17 ਸਾਲ ਦੀ ਉਮਰ ‘ਚ ਘਰ ਛੱਡ ਕੇ ਗਿਆ ਸ਼ਖਸ 28 ਸਾਲ ਬਾਅਦ ਮਿਲਿਆ, ਰੋਂਦੀ ਮਾਂ ਘਰ ਜਾਣ ਲਈ ਮਿੰਨਤਾਂ ਕਰਨ ਲੱਗੀ ਤਾਂ ਕਹਿੰਦਾ -ਸੰਤ ਘਰ ਲਈ ਨਹੀਂ, ਦੁਨੀਆ ਦੇ ਕਲਿਆਣ ਲਈ ਨੇ 

17 ਸਾਲ ਦੀ ਉਮਰ ‘ਚ ਘਰ ਛੱਡ ਕੇ ਗਿਆ ਸ਼ਖਸ 28 ਸਾਲ ਬਾਅਦ ਮਿਲਿਆ, ਰੋਂਦੀ ਮਾਂ ਘਰ ਜਾਣ ਲਈ ਮਿੰਨਤਾਂ ਕਰਨ ਲੱਗੀ ਤਾਂ ਕਹਿੰਦਾ -ਸੰਤ ਘਰ ਲਈ ਨਹੀਂ, ਦੁਨੀਆ ਦੇ ਕਲਿਆਣ ਲਈ ਨੇ

ਬਰੇਲੀ (ਵੀਓਪੀ ਬਿਊਰੋ): ਯੂਪੀ ਦੇ ਬਰੇਲੀ ਵਿੱਚ 28 ਸਾਲ ਪਹਿਲਾਂ ਇੱਕ ਵਿਅਕਤੀ ਲਾਪਤਾ ਹੋ ਗਿਆ ਸੀ, ਜਿਸ ਕਾਰਨ ਪਰਿਵਾਰ ਵਾਲਿਆਂ ਨੇ ਆਪਣੇ ਪੱਧਰ ’ਤੇ ਕਾਫੀ ਭਾਲ ਕੀਤੀ ਪਰ ਉਸ ਦਾ ਪਤਾ ਨਹੀਂ ਲੱਗ ਸਕਿਆ ਪਰ ਹਾਲ ਹੀ ਵਿੱਚ ਉਕਤ ਵਿਅਕਤੀ ਖੁਦ ਨੂੰ ਸਾਧੂ ਦੱਸ ਕੇ ਭੀਖ ਮੰਗ ਰਿਹਾ ਸੀ। ਨੇੜਲੇ ਪਿੰਡ ‘ਚ ਇਹ ਸਭ ਦੇਖ ਕੇ ਪਰਿਵਾਰ ਵਾਲੇ ਹੈਰਾਨ ਰਹਿ ਗਏ। ਇੰਨੇ ਸਾਲਾਂ ਬਾਅਦ ਪੁੱਤ ਨੂੰ ਦੇਖ ਕੇ ਮਾਂ ਆਪਣੇ ਹੰਝੂ ਨਾ ਰੋਕ ਸਕੀ।

ਜਦੋਂ ਉਸ ਨੂੰ ਘਰ ਲਿਜਾਣ ਲਈ ਕਿਹਾ ਗਿਆ ਤਾਂ ਉਸ ਵਿਅਕਤੀ ਨੇ ਘਰ ਜਾਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਆਪਣੀ ਬਾਕੀ ਦੀ ਜ਼ਿੰਦਗੀ ਸੰਤ ਬਣ ਕੇ ਬਤੀਤ ਕਰੇਗਾ ਅਤੇ ਦੁਨੀਆਂ ਦੇ ਕਲਿਆਣ ਲਈ ਕੰਮ ਕਰੇਗਾ।

ਇਹ ਪੂਰੀ ਘਟਨਾ ਬਰੇਲੀ ਦੇ ਸੇਂਥਲ ਇਲਾਕੇ ਦੀ ਦੱਸੀ ਜਾ ਰਹੀ ਹੈ, ਜਿੱਥੇ 17 ਸਾਲ ਦੀ ਉਮਰ ‘ਚ ਪਰਿਵਾਰ ਤੋਂ ਨਾਰਾਜ਼ ਹੋ ਕੇ ਘਰ ਛੱਡਣ ਵਾਲਾ ਨੌਜਵਾਨ 28 ਸਾਲ ਬਾਅਦ ਲਾਗਲੇ ਪਿੰਡ ਪਚਪੇਡਾ ‘ਚ ਸਾਧੂ ਦੇ ਭੇਸ ‘ਚ ਮਿਲਿਆ। ਸੂਚਨਾ ਮਿਲਦੇ ਹੀ ਉਸ ਦੇ ਪਰਿਵਾਰਕ ਮੈਂਬਰ ਉੱਥੇ ਪਹੁੰਚ ਗਏ।

ਸੂਰਯਭਾਨ ਨੇ ਦੱਸਿਆ ਕਿ ਉਹ ਹਰਿਦੁਆਰ ਵਿੱਚ ਆਪਣੇ ਗੁਰੂ ਨਾਲ ਰਹਿੰਦਾ ਹੈ। ਹਾਲਾਂਕਿ, ਉਸਨੇ ਇਸ ਬਾਰੇ ਕੁਝ ਨਹੀਂ ਦੱਸਿਆ ਕਿ ਉਹ ਘਰ ਛੱਡਣ ਤੋਂ ਬਾਅਦ ਕਿੱਥੇ ਗਿਆ ਅਤੇ ਹਰਿਦੁਆਰ ਪਹੁੰਚਣ ਤੋਂ ਪਹਿਲਾਂ ਕਿੱਥੇ ਰੁਕਿਆ।

error: Content is protected !!