜ਼ਨ ਲਈ ਖਿਡਾਰੀਆਂ ਦੀ ਨਿਲਾਮੀ ਦੁਬਈ ਦੇ ਕੋਕਾ ਕੋਲਾ ਏਰੀਨਾ ਵਿੱਚ ਸ਼ੁਰੂ ਹੋ ਗਈ ਹੈ। ਇਸ ਵਾਰ ਆਈਪੀਐਲ ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ ਦਾ ਰਿਕਾਰਡ ਟੁੱਟ ਸਕਦਾ ਹੈ। ਰੋਵਮੈਨ ਪਾਵੇਲ ਨੂੰ ਰਾਜਸਥਾਨ ਰਾਇਲਸ ਨੇ 7.40 ਕਰੋੜ ਰੁਪਏ ‘ਚ ਖਰੀਦਿਆ, ਜਦਕਿ ਆਈਸੀਸੀ ਕ੍ਰਿਕਟ ਵਿਸ਼ਵ ਕੱਪ 2023 ਦੇ ਫਾਈਨਲ ‘ਚ ਸੈਂਕੜਾ ਲਗਾਉਣ ਵਾਲੇ ਆਸਟ੍ਰੇਲੀਆਈ ਬੱਲੇਬਾਜ਼ ਟ੍ਰੈਵਿਸ ਹੈੱਡ ਨੂੰ ਸਨਰਾਈਜ਼ਰਸ ਹੈਦਰਾਬਾਦ ਨੇ 6.80 ਕਰੋੜ ਰੁਪਏ ‘ਚ ਖਰੀਦਿਆ। ਦਿੱਲੀ ਕੈਪੀਟਲਸ ਨੇ ਹੈਰੀ ਬਰੂਕ ਨੂੰ 4 ਕਰੋੜ ਰੁਪਏ ‘ਚ ਸ਼ਾਮਲ ਕੀਤਾ।

ਪੈਟ ਕਮਿੰਸ ਨੇ ਆਈਪੀਐਲ ਨਿਲਾਮੀ ਵਿੱਚ ਇਤਿਹਾਸ ਰਚ ਦਿੱਤਾ ਹੈ। ਹੈਦਰਾਬਾਦ ਨੇ ਉਸ ਨੂੰ 20 ਕਰੋੜ 50 ਲੱਖ ਰੁਪਏ ‘ਚ ਖਰੀਦਿਆ। ਹਰਸ਼ਲ ਪਟੇਲ ਨੂੰ ਪੰਜਾਬ ਕਿੰਗਜ਼ ਨੇ 11 ਕਰੋੜ 75 ਲੱਖ ਰੁਪਏ ‘ਚ ਸ਼ਾਮਲ ਕੀਤਾ ਹੈ। CSK ਨੇ ਡੇਰਿਲ ਮਿਸ਼ੇਲ ਨੂੰ 14 ਕਰੋੜ ਵਿੱਚ ਜੋੜਿਆ ਹੈ।

ਦਿੱਲੀ ਕੈਪੀਟਲਸ ਨੇ ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ‘ਤੇ ਪਹਿਲੀ ਬੋਲੀ ਲਗਾਈ। ਉਸ ਦੀ ਬੇਸ ਪ੍ਰਾਈਸ 2 ਕਰੋੜ ਰੁਪਏ ਸੀ। ਮੁੰਬਈ ਅਤੇ ਦਿੱਲੀ ਵਿਚਾਲੇ 9.60 ਕਰੋੜ ਰੁਪਏ ਤੱਕ ਦੀ ਬੋਲੀ ਦੇਖਣ ਨੂੰ ਮਿਲੀ। ਇਸ ਤੋਂ ਬਾਅਦ ਗੁਜਰਾਤ ਟਾਈਟਨਸ ਅਤੇ ਕੋਲਕਾਤਾ ਨਾਈਟ ਰਾਈਡਰਜ਼ ਨੇ ਬੋਲੀ ਲਗਾਉਣੀ ਸ਼ੁਰੂ ਕਰ ਦਿੱਤੀ। ਅੰਤ ਵਿੱਚ ਕੋਲਕਾਤਾ ਨੇ ਸਟਾਰਕ ਨੂੰ 24.75 ਕਰੋੜ ਰੁਪਏ ਵਿੱਚ ਖਰੀਦਿਆ।

ਸਟਾਰਕ ਨੂੰ ਖਰੀਦਣ ਲਈ ਗੁਜਰਾਤ ਅਤੇ ਕੋਲਕਾਤਾ ਵਿਚਾਲੇ ਲੰਬਾ ਮੁਕਾਬਲਾ ਚੱਲ ਰਿਹਾ ਸੀ। ਗੁਜਰਾਤ ਨੇ 24.50 ਕਰੋੜ ਰੁਪਏ ਦੀ ਆਖਰੀ ਬੋਲੀ ਲਗਾਈ। ਪਰ ਕੋਲਕਾਤਾ ਨੇ ਇਸ ਤੋਂ ਵੱਧ ਬੋਲੀ ਲਗਾ ਕੇ ਸਟਾਰਕ ਨੂੰ ਖਰੀਦਿਆ।

error: Content is protected !!