ਤੜਕੇ ਹੁਸ਼ਿਆਰਪੁਰ ਜੇਲ੍ਹ ਵਿਚ ਹੋ ਗਿਆ ਕਾਂਡ ! ਬਲਾ.ਤਕਾਰ ਤੇ ਨਸ਼ੇ ਦੇ ਦੋ ਕਥਿਤ ਦੋਸ਼ੀਆਂ ਦੀਆਂ ਝੂਲਦੀਆਂ ਮਿਲੀਆਂ ਲਾ.ਸ਼ਾਂ, ਜੇਲ੍ਹ ਪ੍ਰਸ਼ਾਸਨ ਨੂੰ ਪਈਆਂ ਭਾਜੜਾਂ

ਤੜਕੇ ਹੁਸ਼ਿਆਰਪੁਰ ਜੇਲ੍ਹ ਵਿਚ ਹੋ ਗਿਆ ਕਾਂਡ ! ਬਲਾ.ਤਕਾਰ ਤੇ ਨਸ਼ੇ ਦੇ ਦੋ ਕਥਿਤ ਦੋਸ਼ੀਆਂ ਦੀਆਂ ਝੂਲਦੀਆਂ ਮਿਲੀਆਂ ਲਾ.ਸ਼ਾਂ, ਜੇਲ੍ਹ ਪ੍ਰਸ਼ਾਸਨ ਨੂੰ ਪਈਆਂ ਭਾਜੜਾਂ


ਵੀਓਪੀ ਬਿਊਰੋ, ਹੁਸ਼ਿਆਰਪੁਰ- ਅੱਜ ਤੜਕੇ ਸਾਢੇ ਤਿੰਨ ਵਜੇ ਜ਼ਿਲ੍ਹਾ ਕੇਂਦਰੀ ਜੇਲ੍ਹ ਹੁਸ਼ਿਆਰਪੁਰ ਵਿੱਚ ਦੋ ਹਵਾਲਾਤੀਆਂ ਦੀਆਂ ਸ਼ੱਕੀ ਹਾਲਾਤ ਵਿੱਚ ਝੂਲਦੀਆਂ ਲਾਸ਼ਾਂ ਮਿਲੀਆਂ। ਤਾਜ਼ਾ ਜਾਣਕਾਰੀ ਅਨੁਸਾਰ ਦੋਵੇਂ ਫਾਹੇ ਉਤੇ ਝੂਲ ਰਹੇ ਸਨ। ਇਨ੍ਹਾਂ ਦੀ ਪਛਾਣ ਓਮਕਾਰ ਤੇ ਟੀਟੂ ਵਜੋਂ ਹੋਈ ਹੈ। ਇਹ ਘਟਨਾ 23 ਨੰਬਰ ਬੈਰਕ ਵਿੱਚ ਹੋਈ। ਹਾਲਾਂਕਿ ਅਜੇ ਤੱਕ ਉਨ੍ਹਾਂ ਦੇ ਆਤ.ਮ ਹੱਤਿ.ਆ ਦੇ ਕਾਰਨਾਂ ਦਾ ਨਹੀਂ ਪਤਾ ਲੱਗਾ।

ਉਧਰ, ਇਸ ਦੌਰਾਨ ਜ਼ਿਲ੍ਹੇ ਦੇ ਜੂਡੀਸ਼ੀਅਲ ਅਧਿਕਾਰੀ ਵੀ ਜੇਲ੍ਹ ਅੰਦਰ ਪੁੱਜ ਗਏ ਹਨ ਤੇ ਮਾਮਲੇ ਦੀ ਜਾਂਚ ਕਰਨ ਲੱਗ ਪਏ ਹਨ। ਇਨ੍ਹਾਂ ਦੋਹਾਂ ਹਵਾ.ਲਾਤੀਆਂ ਦੀਆਂ ਲਾ.ਸ਼ਾਂ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ (Hoshiarpur)ਲਿਜਾਇਆ ਗਿਆ ਹੈ ਜਿੱਥੇ ਉਨ੍ਹਾਂ ਦਾ ਦੁਪਹਿਰ ਨੂੰ ਪੋਸਟ-ਮਾਰਟਮ ਕੀਤਾ ਜਾਵੇਗਾ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਬੈਰਕ ਵਿੱਚ ਕਈ ਹਵਾਲਾਤੀਆਂ ਤੇ ਕੈਦੀਆਂ ਦੇ ਹੋਣ ਦੇ ਬਾਵਜੂਦ ਇਹ ਘਟਨਾ ਕਿਸ ਤਰ੍ਹਾਂ ਵਾਪਰੀ ਗਈ। ਇਸ ਕਰ ਕੇ ਜੇਲ੍ਹ ਪ੍ਰਸ਼ਾਸਨ ਤੇ ਸਵਾਲ ਖੜ੍ਹੇ ਹੋ ਰਹੇ ਹਨ।
ਜਾਣਕਾਰੀ ਮੁਤਾਬਕ ਇਨ੍ਹਾਂ ਵਿੱਚੋਂ ਓਮਕਾਰ ਖਿਲਾਫ ਨਸ਼ੇ ਦੇ ਚਾਰ ਪਰਚੇ ਦਰਜ ਸਨ ਤੇ ਟੀਟੂ ਉੱਪਰ ਬਲਾ.ਤਕਾਰ ਦਾ ਪਰਚਾ ਦੱਸਿਆ ਜਾ ਰਿਹਾ ਹੈ। ਓਮਕਾਰ ਹੁਸ਼ਿਆਰਪੁਰ ਦੇ ਸੁੰਦਰ ਨਗਰ ਦਾ ਰਹਿਣ ਵਾਲਾ ਸੀ ਤੇ ਟੀਟੂ ਥਾਣਾ ਚੱਬੇਵਾਲ ਵਿੱਚ ਪੈਂਦੇ ਮਹਿਨਾ ਪਿੰਡ ਵਿੱਚ ਰਹਿ ਰਿਹਾ ਸੀ ਜੋ ਮੂਲ ਰੂਪ ਵਿੱਚ ਯੂਪੀ ਦਾ ਰਹਿਣ ਵਾਲਾ ਹੈ।

error: Content is protected !!