Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
December
20
ਸਵੇਰੇ-ਸਵੇਰੇ ਚਾਹ ਬਨਾਉਣ ਨੂੰ ਲੈ ਕੇ ਹੋਏ ਝਗੜੇ ‘ਚ ਵੱਧ ਗਿਆ ਪਤੀ ਦਾ ਪਾਰਾ, ਤਲਵਾਰ ਮਾਰ ਲਾਹ’ਤੀ ਪਤਨੀ ਦੀ ਧੌਣ
Crime
Haryana
Latest News
National
Punjab
ਸਵੇਰੇ-ਸਵੇਰੇ ਚਾਹ ਬਨਾਉਣ ਨੂੰ ਲੈ ਕੇ ਹੋਏ ਝਗੜੇ ‘ਚ ਵੱਧ ਗਿਆ ਪਤੀ ਦਾ ਪਾਰਾ, ਤਲਵਾਰ ਮਾਰ ਲਾਹ’ਤੀ ਪਤਨੀ ਦੀ ਧੌਣ
December 20, 2023
Voice of Punjab
ਸਵੇਰੇ-ਸਵੇਰੇ ਚਾਹ ਬਨਾਉਣ ਨੂੰ ਲੈ ਕੇ ਹੋਏ ਝਗੜੇ ‘ਚ ਵੱਧ ਗਿਆ ਪਤੀ ਦਾ ਪਾਰਾ, ਤਲਵਾਰ ਮਾਰ ਲਾਹ’ਤੀ ਪਤਨੀ ਦੀ ਧੌਣ
ਗਾਜ਼ੀਆਬਾਦ (ਵੀਓਪੀ ਬਿਊਰੋ): ਗਾਜ਼ੀਆਬਾਦ ਦੇ ਭੋਜਪੁਰ ਥਾਣਾ ਖੇਤਰ ਵਿੱਚ ਮੰਗਲਵਾਰ ਸਵੇਰੇ ਚਾਹ ਬਣਾਉਣ ਨੂੰ ਲੈ ਕੇ ਪਤੀ-ਪਤਨੀ ਵਿੱਚ ਝਗੜਾ ਹੋ ਗਿਆ। ਇਸੇ ਝਗੜੇ ਕਾਰਨ ਪਤੀ ਨੇ ਘਰ ‘ਚ ਰੱਖੀ ਤੇਜ਼ਧਾਰ ਤਲਵਾਰ ਨਾਲ ਪਤਨੀ ਦੀ ਗਰਦਨ ‘ਤੇ ਵਾਰ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਉਹ ਫਰਾਰ ਹੋ ਗਿਆ। ਮੌਕੇ ‘ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਦੋਸ਼ੀ ਪਤੀ ਦੀ ਭਾਲ ਕੀਤੀ ਜਾ ਰਹੀ ਹੈ।
ਗਾਜ਼ੀਆਬਾਦ ਦੇ ਭੋਜਪੁਰ ਥਾਣਾ ਖੇਤਰ ਦੇ ਪਿੰਡ ਫਜ਼ਲਗੜ੍ਹ ‘ਚ ਮੰਗਲਵਾਰ ਸਵੇਰੇ ਕਰੀਬ 6 ਵਜੇ ਧਰਮਵੀਰ ਨਾਂ ਦੇ ਵਿਅਕਤੀ ਦਾ ਆਪਣੀ ਪਤਨੀ ਸੁੰਦਰੀ (50) ਨਾਲ ਸਵੇਰੇ ਚਾਹ ਬਣਾਉਣ ਨੂੰ ਲੈ ਕੇ ਝਗੜਾ ਹੋ ਗਿਆ। ਪਤੀ ਇੰਨਾ ਗੁੱਸੇ ‘ਚ ਆ ਗਿਆ ਕਿ ਉਸ ਨੇ ਘਰ ਦੇ ਅੰਦਰ ਰੱਖੀ ਤਿੱਖੀ ਤਲਵਾਰ ਲੈ ਕੇ ਚੁੱਲ੍ਹੇ ‘ਤੇ ਚਾਹ ਬਣਾ ਰਹੀ ਆਪਣੀ ਪਤਨੀ ਦੇ ਪਿੱਛੇ ਤੋਂ ਉਸ ਦੀ ਗਰਦਨ ‘ਤੇ ਵਾਰ ਕਰ ਦਿੱਤਾ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਸੁੰਦਰੀ ਅਤੇ ਧਰਮਵੀਰ ਦੇ ਪੰਜ ਬੱਚੇ ਹਨ। ਜਦੋਂ ਇਹ ਘਟਨਾ ਵਾਪਰੀ ਤਾਂ ਬੱਚੇ ਸੁੱਤੇ ਪਏ ਸਨ। ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕਥਿਤ ਦੋਸ਼ੀ ਧਰਮਵੀਰ ਫਿਲਹਾਲ ਫ਼ਰਾਰ ਹੈ, ਉਸਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।
Post navigation
ਕੰਗਨਾ ਰਣੌਤ ਦਾ ਭਾਜਪਾ ਵੱਲੋਂ ਚੋਣ ਲੜਨਾ ਲਗਪਗ ਤੈਅ, ਹਿਮਾਚਲ ਜਾਂ ਚੰਡੀਗੜ੍ਹ ਸੀਟ ਤੋਂ ਅਜ਼ਮਾ ਸਕਦੀ ਹੈ ਹੱਥ
ਅਯੁੱਧਿਆ ਰਾਮ ਮੰਦਿਰ ਨੇੜੇ ਕੈਮਰਾ ਲੈਕੇ ਘੁੰਮਦੇ ਸ਼ਖਸ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਖੂਫੀਆ ਏਜੰਸੀਆਂ ਨੇ ਸ਼ੁਰੂ ਕੀਤੀ ਜਾਂਚ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us