ਕੰਗਨਾ ਰਣੌਤ ਦਾ ਭਾਜਪਾ ਵੱਲੋਂ ਚੋਣ ਲੜਨਾ ਲਗਪਗ ਤੈਅ, ਹਿਮਾਚਲ ਜਾਂ ਚੰਡੀਗੜ੍ਹ ਸੀਟ ਤੋਂ ਅਜ਼ਮਾ ਸਕਦੀ ਹੈ ਹੱਥ

ਕੰਗਨਾ ਰਣੌਤ ਦਾ ਭਾਜਪਾ ਵੱਲੋਂ ਚੋਣ ਲੜਨਾ ਲਗਪਗ ਤੈਅ, ਹਿਮਾਚਲ ਜਾਂ ਚੰਡੀਗੜ੍ਹ ਸੀਟ ਤੋਂ ਅਜ਼ਮਾ ਸਕਦੀ ਹੈ ਹੱਥ

ਨਵੀਂ ਦਿੱਲੀ (ਵੀਓਪੀ ਬਿਊਰੋ) : ਭਾਜਪਾ ਨੂੰ ਖੁੱਲ ਕੇ ਸਪੋਰਟ ਕਰਨ ਵਾਲੀ ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਇਸ ਵਾਰ ਲੋਕ ਸਭਾ ਚੋਣਾਂ ਵਿੱਚ ਤਾਂ ਆਪਣੀ ਕਿਸਮਤ ਆਜਮਾਏਗੀ ਹੀ, ਅਤੇ ਉਹ ਵੀ ਭਾਜਪਾ ਦੀ ਸੀਟ ਤੋਂ ਪਰ ਇਹ ਅਜੇ ਫਾਇਨਲ ਨਹੀਂ ਹੈ ਕਿ ਉਹ ਹਿਮਾਚਲ ਪ੍ਰਦੇਸ਼ ਦੀ ਕਿਸੇ ਸੀਟ ਤੋਂ ਚੋਣ ਲੜੇਗੀ ਜਾਂ ਫਿਰ ਚੰਡੀਗੜ੍ਹ ਜਾਂ ਗੁਰਦਾਸਪੁਰ। ਗੁਰਦਾਸਪੁਰ ਸੀਟ ਇਸ ਲਈ ਹੈ ਕਿਉਂਕਿ ਭਾਜਪਾ ਇੱਥੋਂ ਲਗਾਤਾਰ ਜਿੱਤ ਰਹੀ ਹੈ ਅਤੇ ਇਸ ਸੀਟ ਤੋਂ ਬਾਲੀਵੁੱਡ ਅਭਿਨੇਤਾ ਹੀ ਜਿੱਤਦਾ ਆ ਰਿਹਾ ਹੈ।

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ ਅਗਲੇ ਸਾਲ 2024 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲੜਨ ਦੀਆਂ ਖਬਰਾਂ ਆ ਰਹੀਆਂ ਹਨ, ਜਿਸ ਬਾਰੇ ਹਾਲ ਹੀ ਵਿੱਚ ਅਦਾਕਾਰਾ ਦੇ ਪਿਤਾ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ ਹਨ।

ਮੀਡੀਆ ਰਿਪੋਰਟਾਂ ਮੁਤਾਬਕ ਅਭਿਨੇਤਰੀ ਦੇ ਪਿਤਾ ਨੇ ਕਿਹਾ ਕਿ ਭਾਜਪਾ ਨੇ ਫੈਸਲਾ ਕਰਨਾ ਹੈ ਕਿ ਉਨ੍ਹਾਂ ਦੀ ਬੇਟੀ ਕਿੱਥੋਂ ਚੋਣ ਲੜੇਗੀ। ਕੰਗਨਾ ਰਣੌਤ ਦੇ ਪਿਤਾ ਦਾ ਨਾਮ ਅਮਰਦੀਪ ਰਣੌਤ ਹੈ। ਉਨ੍ਹਾਂ ਕਿਹਾ ਕਿ ਕੰਗਨਾ ਭਾਜਪਾ ਦੀ ਟਿਕਟ ‘ਤੇ ਹੀ ਚੋਣ ਲੜੇਗੀ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਕਿਹੜੀ ਸੀਟ ਤੋਂ ਖੜ੍ਹੇਗੀ ਤਾਂ ਉਨ੍ਹਾਂ ਕਿਹਾ ਕਿ ਇਹ ਫੈਸਲਾ ਪਾਰਟੀ ਕਰੇਗੀ।

ਕੰਗਨਾ ਰਣੌਤ ਨੇ ਦੋ ਦਿਨ ਪਹਿਲਾਂ ਭਾਜਪਾ ਪ੍ਰਧਾਨ ਜੇਪੀ ਨੱਡਾ ਨਾਲ ਮੁਲਾਕਾਤ ਕੀਤੀ ਸੀ। ਇਹ ਮੁਲਾਕਾਤ ਅਦਾਕਾਰਾ ਦੇ ਕੁੱਲੂ ਸਥਿਤ ਘਰ ‘ਤੇ ਹੋਈ। ਮੀਟਿੰਗ ਤੋਂ ਬਾਅਦ ਇਹ ਚਰਚਾ ਜ਼ੋਰ ਫੜ ਗਈ ਹੈ ਕਿ ਕੰਗਨਾ ਨੂੰ ਲੋਕ ਸਭਾ ਚੋਣਾਂ ‘ਚ ਭਾਜਪਾ ਪਾਰਟੀ ਤੋਂ ਟਿਕਟ ਮਿਲ ਸਕਦੀ ਹੈ। ਹੁਣ ਉਸ ਦੇ ਪਿਤਾ ਨੇ ਖੁਦ ਇਸ ਗੱਲ ਦੀ ਪੁਸ਼ਟੀ ਕੀਤੀ ਹੈ।

ਹਾਲਾਂਕਿ ਇਸ ਬਾਰੇ ਅਦਾਕਾਰਾ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ। ਮੰਨਿਆ ਜਾ ਰਿਹਾ ਹੈ ਕਿ ਕੰਗਨਾ ਦੀ ਚੋਣ ਦੀਆਂ ਤਿਆਰੀਆਂ ਅਜੇ ਸ਼ੁਰੂਆਤੀ ਪੜਾਅ ‘ਚ ਹਨ ਅਤੇ ਕੁਝ ਦਿਨਾਂ ਬਾਅਦ ਉਹ ਖੁਦ ਇਸ ਦਾ ਐਲਾਨ ਕਰੇਗੀ।

error: Content is protected !!