ਬਿਨਾਂ ਨਹਾਏ ਪੁੱਜੇ ਸਕੂਲ, ਹੱਡ ਚੀਰਵੀਂ ਠੰਢ ਦੇ ਬਾਵਜੂਦ ਪ੍ਰਿੰਸੀਪਲ ਨੇ ਸਕੂਲ ਵਿਚ ਲੱਗੀ ਮੋਟਰ ਉਤੇ ਲਵਾਈਆਂ ਚੁੱਬੀਆਂ, ਸਕੂਲ ਵਟਸਐਪ ਗਰੁੱਪ ਵਿਚ ਵੀਡੀਓ ਕੀਤੀ ਵਾਇਰਲ

ਬਿਨਾਂ ਨਹਾਏ ਪੁੱਜੇ ਸਕੂਲ, ਹੱਡ ਚੀਰਵੀਂ ਠੰਢ ਦੇ ਬਾਵਜੂਦ ਪ੍ਰਿੰਸੀਪਲ ਨੇ ਸਕੂਲ ਵਿਚ ਲੱਗੀ ਮੋਟਰ ਉਤੇ ਲਵਾਈਆਂ ਚੁੱਬੀਆਂ, ਸਕੂਲ ਵਟਸਐਪ ਗਰੁੱਪ ਵਿਚ ਵੀਡੀਓ ਕੀਤੀ ਵਾਇਰਲ

ਵੀਓਪੀ ਬਿਊਰੋ, ਨੈਸ਼ਨਲ-ਬਿਨਾਂ ਨਹਾਏ ਪਹੁੰਚੇ ਵਿਦਿਆਰਥੀ ਤਾਂ ਪ੍ਰਿੰਸੀਪਲ ਨੇ ਸਜ਼ਾ ਦਿੰਦੇ ਹੋਏ ਠੰਢ ਵਿਚ ਸਵੇਰੇ ਹੀ ਸਕੂਲ ਵਿਚ ਲੱਗੀ ਮੋਟਰ ਹੇਠ ਕਰ ਦਿੱਤੇ। ਠਾਰਨ ਵਾਲੀ ਠੰਢ ਵਿਚ ਮੋਟਰ ਹੇਠ ਚੁੱਬੀਆਂ ਲਾਉਂਦੇ ਵਿਦਿਆਰਥੀਆਂ ਦੀ ਇਹ ਵੀਡੀਓ ਸੋਸ਼ਲ ਮੀਡੀਆ ਉਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।


ਉੱਤਰ ਪ੍ਰਦੇਸ਼ ਦੇ ਬਰੇਲੀ ‘ਚ ਇਕ ਇੰਟਰ ਕਾਲਜ ਪ੍ਰਿੰਸੀਪਲ ਦੀ ਤਾਨਾਸ਼ਾਹੀ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਕਾਲਜ ਪ੍ਰਿੰਸੀਪਲ ਦੀ ਇਸ ਕਾਰਵਾਈ ਦੀ ਵੀ ਸਖ਼ਤ ਨਿਖੇਧੀ ਕੀਤੀ ਜਾ ਰਹੀ ਹੈ।ਦਰਅਸਲ, ਫਰੀਦਪੁਰ ਦੇ ਛਤਰਪਤੀ ਸ਼ਿਵਾਜੀ ਇੰਟਰ ਕਾਲਜ ਦੇ 5 ਵਿਦਿਆਰਥੀ ਬਿਨਾਂ ਨਹਾਏ ਕਾਲਜ ਆਏ ਸਨ। ਜਿਸ ‘ਤੇ ਕਾਲਜ ਦਾ ਪ੍ਰਿੰਸੀਪਲ ਗੁੱਸੇ ‘ਚ ਆ ਗਿਆ ਅਤੇ ਉਨ੍ਹਾਂ ਨੂੰ ਕੈਂਪਸ ‘ਚ ਲੱਗੇ ਟਿਊਬਵੈੱਲ ‘ਤੇ ਲੈ ਗਿਆ। ਟਿਊਬਵੈੱਲ ਦੇ ਪਾਣੀ ਨਾਲ ਨਹਾਉਣ ਤੋਂ ਬਾਅਦ ਵਿਦਿਆਰਥੀਆਂ ਨੂੰ ਠੰਢ ਮਹਿਸੂਸ ਹੋਣ ਲੱਗੀ। ਵਿਦਿਆਰਥੀਆਂ ਦੀ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਈ ਹੈ।ਬੱਚਿਆਂ ਨੂੰ ਕੜਾਕੇ ਦੀ ਠੰਢ ਵਿੱਚ ਨਹਾਉਣਾ ਪਿਆ। ਪ੍ਰਿੰਸੀਪਲ ਨੇ ਖੁਦ ਠੰਢ ਵਿੱਚ ਕੰਬਦੇ ਬੱਚਿਆਂ ਦੀ ਵੀਡੀਓ ਬਣਾਈ ਅਤੇ ਉਨ੍ਹਾਂ ਨੂੰ ਦੁਬਾਰਾ ਨਹਾ ਕੇ ਆਉਣ ਦੀ ਹਦਾਇਤ ਕੀਤੀ। ਇਸ ਵੀਡੀਓ ਨੂੰ ਉਸ ਨੇ ਖੁਦ ਆਪਣੇ ਗਰੁੱਪ ‘ਚ ਪੋਸਟ ਕੀਤਾ, ਜਿਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ਉਤੇ ਤੇਜ਼ੀ ਨਾਲ ਵਾਇਰਲ ਹੋ ਗਿਆ।

error: Content is protected !!