ਜਲੰਧਰ ਦੇ ਮਸ਼ਹੂਰ ਪੰਜਾਬੀ ਗਾਇਕ ਦੀ ਹੋਈ ਮੌ+ਤ, ਪੰਜਾਬੀ ਸਿੰਗਿੰਗ ਇੰਡਸਟਰੀ ਵਿਚ ਸੋਗ ਦੀ ਲਹਿਰ

ਜਲੰਧਰ ਦੇ ਮਸ਼ਹੂਰ ਪੰਜਾਬੀ ਗਾਇਕ ਦੀ ਹੋਈ ਮੌ+ਤ, ਪੰਜਾਬੀ ਸਿੰਗਿੰਗ ਇੰਡਸਟਰੀ ਵਿਚ ਸੋਗ ਦੀ ਲਹਿਰ

ਵੀਓਪੀ ਬਿਊਰੋ, ਜਲੰਧਰ : ਜਲੰਧਰ ਨਾਲ ਸਬੰਧ ਰੱਖਦੇ ਮਸ਼ਹੂਰ ਪੰਜਾਬੀ ਗਾਇਕ ਦਾ ਦੇਹਾਂਤ ਹੋ ਗਿਆ ਹੈ। ਮਕਸੂਦਾਂ ਦੇ ਨਾਲ ਲੱਗਦੇ ਆਨੰਦ ਨਗਰ ਦੇ ਪ੍ਰਸਿੱਧ ਪੰਜਾਬੀ ਗਾਇਕ ਗੁਰਪ੍ਰੀਤ ਸਿੰਘ ਢੱਟ ਦਾ 47 ਸਾਲ ਦੀ ਉਮਰ ‘ਚ ਅੱਜ ਸਵੇਰੇ ਅਚਾਨਕ ਦੇਹਾਂਤ ਹੋ ਗਿਆ। ਉਹਨਾਂ ਦੇ ਅਚਾਨਕ ਦੇਹਾਂਤ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਛਾ ਗਈ।ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੀ ਪਿੱਠ ਵਿੱਚ ਹੋਈ ਅਚਾਨਕ ਦਰਦ ਨਾਲ ਉਹਨਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਸੀ ਪਰ ਉਨ੍ਹਾਂ ਦੀ ਅਚਾਨਕ ਮੌ.ਤ ਹੋ ਗਈ।


ਉਨ੍ਹਾਂ ਦੇ ਗਾਏ ਕਈ ਗੀਤ ਮਕਬੂਲ ਹੋਏ ਖ਼ਾਸ ਕਰਕੇ ਉਦਾਸ ਲਹਿਜ਼ੇ ਵਾਲੇ ਗੀਤਾਂ ਨੂੰ ਸਰੋਤਿਆਂ ਨੇ ਬਹੁਤ ਪਿਆਰ ਦਿੱਤਾ। ਉਨ੍ਹਾਂ ਦੇ ਮਕਬੂਲ ਗੀਤਾਂ ’ਚ ‘ਖੁਫ਼ੀਆ ਰਿਪੋਰਟ ਆਈ ਲੰਡਨੋਂ’, ‘ਚਰਖਾ ਗ਼ਮਾਂ ਦਾ’, ‘ਛੱਲੇ ਮੁੱਦੀਆਂ’, ‘ਰੋਕੋ ਨਾ ਮੈਨੂੰ ਪੀਣ ਦਿਓ’, ‘ਰੁੱਤ ਪਿਆਰ ਦੀ’, ‘ਤੇਰੇ ਜਿਹੇ ਸੱਜਣਾਂ ਦੇ’ ਆਦਿ ਸ਼ੁਮਾਰ ਹਨ। ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਬਾਅਦ ਦੁਪਹਿਰ ਮਕਸੂਦਾਂ ਵਿਚ ਕੀਤਾ ਗਿਆ।

error: Content is protected !!