ਲੋਕ ਸਭਾ ਵਿਚ ਉਠਿਆ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ, ਹਰਸਿਮਰਤ ਬਾਦਲ ਤੇ ਅਮਿਤ ਸ਼ਾਹ ਵਿਚਾਲੇ ਤਲਖੀ, ਸ਼ਾਹ ਨੇ ਦਿੱਤਾ ਵੱਡਾ ਬਿਆਨ, ਕਿਹਾ-“ਨਹੀਂ ਹੈ ਮਾਫ਼ੀ ਦਾ ਅਧਿਕਾਰ”

ਲੋਕ ਸਭਾ ਵਿਚ ਉਠਿਆ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ, ਹਰਸਿਮਰਤ ਬਾਦਲ ਤੇ ਅਮਿਤ ਸ਼ਾਹ ਵਿਚਾਲੇ ਤਲਖੀ, ਸ਼ਾਹ ਨੇ ਦਿੱਤਾ ਵੱਡਾ ਬਿਆਨ, ਕਿਹਾ-“ਨਹੀਂ ਹੈ ਮਾਫ਼ੀ ਦਾ ਅਧਿਕਾਰ”

ਵੀਓਪੀ ਬਿਊਰੋ, ਨੈਸ਼ਨਲ-ਬੁੱਧਵਾਰ ਨੂੰ ਲੋਕ ਸਭਾ ਵਿਚ ਮਾਹੌਲ ਉਸ ਸਮੇਂ ਭੱਖ ਗਿਆ, ਜਦੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਲੋਕ ਸਭਾ ਵਿਚ ਆਪਣੇ ਸੰਬੋਧਨ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਚੁੱਕਿਆ। ਇਸ ਉਤੇ ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਵੀ ਜਵਾਬ ਦਿੱਤਾ।


ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਜਵਾਬ ਦਿੰਦਿਆਂ ਕਿਹਾ ਕਿ ਜਿਸ ਵਿਅਕਤੀ ਨੂੰ ਆਪਣੇ ਵੱਲੋਂ ਕੀਤੇ ਗੁਨਾਹ ਦਾ ਪਛਤਾਵਾ ਨਹੀਂ ਹੈ, ਉਸ ਨੂੰ ਕਾਹਦੀ ਮੁਆਫੀ।” ਜਿਸ ਨੂੰ ਆਪਣੇ ਕੀਤੇ ਉਤੇ ਪਛਤਾਵਾ ਨਹੀਂ, ਉਸ ਨੂੰ ਮੁਆਫੀ ਦਾ ਅਧਿਕਾਰ ਨਹੀਂ।ਉਨ੍ਹਾਂ ਕਿਹਾ ਕਿ ਕੋਈ ਵਿਅਕਤੀ ਅੱਤਵਾਦ ਗੁਨਾਹ ਕਰੇਗਾ ਅਤੇ ਜੇਲ੍ਹ ਜਾਵੇਗਾ, ਪਰ ਫਿਰ ਕਹੇਗਾ ਕਿ ਮੈਂ ਨਹੀਂ ਮੰਨਦਾ ਕਿ ਮੈਂ ਕੁਝ ਗ਼ਲਤ ਕੀਤਾ ਹੈ ਜਾਂ ਕੋਈ ਗੁਨਾਹ ਕੀਤਾ ਹੈ, ਤਾਂ ਅਜਿਹੇ ਵਿੱਚ ਉਸ ਦੋਸ਼ੀ ਉੱਤੇ ਰਹਿਮ ਕਰੀਏ, ਇਹ ਮੈਂ ਸਹੀ ਨਹੀਂ ਮੰਨਦਾ।
ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਹਰਸਿਮਰਤ ਬਾਦਲ ਦਾ ਕਹਿਣਾ ਹੈ ਕਿ ਰਹਿਮ ਪਟੀਸ਼ਨ ਉੱਤੇ ਥਰਡ ਪਾਰਟੀ ਨੂੰ ਅਧਿਕਾਰ ਦਿੱਤਾ ਜਾਵੇ ਪਰ ਜਿਸ ਨੂੰ ਆਪਣੇ ਕੀਤੇ ਹੋਏ ਜ਼ੁਰਮ ਦਾ ਪਛਤਾਵਾ ਹੀ ਨਹੀਂ ਹੈ, ਉਸ ਦਾ ਰਹਿਮ ਉੱਤੇ ਕੋਈ ਅਧਿਕਾਰ ਨਹੀਂ ਹੈ।

error: Content is protected !!